
ਅੰਮ੍ਰਿਤਸਰ, 28 ਸਤੰਬਰ (ਗੁਰਚਰਨ ਸਿੰਘ) ਸਥਾਨਕ ਸੁਲਤਾਨਵਿੰਡ ਪੁਲਿਸ ਚੌਕੀ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਸਰਬਤ ਦੇ ਭਲੇ ਦੀ ਆਰਦਾਸ ਕੀਤੀ ਗਈ।ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਥਾਣਾ ਸੁਲਤਾਨਵਿੰਡ ਦੇ ਮੁਖੀ ਇੰਸਪੈਕਟਰ ਸ੍ਰੀ ਪ੍ਰਵੇਸ਼ ਚੌਪੜਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਹੋਏ। ਇਸ ਮੌਕੇ ਸ਼੍ਰ. ਟਿੱਕਾ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਵਲੋਂ ਇੰਚਾਰਜ ਮਦਨ ਸਿੰਘ ਦੀ ਅਗਵਾਈ ‘ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ, ਜਿਸ ਵਿੱਚ ਇਲਾਕਾ ਵਾਸੀਆਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਹਨ।ਉਨਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਨਾਲ ਆਮ ਪਬਲਿਕ ਦੀ ਪੁਲਿਸ ਨਾਲ ਨੇੜਤਾ ਵਧਦੀ ਹੈ । ਇਸ ਮੌਕੇ ਕੋਟ ਮਿਤ ਚੌਕੀ ਇੰਚਾਰਜ ਬਲਵਿੰਦਰ ਸਿੰਘ, ਮੁਨਸ਼ੀ ਰਾਜ ਕੁਮਾਰ, ਗੁਰਬੀਰ ਸਿੰਘ, ਸਤਵੰਤ ਸਿੰਘ, ਮੇਜ਼ਰ ਸਿੰਘ, ਗੁਰਦੀਪ ਸਿੰਘ, ਜਸਵੰਤ ਸਿੰਘ, ਹਰਭਜਨ ਸਿੰਘ, ਰਮੇਸ਼ ਕੁਮਾਰ, ਮਹਾਂਬੀਰ ਸਿੰਘ ਸੁਲਤਾਨਵਿੰਡ, ਬਾਬਾ ਰਸਾਲ ਸਿੰਘ, ਅੰਗਰੇਜ਼ ਸਿੰਘ, ਕੁਲਦੀਪ ਸਿੰਘ ਪ੍ਰਾਪਰਟੀ ਡੀਲਰ ਆਦਿ ਨੇ ਵੀ ਹਾਜ਼ਰ ਲਵਾਈ।ਪਾਠ ਉਪਰੰਤ ਗੁਰੂ ਘਰ ਕਾ ਲੰਗਰ ਵੀ ਵਰਤਿਆ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media