Wednesday, March 18, 2026

ਦਿੱਲੀ ਕਮੇਟੀ ਨੇ ਮਹਿੰਦਰ ਕੌਰ ਗਿੱਲ ਤੇ ਹਰਬੰਸ ਸਿੰਘ ਚਾਵਲਾ ਨੂੰ ਵਿਰਾਸਤੀ ਘਰ ਦੀ ਫੈਲੋਸ਼ਿਪ ਦਿੱਤੀ

PPN2309201514

ਨਵੀਂ ਦਿੱਲੀ, 23 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੌਮ ਦੇ ਉਸਾਰੂ ਪੱਖਾਂ ਨਾਲ ਜਾਣੂ ਕਰਵਾਉਣ ਲਈ ਤਿਆਰ ਕੀਤੇ ਜਾ ਰਹੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਨਾਂ ਦੇ ਅਦਾਰੇ ਨਾਲ ਵਿਦਿਵਾਨਾਂ ਨੂੰ ਜੋੜਨ ਦੀ ਲੜੀ ਦੀ ਸ਼ੁਰੂਆਤ ਹੋ ਗਈ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਸ ਲੜੀ ਤਹਿਤ ਮਾਤਾ ਸੁੰਦਰੀ ਕਾੱਲਜ ਦੇ ਸਾਬਕਾ ਪ੍ਰਿਸੀਪਲ ਡਾ. ਮਹਿੰਦਰ ਕੌਰ ਗਿੱਲ ਅਤੇ ਖਾਲਸਾ ਕਾੱਲਜ ਤੋਂ ਡਾ. ਹਰਬੰਸ ਸਿੰਘ ਚਾਵਲਾ ਨੂੰ ਫੈਲੋਸ਼ਿਪ ਦਿੱਤੀ ਗਈ ਹੈ।
ਕਮੇਟੀ ਦੇ ਸੀਨੀਅਰ ਮੈਂਬਰ ਕੁਲਮੋਹਨ ਸਿੰਘ ਨੇ ਬੀਤੇ ਦਿਨੀਂ ਪੰਜਾਬ ਦੇ ਉਪ ਮੁੱਖਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਰਾਸਤੀ ਘਰ ਦੇ ਨਵੀਂਨੀਕਰਨ ਅਤੇ ਵਿਸਤਾਰ ਦੇ ਕਾਰਜਾਂ ਦਾ ਟੱਕ ਲਗਾਉਣ ਉਪਰੰਤ ਅਦਾਰੇ ਨੂੰ ਬੌਧਿਕ ਤਲ ਤੇ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕਮੇਟੀ ਵੱਲੋਂ ਚੁੱਕਿਆ ਗਿਆ ਵੱਡਾ ਕਦਮ ਦੱਸਿਆ ।ਉਨ੍ਹਾਂ ਕਿਹਾ ਕਿ ਮੰਨੇ-ਪਰਮੰਨੇ ਵਿਦਿਵਾਨਾਂ ਦੇ ਅਦਾਰੇ ਨਾਲ ਜੁੜਨ ਨਾਲ ਜਿੱਥੇ ਕਮੇਟੀ ਵੱਲੋਂ ਡਿਜ਼ੀਟਲ ਲਾਈਬ੍ਰੇਰੀ ਵਿੱਚ ਸ਼ਾਮਿਲ ਕੀਤੇ ਜਾਉਣ ਵਾਲੇ ਇਤਿਹਾਸਕ ਅੰਸ਼ ਪ੍ਰਮਾਣਿਕ ਹੋਣਗੇ ਉਥੇ ਨਾਲ ਹੀ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਤੇ ਡੂੰਘੀ ਖੋਜ਼ ਕਰਨ ਦਾ ਸੁਖਾਵਾਂ ਮਹੌਲ ਵੀ ਪ੍ਰਾਪਤ ਹੋਵੇਗਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply