Thursday, August 13, 2026

ਸਿਰਸਾ ਸਾਧ ਜਿੰਨੀ ਚਿਰ ਸ੍ਰੀ ਅਕਾਲ ਤਖਤ ‘ਤੇ ਪੇਸ਼ ਹੋ ਕੇ ਮੁਆਫੀ ਨਹੀ ਮੰਗਦਾ, ਉਨੀ ਦੇਰ ਬਾਈਕਾਟ ਜਾਰੀ ਰਹੇਗਾ- ਸੰਧੂ

Harbir Singh Sandhu

ਅੰਮ੍ਰਿਤਸਰ 25 ਸਤੰਬਰ (ਜਸਬੀਰ ਸਿੰਘ) ਸz ਹਰਬੀਰ ਸਿੰਘ ਸੰਧੂ ਦਫਤਰ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੌਦਾ ਸਾਧ ਨੂੰ ਬਿਨਾਂ ਕਿਸੇ ਠੋਸ ਮੁਆਫੀਨਾਮੇ ਦੇ ਮੁਆਫੀ ਦੇਣ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਅਜਿਹਾ ਸ੍ਰੀ ਅਕਾਲ ਤਖਤ ਸਾਹਿਬ ਦੀਆ ਪਰੰਪਰਾਵਾਂ ਤੇ ਸਿਧਾਂਤ ਨਾਲ ਖਿਲਵਾੜ ਹੈ। ਜਾਰੀ ਇੱਕ ਬਿਆਨ ਰਾਹੀ ਸz ਸੰਧੂ ਨੇ ਕਿਹਾ ਕਿ ਸਿਰਸਾ ਸਾਧ ਦੇ ਮਾਮਲੇ ਵਿੱਚ ਪੰਜ ਸਿੰਘ ਸਾਹਿਬਾਨ ਵੱਲੋ ਲਿਆ ਗਿਆ ਫੈਸਲਾ ਪੂਰੀ ਤਰ੍ਹਾ ਸਿਆਸਤ ਤੋ ਪਰੇਰਿਤ ਹੈ ਅਤੇ ਇਹ ਫੈਸਲਾ ਪੰਜਾਬ ਦੀ ਹਾਕਮ ਧਿਰ ਅਕਾਲੀ ਭਾਜਪਾ ਨੂੰ 2017 ਵਿੱਚ ਹੋਣ ਵਾਲੀਆ ਚੋਣਾਂ ਵਿੱਚ ਫਾਇਦਾ ਪਹੁੰਚਾਉਣ ਲਈ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਜਥੇਦਾਰਾਂ ਨੇ ਕਈ ਸਾਲਾ ਦੀ ਕੜੀ ਮਿਹਨਤ ਤੋ ਬਾਅਦ ਪ੍ਰਵਾਸੀ ਸਿੱਖ ਪਾਲ ਸਿੰਘ ਪੁਰੇਵਾਲ ਵੱਲੋ ਤਿਆਰ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਬਿਕਰਮੀ ਬਣਾ ਦਿੱਤਾ ਗਿਆ ਜਿਹੜਾ ਆਰ ਐਸ ਅੇੈਸ ਦੀਆ ਅੱਖਾਂ ਵਿੱਚ ਰੜਕ ਰਿਹਾ ਸੀ। ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਵੱਖਰੀ ਸ਼ਾਨ ਦਾ ਪ੍ਰਤੀਕ ਹੈ ਤੇ ਕੈਲੰਡਰ ਨੂੰ ਲੈ ਕੇ ਸਿੱਖ ਕੌਮ ਪਹਿਲਾਂ ਹੀ ਦੋ ਧੜਿਆ ਵਿੱਚ ਵੰਡੀ ਹੋਈ ਹੈ ਤੇ ਹੁਣ ਸੌਦਾ ਸਾਧ ਦੇ ਮਾਮਲੇ ਨੂੰ ਲੈ ਕੇ ਵੀ ਕੌਮ ਇੱਕ ਵਾਰੀ ਫਿਰ ਦੋ ਗਰੁੱਪਾ ਵਿੱਚ ਵੰਡੀ ਗਈ ਹੈ। ਉਹਨਾਂ ਕਿਹਾ ਕਿ ਚਾਹੀਦਾ ਇਹ ਸੀ ਕਿ ਸੌਦਾ ਸਾਧ ਖੁਦ ਸ੍ਰੀ ਅਕਾਲ ਤਖਤ ਤੇ ਆ ਕੇ ਖਿਮਾ ਯਾਚਨਾ ਕਰਦਾ ਪਰ ਉਸ ਵੱਲੋ ਸ੍ਰੀ ਅਕਾਲ ਤਖਤ ਨੂੰ ਭੇਜਿਆ ਗਿਆ ਪੱਤਰ ਮੁਆਫੀਨਾਮਾ ਨਹੀ ਸਗੋ ਸਪੱਸ਼ਟੀਕਰਨ ਹੈ ਜੋ ਨਿਮਾਣੇ ਵਿਅਕਤੀ ਬਣ ਕੇ ਨਹੀ ਸਗੋ ਹਊਮੈ ਨਾਲ ਲਬਰੇਜ ਹੈ ਜਿਸ ਨੂੰ ਸਿੱਖ ਕੌਮ ਕਿਸੇ ਵੀ ਕੀਮਤ ਤੇ ਮੁਆਫੀਨਾਮਾ ਨਹੀ ਮੰਨ ਸਕਦੀ। ਉਹਨਾਂ ਤਖਤਾਂ ਦੇ ਜਥੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਤੇ ਸਿਰਸਾ ਸਾਧ ਦਾ ਬਾਈਕਾਟ ਉਸ ਵੇਲੇ ਤੱਕ ਜਾਰੀ ਰੱਖਿਆ ਜਾਵੇ ਜਦੋ ਤੱਕ ਉਹ ਖੁਦ ਸ੍ਰੀ ਅਕਾਲ ਤਖਤ ਸਾਹਿਬ ਕੇ ਪੇਸ਼ ਹੋ ਕੇ ਮੁਆਫੀ ਨਹੀ ਮੰਗਦਾ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply