Friday, March 13, 2026

ਜ਼ਿਲਾ ਅਕਾਲੀ ਜਥਾ (ਸ਼ਹਿਰੀ) ਫੂਡ ਸਪਲਾਈ ਅਫਸਰਾਂ ਦੀ ਇਹ ਲੁੱਟ-ਖਸੁੱਟ ਬਰਦਾਸ਼ਤ ਨਹੀ ਕਰੇਗਾ- ਸੰਧੂ

Upkar Singh Sandhu

ਅੰਮ੍ਰਿਤਸਰ, 17 ਸਤੰਬਰ (ਗੁਰਚਰਨ ਸਿੰਘ) – ਜ਼ਿਲਾ ਅਕਾਲੀ ਜਥਾ ਅੰਂਮ੍ਰਿਤਸਰ (ਸ਼ਹਿਰੀ) ਦੇ ਦਫ਼ਤਰ ਤੋਂ ਪੈ੍ਰੱਸ ਰਲੀਜ਼ ਜ਼ਾਰੀ ਕਰਦਿਆਂ ਸ. ਉਪਕਾਰ ਸਿੰਘ ਸੰਧੂ ਚੇਅਰਮੈਨ, ਪੇਡਾ ਅਤੇ ਪ੍ਰਧਾਨ ਜ਼ਿਲਾ ਅਕਾਲੀ ਜਥਾ ਨੇ ਕਣਕ ਦੀ ਵੰਡ ਪ੍ਰਣਾਲੀ ਵਿਚ ਹੋ ਰਹੀਆਂ ਬੇਨਿਯਮੀਆਂ ਦਾ ਗੰਭੀਰ ਨੋਟਿਸ ਲਿਆ।ਉਨ੍ਹਾਂ ਫੂਡ ਸਪਲਾਈ ਮਹਿਕਮੇ ਦੇ ਅਫ਼ਸਰਾਂ ਵਲੋਂ ਕੀਤੀ ਜਾ ਰਹੀ ਲੁੱਟ-ਖਸੁੱਟ ਲਈ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆ ਹੋਇਆ ਕਿਹਾ ਕਿ ਗਰੀਬਾਂ ਦੇ ਅਧਿਕਾਰਾਂ ਉਪਰ ਭ੍ਰਿਸ਼ਟ ਅਫ਼ਸਰਾਂ ਨੂੰ ਡਾਕਾ ਨਹੀਂ ਮਾਰਨ ਦਿੱਤਾ ਜਾਏਗਾ।ਉਨਾਂ ਦੱਸਿਆ ਕਿ 50-50 ਕਿਲੋ ਦੇ ਤੋੜਿਆਂ ਵਿਚੋਂ 5 ਤੋਂ 10 ਕਿਲੋ ਤੋਲ ਘੱਟ ਰੱਖ ਕੇ ਗਰੀਬਾਂ ਦੇ ਹੱਕਾਂ ਨਾਲ ਬੇਨਿਯਮੀਆਂ ਕੀਤੀ ਜਾ ਰਹੀ ਹੈ।ਉਨਾਂ ਅੱਗੇ ਦੱਸਿਆ ਕਿ ਨੀਲਾ ਕਾਰਡ ਧਾਰਕ ਪਰਿਵਾਰ ਦੇ ਹਰ ਮੈਂਬਰ ਲਈ 50 ਕਿਲੋ ਕਣਕ ਦੇਣ ਦਾ ਉਪਰਾਲਾ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ ਜਦਕਿ ਕਈ ਥਾਵਾਂ ਤੇ ਅਫਸਰ 50 ਕਿਲੋ ਪ੍ਰਤੀ ਘਰ ਕਣਕ ਦੇਣ ਵਰਗੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ।ਉਨ੍ਹਾਂ ਸ਼ਹਿਰ ਵਾਸੀਆ ਨੂੰ ਬੇਨਤੀ ਕੀਤੀ ਕਿ ਸੰਬੰਧਤ ਅਫਸਰ ਪਾਸੋ ਕਾਰਡ ਧਾਰਕਾਂ ਦੀ ਲਿਸਟ ਚੈਕ ਕਰੋ ਅਤੇ ਆਪਣੇ ਪਰਿਵਾਰ ਦੇ ਪ੍ਰਤੀ ਜੀਅ 50 ਕਿਲੋ ਕਣਕ ਲੈਣ ਦਾ ਆਪਣਾ ਹੱਕ ਹਾਸ਼ਿਲ ਕਰੋ।ਉਨ੍ਹਾਂ ਕਿਹਾ ਕਿ ਪੰਜ ਜੀਆਂ ਦੇ ਪਰਿਵਾਰ ਨੂੰ 50-50 ਕਿਲੋ ਦੇ ਤਿੰਨ ਪੈਕ ਦੇ ਕੇ ਅਫਸਰ ਡੰਗ-ਟਪਾਊ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਕਈ ਥਾਵਾਂ ਤਂੋ ਅਜਿਹੀਆਂ ਸੂੁਚਨਾਵਾਂ ਵੀ ਪੁੱਜੀਆ ਹਨ ਕਿ ਕਿਰਾਏ ਦੇ ਨਾਂ ਉਪਰ ਨੀਲਾ ਕਾਰਡ ਧਾਰਕਾਂ ਪਾਸੋ 120 ਰੁਪਏ ਲਏ ਗਏ ਹਨ।ਉਨਾਂ ਦੱਸਿਆ ਕਿ ਇਹ ਸਭ ਸਰਾਸਰ ਗਲਤ ਹੈ ਅਤੇ ਉਨਾਂ ਸਾਰੇ ਕਾਰਡ ਧਾਰਕ ਅਤੇ ਜ਼ਿਲਾ ਅਕਾਲੀ ਜਥਾ ਅੰਂਮ੍ਰਿਤਸਰ (ਸ਼ਹਿਰੀ) ਦੇ ਅਹੁਦੇਦਾਰਾਂ ਨੂੰ ਕਿਹਾ ਕਿ ਆਪਣੇ ਮੋਬਾਇਲ ਉਪਰ ਵੰਡੀ ਜਾ ਰਹੀ ਕਣਕ ਦੀ ਵੀਡੀਉਗਾਫ੍ਰੀ ਕਰੋ ਅਤੇ ਕਿਸੇ ਵੀ ਤਰਾਂ ਦੀ ਗਲਤ ਹਰਕਤ ਲਈ ਜ਼ਿਲਾ ਅਕਾਲੀ ਜਥਾ ਦੇ ਦਫਤਰ ਵਿਚ ਸੂਚਿਤ ਕਰੋ।
ਉਨਾਂ ਫੂਡ ਸਪਲਾਈ ਵਿਭਾਗ ਦੇ ਅਫਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਅਜਿਹੀਆਂ ਘਟੀਆ ਹਰਕਤਾਂ ਤੋ ਬਾਜ਼ ਆਣ ਅਤੇ ਪੰਜਾਬ ਸਰਕਾਰ ਵਲੋਂ ਨੀਲਾ ਕਾਰਡ ਧਾਰਕਾਂ ਲਈ ਦਿੱਤੇ ਗਏ ਹੱਕ ਉਨਾਂ ਤੱਕ ਸਹੀ-ਸਲਾਮਤ ਪਹੁੰਚਾਉਣ।ਉਨਾਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ, ਪੰਜਾਬ, ਸ. ਸੁਖਬੀਰ ਸਿੰਘ ਬਾਦਲ, ਉਪ ਮੁੱਖ ਮੰਤਰੀ, ਪੰਜਾਬ ਅਤੇ ਸ. ਬਿਕਰਮ ਸਿੰਘ ਮਜੀਠੀਆ, ਕੈਬਨਿਟ ਮੰਤਰੀ, ਪੰਜਾਬ ਵਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਅਕਾਲੀ ਜਥਾ ਅੰਂਮ੍ਰਿਤਸਰ (ਸ਼ਹਿਰੀ) ਅਫਸਰਾਂ ਦੀ ਇਹ ਲੁੱਟ-ਖਸੁੱਟ ਬਰਦਾਸ਼ਤ ਨਹੀ ਕਰੇਗਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply