ਅੰਮ੍ਰਿਤਸਰ, 25 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਰਕਾਰੀ ਕਾਲਜਾਂਫ਼ਕਾਂਸਟੀਚਿਊਟ ਕਾਲਜਾਂ ਅਤੇ ਐਸੋਸੀਏਟ ਇੰਸਟੀਚਿਊਟ ਦਾ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸੰਪੰਨ ਹੋ ਗਿਆ।ਇਸ ਯੁਵਕ ਮੇਲੇ ਦੌਰਾਨ ‘ਏ’ ਡਿਵੀਜ਼ਨ ਵਿਚ ਐਸ.ਆਰ. ਸਰਕਾਰੀ ਕਾਲਜ (ਲੜਕੀਆਂ), ਅੰਮ੍ਰਿਤਸਰ ਕਾਲਜ ਚੈਂਪੀਅਨ ਰਿਹਾ, ਐਨ.ਜੇ.ਐਸ.ਏ. ਸਰਕਾਰੀ ਕਾਲਜ, ਕਪੂਰਥਲਾ ਰਨਅਰਜ਼-ਅੱਪ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਤੀਜੇ ਸਥਾਨ ‘ਤੇ ਰਿਹਾ।
‘ਬੀ’ ਡਿਵੀਜ਼ਨ ਵਿਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੁੰਘ ਚੈਂਪੀਅਨ, ਐਸ.ਜੀ.ਏ.ਡੀ. ਸਰਕਾਰੀ ਕਾਲਜ, ਤਰਨਤਾਰਨ ਰਨਅਰਜ਼ ਅੱਪ ਅਤੇ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਜਲੰਧਰ ਤੀਜੇ ਸਥਾਨ ‘ਤੇ ਰਿਹਾ।ਐਸੋਸੀਏਟ ਇੰਸਟੀਚਿਊਟ ਵਰਗ ਵਿਚ ਸ੍ਰੀ ਗੁਰੁ ਤੇਗ ਬਹਾਦਰ ਕਾਲਜ ਫਾਰ ਵਿਮਨ, ਅੰਮ੍ਰਿਤਸਰ ਚੈਂਪੀਅਨ, ਸੰਤ ਅਵਤਾਰ ਸਿੰਘ ਜੀ ਯਾਦਗਾਰੀ ਕਾਲਜ, ਸੀਚੇਵਾਲ ਰਨਅਰਜ਼ ਅੱਪ ਅਤੇ ਪੰਜਾਬ ਕਾਲਜ ਆਫ ਇੰਜੀਨਿਅਰਿੰਗ, ਜਲੰਧਰ ਤੀਜੇ ਸਥਾਨ ‘ਤੇ ਰਿਹਾ। ਇਸ 4-ਦਿਨਾਂ ਮੇਲੇ ਵਿਚ ਇਕ ਹਜ਼ਾਰ ਦੇ ਲਗਪਗ ਵਿਦਿਆਰਥੀ-ਕਲਾਕਾਰਾਂ ਨੇ ਵੱਖ-ਵੱਖ 34 ਸਭਿਆਚਾਰਕ ਆਈਟਮਾਂ ਵਿਚ ਹਿੱਸਾ ਲਿਆ।
ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਜ਼ਿਲ੍ਹਾ ਸੈਸ਼ਨ ਜੱਜ, ਸ. ਗੁਰਬੀਰ ਸਿੰਘ ਨੇ ਕੀਤੀ। ਸ੍ਰੀਮਤੀ ਅਰਵਿੰਦਰ ਕੌਰ ਗੈਸਟ ਆਫ ਆਨਰ ਅਤੇ ਮਿਸ ਗਰੀਸ਼ ਬਾਂਸਲ, ਚੀਫ ਜੁਡੀਸ਼ੀਅਲ ਮੈਜਿਸਟਰੇਟ, ਅੰਮ੍ਰਿਤਸਰ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਹੋਏ। ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਮੁਖ ਮਹਿਮਾਨ ਅਤੇ ਮਹਿਮਾਨਾਂ ਨੂੰ ਜੀ-ਆਇਆਂ ਆਖਿਆ, ਨਤੀਜੇ ਘੋਸ਼ਿਤ ਕੀਤੇ ਅਤੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਡਾ. ਗੁਰਬੀਰ ਸਿੰਘ, ਡਾ. ਜਗਜੀਤ ਕੌਰ ਅਤੇ ਹੋਰ ਮਹਿਮਾਨਾਂ ਨੇ ਜੇਤੂ ਵਿਦਿਆਰਥੀ ਕਲਾਕਾਰਾਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media