Wednesday, November 4, 2026

ਮੁਸਕਾਨ ਕਲੱਬ ਬਟਾਲਾ ਵੱਲੋ ਵਿਆਹ ਪੁਰਬ ‘ਤੇ ਮੈਡੀਕਲ ਕੈਪ ਤੇ ਲੰਗਰ

ਬਟਾਲਾ, 20 ਸਤੰਬਰ (ਨਰਿੰਦਰ ਬਰਨਾਲ) – ਵਿਸ਼ਵ ਭਰ ਵਿੱਚ ਲਾਇੰਨਜ਼ ਕਲੱਬਾਂ ਆਪਣੇ ਸਾਰਥਕ ਕੰਮਾਂ ਕਰਕੇ  ਜਾਣੀਆਂ ਜਾਂਦੀਆਂ ਹਨ।ਡਿਸਟ੍ਰਿਕਟ-321 ਡੀ ਦੀ ਆਪਣੇ ਕੰਮਾਂ ਕਰਕੇ ਕਿਸੇ ਜਾਣਕਾਰੀ ਦੇ ਮੋਹਤਾਜ਼ ਨਹੀਂ।ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਮੁਸਕਾਨ ਲਾਇੰਨਜ਼ ਕਲੱਬ ਪ੍ਰਧਾਨ ਡਾਕਟਰ ਰਣਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਆਰ.ਆਰ.ਬਾਵਾ ਕਾਲਜ਼ ਰੋਡ ‘ਤੇ ਸੰਗਤਾਂ ਦੀ ਸਹੂਲਤ ਵਾਸਤੇ ਇੱਕ ਮੈਡੀਕਲ ਕੈਂਪ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ।ਸਾਰਾ ਦਿਨ ਚੱਲੇ ਮੈਡੀਕਲ ਕੈਂਪ ਦੌਰਾਨ ਡਾਕਟਰਾਂ ਨੇ ਹਜ਼ਾਰਾਂ ਹੀ ਮਰੀਜ਼ਾਂ ਨੂੰ ਚੈੱਕ ਕੀਤਾ ਅਤੇ ਲੋੜਵੰਦ ਸੰਗਤਾਂ ਨੂੰ ਦਵਾਈਆਂ ਵੀ ਦਿੱਤੀਆਂ।ਜ਼ੋਨ ਚੇਅਰਮੈਨ ਸ਼੍ਰੀ ਭਾਰਤ ਭੂਸ਼ਨ ਉਪ-ਜ਼ਿਲਾ ਸਿੱਖਿਆ ਅਫ਼ਸਰ, ਡੀ.ਈ.ਓ ਸੈਕੰਡਰੀ ਸ਼੍ਰੀ ਅਮਰਦੀਪ ਸਿੰਘ ਸੈਣੀ, ਐਲੀਮੈਂਟਰੀ ਡੀ.ਈ.ਓ ਸਲਵਿੰਦਰ ਸਿੰਘ ਸਮਰਾ, ਜ਼ਿਲਾ ਗਾਈਡੈਂਸ ਕੌਂਸਲਰ, ਪ੍ਰਿੰਸੀਪਲ ਹਰਭਜਨ ਸਿੰਘ ਸੇਖੋਂ, ਬਲਦੇਵ ਸਿੰਘ ਬੁੱਟਰ, ਜੋਧ ਸਿੰਘ ਸਟੇਟ ਐਵਾਰਡੀ, ਰਜਿੰਦਰ ਸਿੰਘ, ਪਰਮਿੰਦਰ ਸਿੰਘ ਸੈਣੀ ਨੇ ਇਸ ਕੈਂਪ ਦਾ ਉਦਘਾਟਨ ਕੀਤਾ।ਕੈਂਪ ਦੌਰਾਨ ਹਾਜ਼ਰ ਡਾਕਟਰਾਂ ‘ਚ ਡਾਕਟਰ ਰਿੰਕਲ ਕਾਹਲੋਂ, ਡਾ. ਹਰਸਿਮਰਨ ਸਿੰਘ ਸਮਰਾਓ, ਡਾ. ਰਣਜੀਤ ਸਿੰਘ ਤੋਂ ਇਲਾਵਾ ਲਖਵਿੰਦਰ ਸਿੰਘ ਢਿੱਲੋਂ, ਸਤਵੰਤ ਸਿੰਘ ਬੇਦੀ, ਪ੍ਰਿੰਸ, ਬਲਜਿੰਦਰ ਸਿੰਘ, ਗੁਰਜੀਤ ਕੌਰ, ਬਖਸਿੰਦਰ ਸਿੰਘ, ਬਰਿੰਦਰ ਸਿੰਘ, ਦਵਿੰਦਰ ਸਿੰਘ ਦਿਦਾਰ ਤੇ ਬਲਕਾਰ ਸਿੰਘ ਜੈਤੋਸਰਜਾ ਆਦਿ  ਲਾਇੰਨਜ਼ ਕਲੱਬ ਦੇ ਮੈਂਬਰ ਹਾਜ਼ਰ ਸਨ।

Check Also

ਸਿੱਖ ਕਤਲੇਆਮ ਦੇ ਜ਼ਖ਼ਮ ਅੱਜ ਵੀ ਅੱਲ੍ਹੇ – ਐਡਵੋਕੇਟ ਧਾਮੀ

ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨਵੰਬਰ …

Leave a Reply