Thursday, April 30, 2026

ਪੱਟੀ ਹਲਕੇ ਦੇ ਕਾਂਗਰਸੀਆਂ ਕੀਤਾ ਕੈਪਟਨ ਦਾ ਭਰਵਾਂ ਸਵਾਗਤ

PPN1609201526

ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)ਂ – ਅਮਰਕੋਟ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਵਿਧਾਨ ਸਭਾ ਹਲਕਾ ਪੱਟੀ ਦੇੇ ਚੂਸਲੇਵੜ ਮੋੜ ਵਿਖੇ ਹਲਕੇ ਦੇ ਕਾਂਗਰਸੀਆਂ ਵੱਲੋਂ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਲਾਤ ਡਾਵਾਂਡੋਲ ਹੋਏ ਪਏ ਹਨ ਜਿਸਦਾ ਕਾਰਨ ਅਕਾਲੀ ਭਾਜਪਾ ਸਰਕਾਰ ਲੋਕਾਂ ਨੂੰ ਲੁੱਟ ਅਤੇ ਕੁੱਟ ਰਹੀ ਹੈ ਅਤੇ ਗੁੰਡਾ ਅਨਸਰਾਂ ਨੂੰ ਵਧਾਵਾ ਦੇ ਰਹੀ ਹੈ। ਪੰਜਾਬ ਨੂੰ ਮੰਦਹਾਲੀ ਵਿੱਚੋਂ ਕੱਢਣ ਦਾ ਸਰਕਾਰ ਕੋਲ ਕੋਈ ਵੀ ਹੱਲ ਨਹੀਂ ਹੈ।ਉਨ੍ਹਾਂ ਆਖਿਆ ਕਿ ਪੱਟੀ ਹਲਕੇ ਦਾ ਇੰਚਾਰਜ਼ ਹਰਮਿੰਦਰ ਸਿੰਘ ਗਿੱਲ ਹਲਕੇ ਦੀ ਵਧੀਆ ਤਰੀਕੇ ਨਾਲ ਨੁਮਾਇੰਦਗੀ ਕਰ ਰਿਹਾ ਹੈ, ਉਸਨੂੰ ਪਾਰਟੀ ਦੇ ਕੰਮਾਂ ਪ੍ਰਤੀ ਵਿਦੇਸ਼ ਵਿੱਚ ਪਾਰਟੀ ਦੇ ਪ੍ਰਚਾਰ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਹੋਵੇਗੀ।
ਇਸ ਮੌਕੇ ‘ਤੇ ਸੁਖਵਿੰਦਰ ਸਿੰਘ ਸਿੱਧੂ ਮੈਂਬਰ ਐਸਜੀਪੀਸੀ, ਗੁਰਜਿੰਦਰ ਸਿੰਘ ਬਿੱਟੂ, ਦਲਬੀਰ ਸਿੰਘ ਸੇਖੋਂ, ਨਰਿੰਦਰ ਸਿੰਘ ਚੂਸਲੇਵੜ੍ਹ, ਨਿਰਵੈਲ ਸਿੰਘ ਪੰਨੂੰ, ਨਿਰਮਲਜੀਤ ਸਿੰਘ ਲਾਲੀ, ਗੁਰਦੀਪ ਸਿੰਘ, ਚੇਅਰਮੈਂਨ ਬੇਅੰਤ ਸਿੰਘ, ਸੋਹਨ ਲਾਲ, ਕੇ.ਪੀ. ਗਿੱਲ, ਬਲਜਿੰਦਰ ਜੋਸ਼ਨ, ਜੋਤੀ ਸੇਖੋਂ, ਅਜੀਤ ਸਿੰਘ, ਸਰਦੂਲ ਸਿੰਘ, ਤੀਰਥ, ਜੱਸ ਪੱਟੀ, ਮਾਨਵ ਮਰਹਾਣਾ, ਸੁਖਵਿੰਦਰ ਸਿੰਘ ਉੱਬੋਕੇ, ਸੇਵਾ ਸਿੰਘ ਉੱਬੋਕੇ, ਅਮਰਿੰਦਰ ਬਾਠ, ਕਰਮਜੀਤ ਸਿੰਘ, ਸਰਪ੍ਰੀਤ ਸਿੰਘ ਜੋਤੀ, ਅਮਰੀਕ ਸਿੰਘ ਆਸਲ, ਪਵਨ ਕੁੰਦਰਾ, ਸਾਧੂ ਸਿੰਘ ਚੰਬਲ, ਐਡਵੋਕੇਟ ਕਰਨਦੀਪ ਸਿੰਘ ਗਿੱਲ, ਮੇਜਰ ਸਿੰਘ, ਜੁਗਿੰਦਰਪਾਲ ਬੇਦੀ, ਵਜੀਰ ਪਾਰਸ, ਕੁਲਵਿੰਦਰ ਸਿੰਘ ਬੱਬਾ, ਲਖਵਿੰਦਰ ਸਿੰਘ ਖਹਿਰਾ, ਬਲਜਿੰਦਰ ਸਿੰਘ, ਪ੍ਰਭਦੀਪ ਸਿੰਘ, ਜਸਬੀਰ ਸਿੰਘ, ਅਜੀਤ ਸਿੰਘ ਚੂਸਲੇਵੜ੍ਹ, ਸਾਧਾ ਸਿੰਘ, ਬਲਜਿੰਦਰ ਸਿੰਘ, ਅੰਗਰੇਜ ਸਿੰਘ, ਦਿਲਬਾਗ ਸਿੰਘ, ਬਖਸ਼ੀਸ਼ ਸਿੰਘ, ਦਰਸ਼ਨ ਸਿੰਘ ਝੁੱਗੀਆਂ, ਮੋਹਨ ਸਿੰਘ, ਪਿਆਰਾ ਸਿੰਘ, ਸਕੱਤਰ ਸਿੰਘ, ਸੁਰਜੀਤ ਸਿੰਘ, ਢਿਲੋਂ ਧਗਾਣਾ, ਪ੍ਰਮਜੀਤ ਸ਼ਹੀਦ, ਜੁਗਰਾਜ ਸਿੰਘ, ਭਿੰਦਾ, ਸੁਖਦੇਵ ਸਿੰਘ ਸਰਹਾਲੀ ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply