
ਮਾਲੇਰਕੋਟਲਾ (ਸੰਦੌੜ), 24 ਸਤੰਬਰ (ਹਰਮਿੰਦਰ ਭੱਟ) – ਪੰਜਾਬ ਦੇ ਮੁਸਲਿਮ ਵਿਸ਼ੇਸ਼ ਤਿਉੇਹਾਰ ਈਦ-ਉਲ-ਅਜਹਾ ਨੂੰ ਲੈ ਕੇ ਵੱਖੋ ਵੱਖ ਮਸਜਿਦਾਂ ਅਤੇ ਈਦਗਾਹਾਂ ਦੇ ਪ੍ਰਭੰਧਕਾਂ ਵਲੋਂ ਇਸ ਤਿਉਹਾਰ ਤੇ ਕੁਰਬਾਨੀ ਕਰਨ ਦੇ ਵਾਜਿਬ ਨੂੰ ਅਦਾ ਕਰਨ ਨੂੰ ਲੈ ਕੇ ਈਦ ਦੀ ਵਿਸ਼ੇਸ਼ ਨਮਾਜ਼ ਈਦ ਉਲ ਫਿਤਰ ਦੇ ਮੁਕਾਬਲੇ ਜਲਦੀ ਅਦਾ ਕਰਨ ਦਾ ਟਾਈਮ ਟੇਬਲ ਜਾਰੀ ਕਰਨ ਨੂੰ ਪਹਿਲ ਦਿੱਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਸਥਾਨਕ ਵੱਡੀ ਈਦਗਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਸ਼੍ਰੀ ਮੁਹੰਮਦ ਅਸਰਾਰ ਨਿਜ਼ਾਮੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵੱਡੀ ਈਦਗਾਹ ਵਿੱਚ ਈਦ-ਉਲ-ਅਜ਼ਹਾ (ਬਕਰਾਈਦ) ਦੀ ਨਮਾਜ਼ 25 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 8:45 ਵਜੇ ਅਦਾ ਕੀਤੀ ਜਾਵੇਗੀ, ਨਮਾਜ਼ ਪੜਾਉਣ ਦੇ ਫਰਾਇਜ ਮੁਫਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਸਾਹਿਬ ਅਦਾ ਕਰਵਾਉਣਗੇ। ਛੋਟੀ ਈਦਗਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਮੁਹੰਮਦ ਅਸਲਮ ਬਖਸ਼ੀ (ਅੱਛੂ) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਛੋਟੀ ਈਦਗਾਹ ਵਿੱਚ ਈਦ-ਉਲ-ਅਜ਼ਹਾ (ਬੱਕਰਾ ਈਦ) ਦੀ ਨਮਾਜ਼ ਸਵੇਰੇ 8:00 ਵਜੇ ਅਦਾ ਕੀਤੀ ਜਾਵੇਗੀ, ਨਮਾਜ਼ ਪੜਾਉਣ ਦੇ ਫਰਾਇਜ਼ ਮੁਫਤੀ ਗਿਆਸੂਦੀਨ ਸਾਹਿਬ ਅਦਾ ਕਰਵਾਉਣਗੇ, ਈਦਗਾਹ ਕਿਲ੍ਹਾ ਰਹਿਮਤਗੜ੍ਹ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਚੋਧਰੀ ਮੁਹੰਮਦ ਬਸ਼ੀਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਈਦ-ਉਲ-ਜੁਹਾ (ਬਕਰਾ ਈਦ) ਦੀ ਨਮਾਜ਼ ਕਿਲਾ ਰਹਿਮਤਗੜ੍ਹ ਵਿਖੇ ਸਵੇਰੇ 8:30 ਵਜੇ ਅਦਾ ਕੀਤੀ ਜਾਵੇਗੀ, ਇਮਾਮਤ ਦੇ ਫਰਾਇਜ ਜਾਮਾ ਮਸਜਿਦ ਕਿਲ੍ਹਾ ਰਹਿਮਤਗੜ੍ਹ ਦੇ ਇਮਾਮ ਕਾਰੀ ਮੁਨੱਵਰ ਆਲਮ ਸਾਹਿਬ ਅਦਾ ਕਰਵਾਉਣਗੇ, ਪੰਜਾਬ ਦੇ ਪ੍ਰਮੁੱਖ ਤਬਲੀਗੀ ਮਰਕਜ਼ ਮਦਨੀ ਮਸਜਿਦ ਮਾਲੇਰਕੋਟਲਾ ਵਿੱਚ ਈਦ ਦੀ ਨਮਾਜ਼ ਸਵੇਰੇ 7:30 ਵਜੇ ਮੋਲਾਨਾ ਕਾਸਿਮ ਸਾਹਿਬ ਅਦਾ ਕਰਵਾਉਣਗੇ। ਲੁਧਿਆਣਾ ਰੋਡ ਤੇ ਸਥਿਤ ਈਦਗਾਹ ਸਲਫੀਆ ਵਿੱਚ ਈਦ-ਉਲ-ਅਜ਼ਹਾ (ਬੱਕਰਾ ਈਦ) ਦੀ ਨਮਾਜ਼ ਸਵੇਰੇ 8:00 ਵਜੇ ਅਦਾ ਕੀਤੀ ਜਾਵੇਗੀ, ਇਮਾਮਤ ਦੇ ਫਰਾਇਜ ਮੋਲਾਨਾ ਯੂਸਫ ਸਾਹਿਬ ਅਦਾ ਕਰਵਾਉਣਗੇ, ਸਥਾਨਕ ਜਾਮਾ ਮਸਜਿਦ ਵਿੱਚ ਈਦ-ਉਲ-ਅਜਹਾ (ਬੱਕਰਾ ਈਦ) ਦੀ ਨਮਾਜ਼ ਸਵੇਰੇ 7:45 ਵਜੇ ਮੋਲਾਨਾ ਅਬਦੁਲ ਸੱਤਾਰ ਸਾਹਿਬ ਅਦਾ ਕਰਵਾਉਣਗੇ।ਮੁਹੱਲਾ ਬਾਗ ਬਸਤੀ ਵਿੱਚ ਸਥਿਤ ਮਸਜਿਦ ਬਾਗ ਵਾਲੀ ਨਜ਼ਦੀਕ ਨਿਜਾਮ ਹਸਪਤਾਲ ਵਿੱਚ ਈਦ-ਉੁਲ-ਅਜਹਾ (ਬੱਕਰਾ ਈਦ) ਦੀ ਨਮਾਜ਼ ਸਵੇਰੇ 6:40 ਵਜੇ ਅਦਾ ਕੀਤੀ ਜਾਵੇਗੀ। ਇਸੇ ਤਰ੍ਹਾਂ ਮੁਹੱਲਾ ਜੋੜਿਆਂ ਵਿੱਚ ਸਥਿਤ ਮਸਜਿਦ ਜੋੜਿਆਂ ਵਾਲੀ ਵਿੱਚ ਈਦ-ਉਲ-ਅਜਹਾ ਦੀ ਨਮਾਜ਼ ਸਵੇਰੇ 7:00 ਵਜੇ ਅਦਾ ਕੀਤੀ ਜਾਵੇਗੀ। ਪ੍ਰਬੰਧਕ ਕਮੇਟੀ ਅਕਬਰੀ ਮਸਜਿਦ ਸਰੋਦ ਰੋਡ ਨੇੜੇ ਪੁਰਾਣੀ ਚੂੰਗੀ ਦੇ ਪ੍ਰਧਾਨ ਸ਼੍ਰੀ ਮਹਿਮੂਦ ਅਹਿਮਦ ਥਿੰਦ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਕਬਰੀ ਮਸਜਿਦ ਵਿੱਚ ਈਦ-ਉਲ-ਅਜ਼ਹਾ (ਬੱਕਰਾ ਈਦ) ਦੀ ਨਮਾਜ਼ ਸਵੇਰੇ 7:10 ਤੇ ਹਾਫਿਜ ਮੁਹੰਮਦ ਸ਼ਰੀਫ ਜੁਬੈਰੀ ਸਾਹਿਬ ਅਦਾ ਕਰਵਾਉਣਗੇ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media