ਇਕ ਨਾਮ, ਇਕ ਸੰਵਿਧਾਨ ਤੇ ਇਕ ਨਿਸ਼ਾਨ ਦਾ ਐਲਾਨ ਜਲਦ- ਕੰਵਰਪਾਲ ਸਿੰਘ
ਅੰਮ੍ਰਿਤਸਰ, 16 ਸਤੰਬਰ (ਪ.ਪ) – ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਏਕਤਾ ਦਾ ਬਿਗਲ ਵਜਾਉੁਂਦਿਆਂ ਦੋਨੋ ਪਾਰਟੀਆਂ ਨੇ ਇਕ ਨਾਮ, ਇਕ ਸੰਵਿਧਾਨ ਅਤੇ ਇਕ ਨਿਸ਼ਾਨ ਥੱਲੇ ਇੱਕਠੇ ਹੋਣ ਦਾ ਐਲਾਨ ਕੀਤਾ ਹੈ।ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਦੇ ਪ੍ਰਧਾਨ ਸ੍ਰ: ਹਰਚਰਨਜੀਤ ਸਿੰਘ ਧਾਮੀ, ਅਕਾਲੀ ਦਲ ਪੰਚ ਪ੍ਰਧਾਨੀ ਦੇ ਸ੍ਰ. ਕੁਲਬੀਰ ਸਿੰਘ ਬੜਾ ਪਿੰਡ ਨੇ ਦੱਸਿਆ ਕਿ ਦੋਨਾਂ ਪਾਰਟੀਆਂ ਦੇ ਆਪਸੀ ਰਲੇਵੇਂ ਲਈ ਲੰਮੇ ਸਮੇਂ ਦੀ ਵਿਚਾਰ ਚਰਚਾ ਬਾਅਦ ਰਸਮੀ ਤੌਰ ਤੇ ਦਲ ਖਾਲਸਾ ਦਫਤਰ ਵਿਖੇ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਦੇ ਕਾਰਜਕਾਰਣੀ ਮੈਂਬਰ ਇੱਕਤਰ ਹੋਏ ਅਤੇ ਜੈਕਾਰਿਆਂ ਦੀ ਗੂੰਜ ਦਰਮਿਆਨ ਰਲੇਵੇਂ ਦੇ ਦਸਤਾਵੇਜ ‘ਤੇ ਦਸਤਖਤ ਕੀਤੇ ਗਏ।ਦੋਨਾਂ ਆਗੂਆਂ ਨੇ ਦੱਸਿਆ ਕਿ ਇਹ ਰਲੇਵਾਂ ਅਕਾਲੀ ਦਲ ਪੰਚ ਪਰਧਾਨੀ ਤੇ ਦਲ ਖਾਲਸਾ ਦੇ ਬਾਨੀ ਆਗੂਆਂ ਸ੍ਰ ਦਲਜੀਤ ਸਿੰਘ ਬਿੱਟੂ ਅਤੇ ਸ੍ਰ. ਗਜਿੰਦਰ ਸਿੰਘ ਦੀ ਪ੍ਰੇਰਣਾ ਸਦਕਾ ਹੋਇਆ ਹੈ।ਉਨ੍ਹਾਂ ਦੱਸਿਆ ਕਿ ਇਹ ਏਕਤਾ ਪੰਥ ਦੇ ਭਲੇ ਅਤੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਅਹਿਮ ਹੋਵੇਗੀ।ਸ੍ਰ. ਧਾਮੀ ਅਤੇ ਸ੍ਰ. ਬੜਾ ਪਿੰਡ ਨੇ ਦੱਸਿਆ ਕਿ ਪੰਾਜਬ ਅਤੇ ਦੇਸ਼ ਵਿਦੇਸ਼ ਵਿੱਚ ਵੱਸਦੇ ਹਮ ਖਿਆਲੀ ਲੋਕਾਂ ਦੀ ਮੰਗ ਸਦਕਾ ਅਤੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਦੋ ਪਾਰਟੀਆਂ ਨੇ ਇੱਕ ਹੋਣ ਫੈਸਲਾ ਲਿਆ ਹੈ।ਇਹ ਏਕਤਾ ਅਜਿਹਾ ਮਾਹੌਲ ਸਿਰਜੇਗੀ ਕਿ ਕੌਮ ਅੰਦਰ ਫੈਲੀ ਨਿਰਾਸ਼ਤਾ ਦੂਰ ਹੋਵੇਗੀ ਅਤੇ ਨੌਜੁਆਨਾਂ ਵਿੱਚ ਇਕ ਵਾਰ ਫਿਰ ਉਭਾਰ ਆਵੇਗਾ।ਕੰਵਰਪਾਲ ਸਿੰਘ ਨੇ ਇਸ ਮੌਕੇ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਸਿੱਖ ਨੋਜੁਆਨ ਰਵਾਇਤੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਤੋਂ ਅੱਕੇ ਹੋੋਏ ਹਨ ਤੇ ਸਿੱਖ ਰਾਜਨੀਤੀ ਨਿਘਾਰ ਵੱਲ ਜਾ ਰਹੀ ਹੈ ।ਉਨ੍ਹਾਂ ਸਪੱਸ਼ਟ ਕਿਹਾ ਕਿ ਉਹ ਸਿਧਾਂਤਕ ਰਾਜਨੀਤੀਿ ਦੇ ਹਾਮੀ ਹਨ ਅਤੇ ਭਾਰਤੀ ਸਿਸਟਮ ਤਹਿਤ ਹੋਣ ਵਾਲੀਆਂ ਚੋਣਾਂ ਵਿੱਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀ ਹੈ।ਸ਼੍ਰੋਮਣੀ ਕਮੇਟੀ ਚੋਣਾਂ ਨੂੰ ਉਹ ਅੱਲਗ ਨਜ਼ਰੀਏ ਤੋਂ ਵੇਖਦੇ ਹਨ ਤੇ ਇਸ ਬਾਰੇ ਸਮਾਂ ਆਉਣ ਤੇ ਫੈਸਲਾ ਲਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਜਥੇਬੰਦੀ ਦਾ ਨਵਾਂ ਨਾਮ, ਪ੍ਰਧਾਨ ਅਤੇ ਢਾਂਚੇ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।
ਇਸ ਮੌਕੇ ਦਲ ਖਾਲਸਾ ਦੇ ਸਤਨਾਮ ਸਿੰਘ ਪਾਉਂਟਾ ਸਾਹਿਬ, ਸਰਬਜੀਤ ਸਿੰਘ ਘੁਮਾਣ,ਮਨਜਿੰਦਰ ਸਿੰਘ ਜੰਡੀ, ਰਣਬੀਰ ਸਿੰਘ, ਅਵਤਾਰ ਸਿੰਘ ਨਰੋਤਮ, ਜਗਜੀਤ ਸਿੰਘ ਖੋਸਾ, ਕੁਲਵੰਤ ਸਿੰਘ ਫੇਰੂਮਾਨ, ਕੁਲਦੀਪ ਸਿੰਘ, ਸੁਖਦੇਵ ਸਿੰਘ ਹਸਨਪੁਰ, ਪਰਮਜੀਤ ਸਿੰਘ ਟਾਂਡਾ, ਨੋਬਲਜੀਤ ਸਿੰਘ, ਅਕਾਲੀ ਦਲ ਪੰਚ ਪਰਧਾਨੀ ਦੇ ਦਲਜੀਤ ਸਿੰਘ ਬਿੱਟੂ, ਹਰਪਾਲ ਸਿੰਘ ਚੀਮਾ, ਜਸਵੀਰ ਸਿੰਘ ਖੰਡੂਰ, ਮਨਧੀਰ ਸਿੰਘ, ਗੁਰਮੀਤ ਸਿੰਘ ਗੋਗਾ ਅਮਰੀਕ ਸਿੰਘ ਈਸੜੂ, ਬਲਦੇਵ ਸਿੰਘ ਸਿਰਸਾ ਆਦਿ ਮੌਜੂਦ ਸਨ ।
Punjab Post Daily Online Newspaper & Print Media
