Wednesday, March 18, 2026

ਜਗਮੋਹਨ ਸਿੰਘ ਨੂੰ ਇਨਸਾਫ ਦਿਵਾਉਣ ਲਈ ਦਿੱਲੀ ਕਮੇਟੀ ਜਾਵੇਗੀ ਸੁਪਰੀਮ ਕੋਰਟ – ਜੀ.ਕੇ

ਸਿੱਖ ਫਾਰ ਜਸਟਿਸ ਤੇ ਪੀਰ ਮੁਹੱਮਦ ਵੱਲੋਂ ਪੈਰਵੀ ਕਰਨ ਦੇ ਬਾਵਜੂਦ ਦੋਸ਼ੀ ਹੋਏ ਬਰੀ

PPN2909201505

ਨਵੀਂ ਦਿੱਲੀ, 29 ਸਤੰਬਰ (ਅੰਮ੍ਰਿਤ ਲਾਲ ਮੰਨਣ) – ਬੀਤੇ 31 ਸਾਲਾਂ ਤੋਂ 1984 ਸਿੱਖ ਕਤਲੇਆਮ ਦੇ ਮਸਲੇ ਵਿੱਚ ਇਨਸਾਫ ਦੀ ਉਡੀਕ ਕਰ ਰਹੀ ਸਿੱਖ ਕੌਮ ਨੂੰ ਇੱਕ ਵਾਰ ਫਿਰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ 1984 ਵਿੱਚ ਦਿੱਲੀ ਦੇ ਸ਼ਾਸ਼ਤਰੀ ਨਗਰ ਦੇ ਵਸਨੀਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਲਾਜਮ ਜਗਮੋਹਨ ਸਿੰਘ ਨੂੰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਸਾਥੀ ਮੰਗਲ ਸੈਨ ਅਤੇ ਹੋਰ ਆਗੂਆਂ ਵੱਲੋਂ ਘਰ ਤੋਂ ਕੱਢ ਕੇ ਬੁਰੇ ਤਰੀਕੇ ਨਾਲ ਕੁੱਟ ਮਾਰ ਕਰਕੇ ਲਾਸ਼ਾ ਦੇ ਵਿੱਚਕਾਰ ਮਰਿਆ ਸਮਝ ਕੇ ਸੁੱਟ ਦਿੱਤਾ ਗਿਆ ਸੀ।
ਜਗਮੋਹਨ ਸਿੰਘ ਨਾਲ ਵਾਪਰੇ ਇਸ ਹਾਦਸੇ ਦੇ ਚਸ਼ਮਦੀਦ ਗਵਾਹ ਉਨ੍ਹਾਂ ਦੇ ਭਰਾ ਗੁਰਿੰਦਰ ਸਿੰਘ ਦੀ ਗਵਾਹੀ ਤੇ ਤੀਸ ਹਜਾਰੀ ਕੋਰਟ ਵੱਲੋਂ ਮਿਤੀ 29 ਅਗਸਤ 2008 ਨੂੰ ਦੋਸ਼ੀਆਂ ਨੂੰ ਸਜਾਵਾਂ ਦੇਣ ਦੇ ਨਾਲ ਹੀ ਜੁਰਮਾਨਾ ਵੀ ਲਗਾਇਆ ਗਿਆ ਸੀ। ਜਿਸਤੇ ਆਰੋਪੀਆਂ ਵੱਲੋਂ ਹਾਈਕੋਰਟ ਵਿੱਚ ਹੇਠਲੀ ਕੋਰਟ ਦੇ ਫੈਸਲੇ ਨੂੰ ਚੁਨੌਤੀ ਦਿੰਦੇ ਹੋਏ ਅਪੀਲ ਦਾਇਰ ਕੀਤੀ ਗਈ ਸੀ। ਜਿਸ ਤੇ ਪੀੜਿਤ ਵੱਲੋਂ ਸਿੱਖ ਫਾੱਰ ਜਸ਼ਟਿਸ ਅਤੇ ਆੱਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖੀ ਕਰਨੈਲ ਸਿੰਘ ਪੀਰਮੁਹੱਮਦ ਆਪਣੇ ਵਕੀਲ ਨਵਕਿਰਨ ਸਿੰਘ ਦੀ ਮਾਰਫਤ ਕਾਨੂੰਨੀ ਲੜਾਈ ਲੜ ਰਹੇ ਸਨ।
ਹਾਈ ਕੋਰਟ ਤੋਂ ਬਾਅਦ ਅੱਜ ਸੁਪਰੀਮ ਕੋਰਟ ਤੋਂ ਦੋਸ਼ੀਆਂ ਦੇ ਬਰੀ ਹੋਣ ਤੋਂ ਬਾਅਦ ਮਾਯੂਸੀ ਦੇ ਹਾਲਾਤਾਂ ਵਿੱਚ ਕਮੇਟੀ ਦਫਤਰ ਪੁੱਜੇ ਜਗਮੋਹਨ ਸਿੰਘ ਨੇ ਪੂਰੇ ਘਟਨਾਕ੍ਰੰਮ ਤੋਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਜਾਣੂ ਕਰਵਾਇਆ। ਮਾਮਲੇ ਨੂੰ ਗੰਭੀਰਤਾ ਨਾਲ ਸੁਣਨ ਉਪਰੰਤ ਜੀ.ਕੇ ਨੇ ਕਮੇਟੀ ਦੇ ਕਾਨੂੰਨੀ ਵਿਭਾਗ ਨੂੰ ਸੁਪਰੀਮ ਕੋਰਟ ਵਿੱਚ ਇਸ ਮਸਲੇ ਤੇ ਤੁਰੰਤ ਰਿਵਿਊ ਪਿਟੀਸ਼ਨ ਦਾਇਰ ਕਰਨ ਦੇ ਆਦੇਸ਼ ਦਿੰਦੇ ਹੋਏ ਪੀੜਿਤ ਜਗਮੋਹਨ ਸਿੰਘ ਨੂੰ ਇਨਸਾਫ ਦਿਵਾਉਣ ਦੇ ਨਾਲ ਹੀ ਕਮੇਟੀ ਵੱਲੋਂ ਮਾਲੀ ਮਦਦ ਕਰਨ ਦਾ ਵੀ ਐਲਾਨ ਕੀਤਾ। ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਜੀ.ਕੇ. ਨੇ ਸੁਪਰੀਮ ਕੋਰਟ ਦੇ ਅੱਜ ਦੇ ਫੈਸਲੇ ਨੂੰ ਮੰਦਭਾਗਾ ਦੱਸਿਆ।ਪੀੜਿਤ ਦੇ ਦਾਅਵੇ ਮੁਤਾਬਿਕ ਸਿੱਖ ਫਾੱਰ ਜਸ਼ਟਿਸ ਵੱਲੋਂ ਪੈਰਵੀ ਕਰਨ ਦੇ ਨਾਲ ਹੀ ਸਬੂਤਾਂ ਅਤੇ ਚਸ਼ਮਦੀਦ ਦੀ ਗਵਾਹੀ ਦੇ ਬਾਵਜੂਦ ਉਕਤ ਕੇਸ ‘ਚੋਂ ਦੋਸ਼ੀਆਂ ਦੇ ਬਰੀ ਹੋਣ ਤੇ ਵੀ ਜੀ.ਕੇ ਨੇ ਹੈਰਾਨੀ ਪ੍ਰਗਟਾਈ। ਉਨਾਂ ਨੇ ਸਵਾਲ ਉਠਾਇਆ ਕਿ ਹੇਠਲੀ ਅਦਾਲਤ ਵਿੱਚ ਦੋਸ਼ੀਆਂ ਨੂੰ ਸਜ਼ਾ ਮਿਲਣ ਦੇ ਬਾਵਜੂਦ ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ਕੌਮ ਦੀ ਹਾਰ ਕਿਵੇਂ ਹੋਈ ?
ਜਗਮੋਹਨ ਸਿੰਘ ਨੇ ਕਮੇਟੀ ਵੱਲੋਂ ਸਹਿਯੋਗ ਦੇਣ ਦਾ ਐਲਾਨ ਕਰਨ ਤੇ ਜੀ.ਕੇ ਦਾ ਧੰਨਵਾਦ ਕਰਦੇ ਹੋਏ ਸਿੱਖ ਫਾੱਰ ਜਸਟਿਸ਼ ਅਤੇ ਪੀਰ ਮੁਹੱਮਦ ਦੀ ਕਾਰਜਪ੍ਰਣਾਲੀ ਤੇ ਵੀ ਸਵਾਲਿਆ ਨਿਸ਼ਾਨ ਖੜੇ ਕਰ ਦਿੱਤੇ। ਜਗਮੋਹਨ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਤੋਂ ਕੇਸ ਦੀ ਪੈਰਵੀ ਲਈ ਵਕੀਲਾਂ ਦੀਆਂ ਫੀਸ਼ਾਂ ਵੀ ਲਈਆਂ ਗਈਆਂ। ਸਿੱਖ ਫਾੱਰ ਜਸਟਿਸ਼ ਵੱਲੋਂ ਪੀੜਿਤਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਬਾਰੇ ਕੀਤੇ ਜਾਂਦੇ ਦਾਅਵੇ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜਗਮੋਹਨ ਸਿੰਘ ਨੇ ਇਸ ਦਾਅਵੇ ਦੀ ਪ੍ਰੋੜਤਾ ਕਰਨ ਤੋਂ ਇਨਕਾਰ ਕਰ ਦਿੱਤਾ।ਕਮੇਟੀ ਦੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਨੇ ਕਮੇਟੀ ਵੱਲੋਂ ਸੁਪਰੀਮ ਕੋਰਟ ਵਿੱਚ ਕਮੇਟੀ ਦੇ ਵਕੀਲਾਂ ਵੱਲੋਂ ਇਸ ਮਸਲੇ ਤੇ ਠੋਸ ਦਲੀਲਾਂ ਰੱਖਣ ਦਾ ਵੀ ਦਾਅਵਾ ਕੀਤਾ।ਇਸ ਮੌਕੇ ਤੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ,ਮੈਂਬਰ ਗੁਰਦੇਵ ਸਿੰਘ ਭੋਲਾ, ਹਰਵਿੰਦਰ ਸਿੰਘ ਕੇ.ਪੀ., ਕੈਪਟਨ ਇੰਦਰਪ੍ਰੀਤ ਸਿੰਘ ਅਤੇ ਅਕਾਲੀ ਆਗੂ ਵਿਕਰਮ ਸਿੰਘ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply