ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਬਿਨਾ ਕਿੰਤੂੁ- ਪ੍ਰੰਤੂ ਪ੍ਰਵਾਨ ਕਰਨਾ ਚਾਹੀਦਾ ਹੈ- ਜਥੇ: ਅਵਤਾਰ ਸਿੰਘ

ਮ’ਧ ਪ੍ਰਦੇਸ਼, ਬਡਵਾਹ (ਅੰਮ੍ਰਿਤਸਰ), 28 ਸਤੰਬਰ (ਪ.ਪ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਮ’ਧ ਪ੍ਰਦੇਸ਼ ਦੀ ਪ੍ਰਚਾਰ ਫੇਰੀ ਮੌਕੇ ਗੁਰਦੁਆਰਾ ਸਿੰਘ ਸਭਾ ਬਡਵਾਹ ਦੀਆਂ ਸੰਗਤਾਂ ਨੂੰ ਸੰਬੋਧਨ ਕੀਤਾ। ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਸ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਮੱਧ ਪ੍ਰਦੇਸ਼ ਦੀ ਪ੍ਰਚਾਰ ਫੇਰੀ ਮੌਕੇ ਗੁਰਦੁਆਰਾ ਸਿੰਘ ਸਭਾ ਬਡਵਾਹ, ਜ਼ਿਲ੍ਹਾ ਪਰਗਣਾ ਵਿਖੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਅਪੀਲ ਕਰਦਿਆਂ ਕਿਹਾ ਕਿ ਕੁਝ ਸ਼ਕਤੀਆਂ ਗੁਰੂ ਪੰਥ, ਗੁਰੂ ਗ੍ਰੰਥ ਦੇ ਸਿਧਾਂਤ ਤੇ ਕਿੰਤੂੁ ਪ੍ਰੰਤੂ ਕਰ ਰਹੀਆਂ ਹਨ। ਪੰਥ ਨੂੰ ਸਿੱਖ ਮਾਰੂ ਚੁਣੌਤੀਆਂ ਦਾ ਅੰਦਰੋਂ ਬਾਹਰੋਂ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਥ ਦੌਖੀਆਂ ਨੇ ਤਾਂ ਅਜਿਹਾ ਕਰਨਾ ਹੀ ਸੀ, ਪਰ ਆਪਣਿਆਂ ਵੱਲੋਂ ਵੀ ਕੋਝੇ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮ ਨੂੰ ਸਾਨੂੰ ਬਿਨਾ ਦੇਰੀ ਅਤੇ ਕਿੰਤੂੁਪ੍ਰੰਤੂ ਕੀਤਿਆਂ ਪ੍ਰਵਾਨ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਅਤੇ ਦੁਖਦਾਈ ਗੱਲ ਹੈ ਕਿ ਕੌਮੀ ਸੰਸਥਾਵਾਂ ਤੇ ਵੀ ਉਂਗਲਾਂ ਉਠਾਈਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰਸਾ ਵਾਲੇ ਸਾਧ ਦੀ ਹੋਈ ਮੁਆਫ਼ੀ ਸਬੰਧੀ ਵਾਵੇਲਾ ਤਰਕਸੰਗਤ ਨਹੀਂ ਹੈ।ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁਰਮਤੇ, ਹੁਕਮਨਾਮਾ, ਆਦੇਸ਼ੁਸੰਦੇਸ਼ ਤੇ ਹੀ ਅਸੀਂ ਕਿੰਤੂ ਪ੍ਰੰਤੂ ਕਰਦੇ ਹਾਂ ਤਾਂ ਕਿਹੜੇ ਸਿੱਖ ਤੇ ਗੁਰੂ ਸੇਵਕ ਦੀ ਸੇਵਾ ਨਿਭਾ ਰਹੇ ਹਾਂ।
ਸz: ਬੇਦੀ ਨੇ ਜਥੇਦਾਰ ਅਵਤਾਰ ਸਿੰਘ ਵੱਲੋਂ ਹਵਾਲਾ ਦੇਂਦਿਆਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਸਮੁੱਚੇ ਸੰਸਾਰ ਵਿਚ ਵ’ਸਦੇ ਸਿੱਖਾਂ ਦੀ ਆਪਣੀ ਸੰਸਥਾ ਹੈ ਅਤੇ ਸਮੂਹ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੀ ਯਾਤਰਾ ਤੇ ਸਿਖਿਆਵਾਂ ਦੇ ਕੇਂਦਰ ਗੁਰਦੁਆਰਾ ਦਰਬਾਰ ਨਾਨਕ ਘਾਟ ਸਾਹਿਬ ਲਈ ਜ਼ਮੀਨ ਖਰੀਦ ਕੇ ਉਜੈਨ ਵਿਖੇ ਸੁੰਦਰ ਇਮਾਰਤ ਤਿਆਰ ਕੀਤੀ ਜਾ ਰਹੀ ਹੈ।ਜਿੱਥੇ ਰੋਜ਼ਾਨਾ ਇਕ ਲ’ਖ ਸੰਗਤ ਦੇ ਲੰਗਰ ਛਕਣ ਦਾ ਵੀ ਵਿਸ਼ੇਸ਼ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰੀ ਦਿਲੀ ਤਮੰਨਾ ਸੀ ਕਿ ਉਜੈਨ ਵਿਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਸੁੰਦਰ ਦਰਬਾਰ ਬਣੇ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਉਪਰਲੀ ਇਮਾਰਤ ਦਾ ਗੁੰਬਦ ਬਣ ਰਿਹਾ ਹੈ। ਜਿਸ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਕਰਵਾ ਰਹੇ ਨੇ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਾਨ ਮੁਹ’ਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਉਜੈਨ ਨੂੰ ਜੁੜਨ ਵਾਲੇ ਸਾਰੇ ਮਾਰਗਾਂ ਰਾਹੀਂ ਸੰਗਤ ਇਸ ਤੀਰਥ ਅਸਥਾਨ ਦੇ ਦਰਸ਼ਨ ਕਰਨ ਪੁ’ਜੇਗੀ । ਉਨ੍ਹਾਂ ਕਿਹਾ ਕਿ ਇਸ ਤੋਂ ਅੱਗੇ ਦੂਰੁਦੁਰਾਡੇ ਆਉਣੁਜਾਣ ਵਾਲੇ ਟਰ’ਕਾਂ ਤੇ ਹੋਰ ਸੰਗਤਾਂ ਲਈ ਰਸਤੇ ਵਿੱਚ ਕਿਧਰੇ ਵੀ ਠਹਿਰਣ ਦੀ ਵਿਵਸਥਾ ਨਹੀਂ ਸੀ। ਹੁਣ ਸੰਗਤਾਂ ਅਰਾਮ ਨਾਲ ਏਥੇ ਠਹਿਰਾਅ ਕਰ ਸਕਣਗੀਆਂ।
ਸz: ਬੇਦੀ ਨੇ ਜਥੇਦਾਰ ਅਵਤਾਰ ਸਿੰਘ ਵੱਲੋਂ ਕਿਹਾ ਕਿ ਇਕ ਸਾਲ ਦੇ ਅੰਦਰ ਇਹ ਇਮਾਰਤ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨਾਲ ਸਬੰਧਤ ਪੁਰਾਤਨ ਇਮਲੀ ਦਾ ਬੂਟਾ ਜਿਸ ਦਾ ਘੇਰਾ ੬ ਫੁੱਟ ਡਾਇਆ ਮੀਟਰ ਹੈ ਦੀ ਪੂਰਨ ਸੰਭਾਲ ਕੀਤੀ ਜਾਵੇਗੀ।ਉਨ੍ਹਾਂ ਗੁਰਦੁਆਰਾ ਪ੍ਰਤਾਪ ਨਗਰ ਇੰਦੋਰ ਦੇ ਗੁਰੂ ਅਮਰਦਾਸ ਹਾਲ ਲਈ ਢਾਈ ਲੱਖ ਰੁਪਏ ਅਤੇ ਗੁਰਦੁਆਰਾ ਸਿੰਘ ਸਭਾ ਬਡਵਾਹ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਵਜੋਂ ਦੇਣ ਦਾ ਐਲਾਨ ਕੀਤਾ। ਸz: ਬੇਦੀ ਨੇ ਦੱਸਿਆ ਕਿ ਬੀਬੀ ਰਣਦੀਪ ਕੌਰ ਦੀ ਅਗਵਾਈ ਵਿੱਚ ਵਫਦ ਨੇ ਓਂਕਲੇਸ਼ਵਰ ਦੀਆਂ ਸੰਗਤਾਂ ਨਾਲ ਮਿਲ ਕੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਨੂੰ ਗੁਰੂ ਨਾਨਕ ਦਰਬਾਰ ਵਿੱਚ ਸ਼ੋ੍ਰਮਣੀ ਕਮੇਟੀ ਵੱਲੋਂ ਸਲਾਨਾ ਸਮਾਗਮ ਕਰਵਾਉਣ ਦੀ ਮੰਗ ਕੀਤੀ ਜੋ ਪ੍ਰਧਾਨ ਸਾਹਿਬ ਨੇ ਪ੍ਰਵਾਨ ਕਰ ਲਈ ਹੈ।ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਵੱਖੁਵੱਖ ਸਿੱਖ ਸਖਸ਼ੀਅਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਵੱਡੇ ਪੱਧਰ ਤੇ ਜਥੇਦਾਰ ਅਵਤਾਰ ਸਿੰਘ ਅਤੇ ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ: ਮੰਗਲ ਸਿੰਘ ਪ੍ਰਧਾਨ, ਸ: ਮੋਹਨ ਸਿੰਘ ਸਲੂਜਾ, ਸ: ਅਵਤਾਰ ਸਿੰਘ, ਸz: ਅਮਰੀਕ ਸਿੰਘ ਬੰਮਰਾਹ, ਸ: ਗੁਰਦੀਪ ਸਿੰਘ ਭਾਟੀਆ, ਸ: ਦਲੀਪ ਸਿੰਘ ਹਉਰਾ ਆਦਿ ਮੌਜੂਦ ਸਨ।
Punjab Post Daily Online Newspaper & Print Media