Friday, November 22, 2024

ਬਲਾਕ ਪੱਧਰ ਦੀਆਂ ਪੇਂਡੂ ਖੇਡਾਂ ਕਰਵਾਈਆਂ ਗਈਆਂ

PPN240920510
ਮਾਲੇਰਕੋਟਲਾ (ਸੰਦੌੜ) 24 ਸਤੰਬਰ (ਹਰਿਮੰਦਰ ਸਿੰਘ ਭੱਟ) – ਸਥਾਨਕ ਡਾ.ਜਾਕਿਰ ਹੁਸੈਨ ਸਟੇਡੀਅਮ ਵਿੱਚ ਜਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਦੀ ਅਗਵਾਈ ਹੇਠ ਤੇ ਭਾਰਤ ਸਰਕਾਰ ਯੂਵਕ ਸੇਵਾਵਾਂ ਵਿਭਾਗ ਦੀ ਰਾਜੀਵ ਗਾਂਧੀ ਖੇਡ ਅਭਿਆਨ ਸਕੀਮ ਅਤੇ ਪੰਜਾਬ ਸਪੋਰਟਸ ਵਿਭਾਗ ਦੇ ਸਹਿਯੋਗ ਨਾਲ ਲੜਕੇ ਅਤੇ ਲੜਕੀਆਂ ਦੀਆਂ ਬਲਾਕ ਪੱਧਰ ਦੀਆਂ ਪੇਂਡੂ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਐਡਵੋਕੇਟ ਸ਼ਮਸ਼ਾਦ ਅਲੀ ਨੇ ਕੀਤਾ।ਇਸ ਮੌਕੇ ਐਸ.ਜੀ.ਪੀ.ਸੀ ਮੈਂਬਰ ਜੈਪਾਲ ਸਿੰਘ ਮੰਡੀਆਂ, ਮੁਹੰਮਦ ਅਖਤਰ ਚੇਅਰਮੈਨ ਸਕਰੈਪ ਇੰਡਸਟਰੀ, ਮੁਹੰਮਦ ਉਵੈਸ ਦੁਬੱਈ ਆਦਿ ਨੇ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਬਲਾਕ ਸਪੋਰਟਸ ਇੰਚਾਰਜ਼ ਮੁਹੰਮਦ ਸਲੀਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ 16 ਸਾਲ ਤੋਂ ਘੱਟ ਉਮਰ ਵਰਗ ਦੇ ਲਗਭਗ 300 ਖਿਡਾਰੀਆਂ ਨੇ ਮਾਲੇਰਕੋਟਲਾ ਬਲਾਕ-2 ਦੇ ਵੱਖ-ਵੱਖ ਪਿੰਡਾਂ ਵਿੱਚੋਂ ਹਿੱਸਾ ਲਿਆ। ਜਿਨ੍ਹਾਂ ਨੂੰ ਪੰਜਾਬ ਖੇਡ ਵਿਭਾਗ ਵੱਲੋਂ ਡਾਵਿਟ ਦਿੱਤੀ ਗਈ। ਡਾਵਿਟ ਤੋਂ ਇਲਾਵਾ ਮੈਡਲ ਅਤੇ ਨਕਦ ਇਨਾਮ ਖਿਡਾਰੀਆਂ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਬਲਾਕ-2 ਵਿੱਚ ਫੁੱਟਬਾਲ, ਹਾਕੀ, ਕੁਸ਼ਤੀ, ਐਥਲੈਟਿਕਸ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡਾਂ ਨੂੰ ਕਰਵਾਉਣ ਲਈ ਪੰਜਾਬ ਸਪੋਰਟਸ ਵਿਭਾਗ ਦੇ ਮਾਲੇਰਕੋਟਲਾ ਵਿੱਚ ਐਥਲੈਟਿਕਸ ਕੋਚ ਹਰਮਿੰਦਰ ਸਿੰਘ ਅਤੇ ਫੁੱਟਬਾਲ ਕੋਚ ਮਾਜਿਦ ਹਸਨ ਦੀ ਸਖਤ ਮਿਹਨਤ ਸ਼ਾਮਿਲ ਹੈ। ਉਨ੍ਹਾਂ ਅੱਗੇ ਦੱਸਿਆ ਕਿ ਖੇਡਾਂ ਨੂੰ ਸਫਲ ਬਣਾਉੇਣ ਵਿੱਚ ਸਟੇਡੀਅਮ ਇੰਚਾਰਜ਼ ਮੁਹੰਮਦ ਅਸਰਾਰ, ਮੁਹੰਮਦ ਆਜ਼ਮ, ਮੁਹੰਮਦ ਨਦੀਮ, ਮੁਹੰਮਦ ਇਸਹਾਕ ਤਿੰਨੋਂ ਅਲ-ਫਲਾਹ ਸਕੂਲ ਤੇ ਨਜੀਬ ਕੁਰੈਸ਼ੀ ਨੇ ਅਹਿਮ ਭੂਮਿਕਾ ਨਿਭਾਈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply