ਚੌਂਕ ਮਹਿਤਾ, 29, ਸਤੰਬਰ (ਜੋਗਿੰਦਰ ਸਿੰਘ ਮਾਣਾ) – ਆਮ ਆਦਮੀ ਪਾਰਟੀ ਐਸ ਸੀ ਤੇ ਲੇਬਰ ਵਿੰਗ ਦੇ ਸੈਕਟਰ ਇੰਚਾਰਜ਼ ਕਸ਼ਮੀਰ ਸਿੰਘ ਅਤੇ ਆਪ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ਼ ਸ਼੍ਰ ਇਕਬਾਲ ਸਿੰਘ ਭਾਗੋਵਾਲੀਆ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਅੱਜ ਕਵਲਜੀਤ ਸਿੰਘ ਬਿਆਸ ਨੁੂੰ ਸਹਾਇਕ ਸੈਕਟਰ ਇੰਚਾਰਜ਼ ਐਸ. ਸੀ ਤੇ ਲੇਬਰ ਵਿੰਗ ਨਿਯੁਕਤ ਕੀਤਾ ਹੈ।ਇਸ ਨਿਯੁੱਕਤੀ ਨਾਲ ਪਾਰਟੀ ਵਲੋਂ ਦਿਤੀ ਗਈ ਜ਼ਿੰਮੇਵਾਰੀ ਤਹਿਤ ਹੁਣ ਉਹ ਆਪਣੇ ਅਧਿਕਾਰ ਖੇਤਰ ਬਾਬਾ ਬਾਕਾਲਾ, ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ‘ਚ ਪਾਰਟੀ ਦੇ ਵਿੰਗ ਲਈ ਕੰਮ ਕਰਨਗੇ ਅਤੇ ਜਥੇਬੰਦਕ ਢਾਂਚਾ ਤਿਆਰ ਕਰਨਗੇ।ਇਸ ਮੌਕੇ ਕਵਲਜੀਤ ਸਿੰਘ ਬਿਆਸ ਨੇ ਆਪ ਦੇ ਪਾਰਟੀ ਦੇ ਕਨਵੀਅਨਰ ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਜਥੇ ਅਵਤਾਰ ਸਿੰਘ ਮੀਕੇ, ਇਕਬਾਲ ਸਿੰਘ ਭਾਗੋਵਾਲੀਆ, ਸੁਖਦੇਵ ਸਿੰਘ ਵਡਾਲਾ ਆਦਿ ਦਾ ਧੰਨਵਾਦ ਕੀਤਾ।ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਪਾਰਟੀ ਵਲੋਂ ਦਿਤੀ ਗਈ ਜ਼ਿੰਮੇਵਾਰੀ ਤੋਂ ਖੁਸ਼ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਅੱਜ ਪਾਤਸ਼ਾਹੀ ਨੋਵੀਂ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਪਾਰਟੀ ਵਲੰਟੀਅਰਾਂ ਨਾਲ 10 ਵਜੇ ਦੇ ਕਰੀਬ ਕਵਲਜੀਤ ਸਿੰਘ ਬਿਆਸ ਮੱਥਾ ਟੇਕਣਗੇ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media