Thursday, March 12, 2026

ਪ੍ਰਿੰਸੀਪਲ ਡਾ. ਮੁਹੰਮਦ ਇਕਬਾਲ ਦੇ ਸਨਮਾਨ ਸਮਾਰੋਹ ਵਿੱਚ ਬੁੱਧੀਜੀਵੀਆਂ ਨੇ ਵੱਡੀ ਸੰਖਿਆ ਵਿੱਚ ਕੀਤੀ ਸ਼ਿਰਕਤ

PPN1709201529

ਸੰਦੌੜ, 17 ਸਤੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਕਾਲਜ ਆਫ ਐਜੁਕੇਸ਼ਨ ਮਾਲੇਰਕੋਟਲਾ ਦੇ ਸਾਬਕਾ ਪ੍ਰਿੰਸੀਪਲ ਡਾ. ਮੁਹੰਮਦ ਇਕਬਾਲ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਸਮਾਗਮ ਸਥਾਨਕ ਵਿਕਰਾਂਤ ਪੈਲੇਸ ਵਿੱਚ ਆਯੋਜਿਤ ਕੀਤਾ ਗਿਆ। ਜਿਹ ਵਿੱਚ ਚੰਡੀਗੜ੍ਹ, ਪਟਿਆਲਾ ਅਤੇ ਜਲੰਧਰ ਤੋਂ ਇਲਾਵਾ ਮਾਲੇਰਕੋਟਲਾ ਦੇ ਬੁੱਧੀਜੀਵੀਆਂ ਅਤੇ ਕਲਾਕਾਰਾਂ ਨੇ ਵੱਡੀ ਸੰਖਿਆ ਵਿੱਚ ਸ਼ਿਰਕਤ ਕੀਤੀ। ਰਿਟਾਇਰਡ ਡੀ.ਜੀ.ਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ਼੍ਰੀ ਮੁਹੰਮਦ ਇਜ਼ਹਾਰ ਆਲਮ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਤਸ਼ਰੀਫ ਲਿਆਏ।ਪ੍ਰਧਾਨਗੀ ਮੰਡਲ ਵਿੱਚ ਸੰਸਕ੍ਰਿਤ ਦੇ ਪ੍ਰਸਿੱਧ ਵਿਦਵਾਨ ਰਾਸ਼ਟਰਪਤੀ ਐਵਾਰਡੀ ਪ੍ਰੋ. ਡੀ.ਡੀ ਭੱਟੀ, ਸਰਕਾਰੀ ਕਾਲਜ ਮਾਲੇਰਕੋਟਲਾ ਦੇ ਪ੍ਰਿੰਸੀਪਲ ਡਾ. ਮੁਹੰਮਦ ਜਮੀਲ, ਡੈਂਟਲ ਸਰਜਨ ਡਾ. ਮੁਹੰਮਦ ਸ਼ਬੀਰ, ਮੁਸਲਿਮ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਸ਼੍ਰੀ ਦਿਲਬਾਗ ਹੁਸੈਨ, ਪੰਜਾਬ ਵਕਫ ਬੋਰਡ ਦੇ ਸਾਬਕਾ ਮੈਂਬਰ ਇੰਜ. ਅਬਦੁਲ ਵਾਹਿਦ ਚੋਧਰੀ ਤੇ ਸਾਹਿਬਜਾਦਾ ਨਦੀਮ ਅਨਵਾਰ ਖਾਂ ਸ਼ਾਮਲ ਹੋਏ।
ਡਾ. ਮੁਹੰਮਦ ਇਕਬਾਲ ਨੂੰ ਸਨਮਾਨਿਤ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਦੇਸ਼ ਭਗਤ ਕਾਲਜ ਆਫ ਐਜੁਕੇਸ਼ਨ ਦੀ ਪ੍ਰਿੰਸੀਪਲ ਡਾ. ਕਵਿਤਾ ਮਿੱਤਲ, ਆਪ ਪਾਰਟੀ ਦੇ ਨੇਤਾ ਜਮੀਲ-ਉਰ-ਰਹਿਮਾਨ, ਪ੍ਰਿੰਸੀਪਲ ਮੁਹੰਮਦ ਖਲੀਲ, ਜੀ.ਐਨ.ਈ ਕਾਲਜ ਲੁਧਿਆਣਾ ਦੇ ਪ੍ਰੋ. ਹਰਦੀਪ ਸਿੰਘ ਜਵੰਧਾ, ਕੋਂਸਲਰ ਦਰਸ਼ਨ ਪਾਲ ਰਿਖੀ, ਸਨਾਤਨ ਧਰਮ ਸਭਾ ਦੇ ਸਾਬਕਾ ਪ੍ਰਧਾਨ ਸ਼੍ਰੀ ਪ੍ਰੇਮ ਚੰਦ ਗੋਇਲ, ਪ੍ਰਿੰਸੀਪਲ ਇਲਿਆਸ ਅੰਸਾਰੀ, ਪ੍ਰਿੰਸੀਪਲ ਮੁਹੰਮਦ ਅਸਰਾਰ ਨਿਜਾਮੀ, ਗੁਪਤਾ ਇੰਟਰਪਰਾਈਜਿਜ਼ ਦੇ ਅਰੁਣ ਕੁਮਾਰ ਤੇ ਪੂਜਾ ਗੁਪਤਾ, ਸ਼੍ਰੀ ਮਹਿੰਦਰ ਦੀਪ, ਮੈਡਮ ਹਰਪ੍ਰੀਤ ਕੌਰ, ਮੁਹੰਮਦ ਨਿਸਾਰ, ਡਾ. ਸੁਲਤਾਨਾ ਬੇਗਮ ਆਦਿ ਸ਼ਾਮਲ ਸਨ। ਸਮਾਗਮ ਨੂੰ ਉਪਰੋਕਤ ਤੋਂ ਇਲਾਵਾ ਪੰਜਾਬ ਉਰਦੂ ਅਕਾਦਮੀ ਦੇ ਸਕੱਤਰ ਡਾ.ਮਨਜ਼ੂਰ ਹਸਨ, ਉਰਦੂ ਪੰਜਾਬੀ ਕਲਮਕਾਰ ਸ਼੍ਰੀ ਐਮ. ਅਨਵਾਰ ਅੰਜੁਮ, ਪ੍ਰਿੰਸੀਪਲ ਡਾ. ਮੱਘਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।ਸਭ ਨੇ ਡਾ. ਮੁਹੰਮਦ ਇਕਬਾਲ ਦੇ ਸਿੱਖਿਆ ਖੇਤਰ, ਉਰਦੂ ਅਤੇ ਪੰਜਾਬੀ ਸਾਹਿਤ, ਸਮਾਜ ਸੇਵਾ ਅਤੇ ਰਾਸ਼ਟਰੀ ਏਕਤਾ ਦੇ ਖੇਤਰਾਂ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਦਾ ਵਰਣਨ ਕੀਤਾ ਅਤੇ ਵੱਖ-ਵੱਖ ਸੰਸਥਾਵਾਂ ਨੂੰ ਸ਼ੁਰੂ ਕਰਨ ਵਿੱਚ ਡਾ. ਇਕਬਾਲ ਦੇ ਯਤਨਾ ਦੀ ਵੀ ਸ਼ਲਾਘਾ ਕੀਤੀ ਗਈ।ਡਾ. ਇਕਬਾਲ ਦੇ ਸਨਮਾਨ ਵਿੱਚ ਇੱਕ ਰਾਜ ਪੱਧਰੀ ਸਮਾਗਮ ਆਯੋਜਿਤ ਕਰਨ ਦਾ ਐਲਾਨ ਵੀ ਕੀਤਾ ਗਿਆ।ਮੰਚ ਦਾ ਸੰਚਾਲਨ ਡਾ. ਮੁਹੰਮਦ ਸਲੀਮ ਜੁਬੈਰੀ ਵੱਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply