
ਫ਼ਾਜ਼ਿਲਕਾ, 19 ਅਪ੍ਰੈਲ (ਵਿਨੀਤ ਅਰੋੜਾ)- ਵਾਰਡ ਨੰਬਰ 16 ਵਿੱਚ ਅਚਾਨਕ ਕਿਧਰੋਂ ਆਇਆ ਲੰਗੂਰ ਲੋਕਾਂ ਦੇ ਡਰ ਅਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਲੱਗਭੱਗ ਸਾਢੇ ਤਿੰਨ ਫੁੱਟ ਲੰਮੀ ਪੂੰਛ ਅਤੇ ਕਾਲੇ ਚਿਹਰੇ ਵਾਲਾ ਇਹ ਲੰਗੂਰ ਇੱਕ ਦੀਵਾਰ ਤੋਂ ਦੂਜੀ ਦੀਵਾਰ ਉੱਤੇ ਕੁੱਦਦਾ ਹੋਇਆ ਪਹੰਂਚ ਜਾਂਦਾ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਵੜਕੇ ਖਾਣ ਦੀਆਂ ਚੀਜਾਂ ਚਟ ਕਰ ਜਾਂਦਾ ਹੈ ।ਸੁਖਦ ਪਹਲੂ ਇਹ ਹੈ ਕਿ ਇਸ ਲੰਗੂਰ ਨੇ ਹੁਣੇ ਤੱਕ ਕਿਸੇ ਨੂੰ ਸਰੀਰਕ ਨੁਕਸਾਨ ਨਹੀਂ ਪਹੁੰਚਾਇਆ ਹੈ।ਐਡਵੋਕੇਟ ਮਨੋਜ ਤ੍ਰਿਪਾਠੀ ਨੇ ਦੱਸਿਆ ਕਿ ਅੱਜ ਸਵੇਰੇ ਅਚਾਨਕ ਮਕਾਨ ਦੀਆਂ ਪੌੜੀਆਂਂ ਤੋਂ ਉਤਰ ਕੇ ਇਹ ਲੰਗੂਰ ਉਨਾਂ ਦੇ ਰਸੋਈ ਘਰ ਵਿੱਚ ਵੜ ਗਿਆ ਅਤੇ ਸ਼ਾਨ ਨਾਲ ਨਾਸ਼ਤਾ ਚਟ ਕਰ ਗਿਆ ।ਜਦੋਂ ਉਨਾਂ ਦੀ ਮਾਤਾ ਨੇ ਉਸਨੂੰ ਵੇਖਿਆ ਅਤੇ ਰੌਲਾ ਮਚਾਇਆ ਤਾਂ ਇਹ ਲੰਗੂਰ ਬਾਹਰ ਦੇ ਦਰਵਾਜੇ ਤੋਂ ਭੱਜਕੇ ਨਿਕਲ ਗਿਆ ਅਤੇ ਸਾਹਮਣੇ ਦੀ ਬਿਲਡਿੰਗ ਉੱਤੇ ਚੜ ਗਿਆ।ਉਨਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ ਉਨਾਂਨੇ ਜੰਗਲ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਤ ਕਰ ਦਿੱਤਾ ਹੈ ਅਤੇ ਉਨਾਂ ਨੂੰ ਡਰ ਦਾ ਕਾਰਨ ਬਣੇ ਇਸ ਲੰਗੂਰ ਨੂੰ ਪਕੜਣ ਦੀ ਅਪੀਲ ਕੀਤੀ ਹੈ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media