Monday, September 7, 2026

ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਨੇ ਜੰਡਿਆਲਾ ਗੁਰੂ ‘ਚ ਖੋਲਿਆ ਚੋਣ ਦਫ਼ਤਰ

PPN190407
ਜੰਡਿਆਲਾ ਗੁਰੂ, 19 ਅਪ੍ਰੈਲ (ਹਰਿੰਦਰਪਾਲ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਵਲੋਂ ਕੱਲ੍ਹ ਦੇਰ ਸ਼ਾਮ ਸ਼ਹਿਰ ਜੰਡਿਆਲਾ ਗੁਰੂ ਵਿਚ ਅਪਣਾ ਦਫ਼ਤਰ ਖੋਲਣ ਤੋਂ ਬਾਅਦ ਜਨਤਾ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਅਪਣੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ।ਸ੍ਰ. ਗਿੱਲ ਨੇ ਕਿਹਾ ਕਿ ਬਾਦਲ ਸਰਕਾਰ ਨੇ ਲੋਕਾਂ ਨੂੰ ਅਪਣੇ ਘਰਾਂ ਵਿਚ ਹੀ ਕਿਰਾਏਦਾਰ ਬਣਾਕੇ ਰੱਖ ਦਿੱਤਾ ਹੈ, ਜਿਸ ਲਈ ਸਾਨੂੰ ਕਈ ਤਰਾਂ ਦੇ ਟੈਕਸ ਦੇਣੇ ਪੈ ਰਹੇ ਹਨ, ਅਗਰ ਤੁਸੀਂ ਟੈਕਸ ਨਹੀ ਭਰਦੇ ਤਾਂ ਤੁਹਾਡੀਆਂ ਦੁਕਾਨਾਂ ਅਤੇ ਮਕਾਨਾਂ ਨੂੰ ਜੰਦਰੇ ਮਾਰ ਦਿੱਤੇ ਜਾਦੇ ਹਨ। ਇਸ ਮੋਕੇ ਉਹਨਾਂ ਦੇ ਨਾਲ ਜਤਿੰਦਰ ਸਿੰਘ ਨਾਟੀ, ਤਰਾਂ ਪਾਸੀ, ਅਮਿਤ ਕੁਮਾਰ, ਆਸ਼ੂ ਵਿਨਾਇਕ, ਸਿਕੰਦਰ ਮਾਨ, ਅਮਨਦੀਪ ਸਿੰਘ ਮਲਹੋਤਰਾ,  ਗੁਰਮੀਤ ਸਿੰਘ,  ਗੁਰਮੇਜ ਸਿੰਘ, ਸੁਨੀਲ ਚਤਰਥ, ਅਵਤਾਰ ਸਿੰਘ ਟੱਕਰ, ਹੈਪੀ ਬਰਾੜ, ਟੀਟੋ ਪਿਸਤੋਲ, ਸੁਖਦੇਵ ਸਿੰਘ ਪਹਿਲਵਾਨ, ਸਵਿੰਦਰ ਸਿੰਘ ਸੈਲੀ, ਕਸ਼ਮੀਰ ਸਿੰਘ ਜਾਣੀਆ, ਕਸ਼ਮੀਰ ਸਿੰਘ ਛੀਨਾ, ਚਰਨਜੀਤ ਸਿੰਘ ਟੀਟੋ, ਅੰਕੁਰ ਸਿੰਘ, ਮੰਗਤ ਰਾਮ ਮੰਗੀ, ਪ੍ਰੀਤਪਾਲ ਸਿੰਘ ਬੰਡਾਲਾ ਆਦਿ ਹਾਜ਼ਿਰ ਸਨ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply