ਜੰਡਿਆਲਾ ਗੁਰੂ, 19 ਅਪ੍ਰੈਲ (ਹਰਿੰਦਰਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ ਅੱਜ ਵਿਸਾਖੀ ਆਪਨੇ ਅਨੋਖੇ ਢੰਗ ਨਾਲ ਮਨਾਈ।ਬੱਚਿਆ ਨੇ ਵਿਸਾਖੀ ਦੇ ਸ਼ੁੱਭ ਮੋਕੇ ਖਾਲਸੇ ਦਾ ਜਨਮ ਦਿਵਸ ਮਨਾਉਦੇ ਹੋਏ ਸਮਾਜ ਨੂੰ ਇਕ ਸੁਨੇਹਾ ਦਿੱਤਾ ਕਿ ਆਪਣੇ ਵੋਟ ਦੀ ਵਰਤੋ ਜਰੂਰ ਕਰੋ।ਇਸ ਵਾਸਤੇ ਬੱਚਿਆਂ ਨੇ ਸਲੋਗਨ ਤਿਆਰ ਕੀਤੇ ਤੇ ਵਿਸਾਖੀ ਨੂੰ ਮਨਾਉਂਦੇ ਹੋਏ ਸ਼ਹਿਰ ਦੇ ਬਜ਼ਾਰਾਂ ਵਿਚ ਇੱਕ ਮਾਰਚ ਕੀਤਾ।ਜਿਸ ਨੂੰ ਹਲਕੇ ਦੇ ਰਿਟਰਨਿੰਗ ਅਫ਼ਸਰ ਡਾ: ਰਜਤ ਉਬਰਾਏ ਪੀ. ਸੀ ਐਸ ਨੇ ਸੰਬੋਧਨ ਕੀਤਾ ਤੇ ਹਰੀ ਝੰਡੀ ਦੇ ਕੇ ਮਾਰਚ ਦੀ ਸ਼ੁਰੂਆਤ ਕੀਤੀ।ਸਕੂਲ ਦੇ ਪ੍ਰਿੰਸੀਪਲ ਮੰਗਲ ਸਿੰਘ ਕਿਸ਼ਨਪੁਰੀ ਦੀ ਅਗਵਾਈ ਵਿੱਚ ਇਹ ਮਾਰਚ ਸ਼ਹਿਰ ਵਾਸੀਆਂ ਨੂੰ ਇਹ ਸੰਦੇਸ਼ ਦੇਣ ਵਿਚ ਕਾਮਯਾਬ ਰਿਹਾ ਕਿ ਤੁਹਾਡੀ ਵੋਟ ਦੇਸ਼ ਦੀ ਤਕਦੀਰ ਬਦਲ ਸਕਦੀ ਹੈ।ਇਸ ਲਈ ਵੋਟ ਜਰੂਰ ਪਾਉ।ਮਾਰਚ ਵਿਚ ਸਕੂਲ ਦੀ ਪ੍ਰਿੰਸੀਪਲ ਅਮਰਪ੍ਰੀਤ ਕੋਰ, ਮੈਨੇਜਰ ਅਮਨ ਝੰਡ, ਕੋਆਰਡੀਨੇਟਰ ਵਰਿਤੀ, ਦੀਪੀਕਾ ਤੇ ਰਜਿੰਦਰ ਕੋਰ, ਬਲਰਾਮ ਦੱਤ ਹਾਜ਼ਿਰ ਸਨ। ਸੁਖਚੈਨ ਸਿੰਘ ਨੇ ਮਾਰਚ ਦੀ ਅਗਵਾਈ ਕੀਤੀ ਤੇ ਬੱਚਿਆਂ ਨਾਲ ਨੱਕੜ ਨਾਟਕ ਪੇਸ਼ ਕੀਤੇ।ਇਹ ਮਾਰਚ ਵਾਪਸ ਸਕੂਲ ਆ ਕੇ ਸਮਾਪਤ ਹੋਇਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …