Thursday, April 30, 2026

ਕੈਂਸਰ ਪੀੜਤ ਔਰਤ ਦੀ ਮੌਤ ਨਾਲ ਸਹਿਮ

ਕੈਂਸਰ ਪੀੜਤਾਂ ਦੇ ਮੁਫਤ ਇਲਾਜ ਦੀ ਮੰਗ ਨੇ ਜੋਰ ਫੜਿਆ

PPN2009201506ਨਥਾਣਾ (ਸੰਦੌੜ), 20 ਸਤੰਬਰ (ਹਰਮਿੰਦਰ ਸਿੰਘ ਭੱਟ) – ਪਿੰਡ ਗਿੱਦੜ ਵਿੱਚ ਕੈਂਸਰ ਪੀੜਤ ਮਹਿਲਾ ੬੫ ਸਾਲਾਂ ਅਜਮੇਰ ਕੌਰ ਦੀ ਮੌਤ ਹੋਣ ਨਾਲ ਪਿੰਡ ਵਿੱਚ ਕੈਂਸਰ ਦੀ ਬਿਮਾਰੀ ਨਾਲ ਮਰਨ ਵਾਲਿਆ ਦੀ ਗਿਣਤੀ ਡੇਢ ਦਰਜਨ ਹੋ ਗਈ ਹੈ।ਇਸ ਤਰ੍ਹਾਂ ਹੀ ਇਸ ਬਿਮਾਰੌ ਤੋਂ ਪੀੜਤ ਅੱਧੀ ਦਰਜਨ ਲੋਕ ਵੱਖ ਵੱਖ ਥਾਵਾਂ ਤੋਂ ਆਪਣਾ ਇਲਾਜ ਕਰਵਾ ਰਹੇ ਹਨ। ਅਜਮੇਰ ਕੌਰ ਜੋ ਸੁਸਾਇਟੀ ਪ੍ਰਧਾਨ ਕੁਲਦੀਪ ਸਿੰਘ ਨੰਬਰਦਾਰ ਦੇ ਮਾਤਾ ਜੀ ਪਿਛਲੇ ਨੌ ਮਹੀਨਿਆਂ ਤੋਂ ਪੀੜਤ ਸਨ ।ਜਿਨ੍ਹਾਂ ਦਾ ਇਲਾਜ ਬਠਿੰਡਾ ਦੇ ਪੰਜਾਬ ਕੈਂਸਰ ਕੇਅਰ ਬਠਿੰਡਾ ਤੋਂ ਚੱਲ ਰਿਹਾ ਸੀ। ਅਜਮੇਰ ਕੌਰ ਦੀ ਮੌਤ ਉੱਪਰ ਜਿੱਥੇ ਵੱਖ ਵੱਖ ਰਾਜ਼ਸੀ ਅਤੇ ਸਮਾਜਿਕ ਸੰਗਠਨਾਂ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਨੰਬਰਦਾਰ ਕੁਲਦੀਪ ਸਿੰਘ ਨਾਲ ਹਮਦਰਦੀ ਦਾ ਇਜਹਾਰ ਕੀਤਾ ਹੈ ।ਉਥੇ ਇਸ ਮੌਤ ਨਾਲ ਪਿੰਡ ਵਿੱਚ ਇੱਕ ਸਹਿਮ ਦਾ ਮਹੌਲ ਵੀ ਪੈਦਾ ਹੋ ਗਿਆ ਹੈ ਕਿਉਂਕਿ ਪਿੰਡ ਦਾ ਪੀਣ ਵਾਲਾ ਪਾਣੀ ਸਿਹਤ ਲਈ ਨੁਕਸਾਨਦੇਹ ਮੰਨਿਆ ਗਿਆ ਹੈ।ਸਰਕਾਰ ਨੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹਈਆ ਕਰਵਾਏ ਜਾਣ ਦੇ ਮਨੋਰਥ ਨਾਲ ਿਪੰਡ ਵਿੱਚ ਆਰ.ਓ. ਸਿਸਟਮ ਲਗਾਇਆ ਹੈ।ਪ੍ਰੰਤੂ ਬਦ ਕਿਸਮਤੀ ਨਾਲ ਇਹ ਆਰ.ਓ ਪਲਾਂਟ ਪਿੰਡ ਦੇ ਗੰਦੇ ਪਾਣੀ ਦੇ ਛੱਪੜ ਕੰਢੇ ਲਗਾ ਦਿਤਾ ਹੈ।ਜਿਸ ਨਾਲ ਪਾਣੀ ਦੀ ਗੁਣਵੱਤਾ ਵਿੱਚ ਕੋਈ ਵੱਡਾ ਸੁਧਾਰ ਨਹੀਂ ਹੋ ਸਕਿਆ । ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਰੋ ਪਲਾਂਟ ਮੌਜੂਦਾ ਥਾਂ ਤੋਂ ਬਦਲ ਕੇ ਕਿਸੇ ਸਾਫ ਸੁਥਰੀ ਥਾਂ ਤੇ ਲਗਾਇਆ ਜਾਵੇ ।ਪਿੰਡ ਵਿੱਚ ਵਿਸੇਸ ਮੈਡੀਕਲ ਟੀਮਾਂ ਭੇਜ ਕੇ ਹਰ ਪਿੰਡ ਵਾਸੀ ਦੀ ਸਰੀਰਿਕ ਜਾਂਚ ਕੀਤੀ ਜਾਵੇ ਅਤੇ ਕੈਂਸਰ ਪੀੜਤਾਂ ਦੇ ਮੁਫਤ ਇਲਾਜ ਦਾ ਪ੍ਰਬੰਧ ਕੀਤਾ ਜਾਵੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply