ਅੰਮ੍ਰਿਤਸਰ, 30 ਸਤੰਬਰ (ਜਗਦੀਪ ਸਿੰਘ ਸੱਗੂ) – ਭਾਸ਼ਾ ਵਿਭਾਗ ਪੰਜਾਬ ਦੇ ਰਾਜ ਸਲਾਹਕਾਰ ਬੋਰਡ ਵੱਲੋਂ ਬੀਤੇ ਤਿੰਨ ਸਾਲਾਂ ਦੇ ਬਕਾਇਆ ਪਏ ਵਿਕਾਰੀ ਪੁਰਸਕਾਰਾਂ ਵਿੱਚ ‘ਪੰਜਾਬੀ ਸਾਹਿਤ ਰਤਨ’, ‘ਸ਼੍ਰੋਮਣੀ ਸਾਹਿਤਕਾਰ’ ਅਤੇ ਹੋਰਨਾਂ ਪੁਰਸਕਾਰਾਂ ਦੀ ਲੜੀ ਵਿੱਚ ਹਾਲ ਹੀ ਵਿੱਚ ਐਲਾਨ ਕੀਤੇ ਵਿਦਵਾਨਾਂ ਦੀ ਚੋਣ ‘ਤੇ ਲੇਖਕ ਭਾਈਚਾਰੇ ਵੱਲੋਂ ਖੁਸ਼ੀ ਦਾ ਇਜਹਾਰ ਕੀਤਾ ਗਿਆ ਹੈ।ਕੇਂਦਰੀ ਸਭਾ ਦੇ ਮੀਤ ਪ੍ਰਧਾਨ ਕਥਾਕਾਰ ਦੀਪ ਦਵਿੰਦਰ ਸਿੰਘ ਅਤੇ ਸ਼ਾਇਰ ਦੇਵ ਦਰਦ ਵੱਲੋਂ ਅੱਜ ਇੱਥੋਂ ਜਾਰੀ ਬਿਆਨ ਵਿੱਚ ਦੱਸਿਆ ਕਿ ਪ੍ਰੋ: ਕਿਰਪਾਲ ਕਸੇਲ, ਨਿਰੰਜਨ ਤਸਨੀਮ, ਬਲਦੇਵ ਸਿੰਘ ਸੜਕਨਾਮਾ, ਜਸਵਿੰਦਰ, ਮੋਹਨ ਭੰਡਾਰੀ, ਸੁਸ਼ੀਲ ਦੋਸਾਂਝ, ਵਰਿੰਦਰ ਵਰਿੰਦਰ ਵਾਲੀਆ ਅਤੇ ਬਾਕੀ ਦੇ ਇਸੇ ਲੜੀ ਦੇ ਹੋਰ ਵਿਦਵਾਨ ਜਿਹੜੇ ਆਪੋ-ਆਪਣੇ ਕਾਰਜ ਖੇਤਰ ਵਿੱਚ ਲਿਖਣ ਕਾਰਜ ਕਰਕੇ ਬਹੁਮੁੱਲਾ ਯੋਗਦਾਨ ਅਰਪਿਤ ਕਰ ਰਹੇ ਹਨ ਅਤੇ ਸਾਹਿਤਕ ਖੇਤਰ ਵਿੱਚ ਆਪਣਾ ਸਨਮਾਨਯੋਗ ਸਥਾਨ ਰੱਖਦੇ ਹਨ।ਇਸ ਮਾਨ-ਸਨਮਾਨ ਨਾਲ ਇੰਨ੍ਹਾਂ ਵਿਦਵਾਨ ਸਾਹਿਤਕਾਰਾਂ ਦੇ ਨਾਲ-ਨਾਲ ਸਮੁੱਚੇ ਲੇਖਕ ਭਾਈਚਾਰੇ ਦਾ ਮਾਨ-ਸਨਮਾਨ ਵਧਿਆ ਹੈ।
ਭਾਸ਼ਾ ਵਿਭਾਗ ਦੇ ਡਾਇਰੈਕਟਰ ਸz: ਚੇਤਨ ਸਿੰਘ ਅਤੇ ਸਮੁੱਚੇ ਰਾਜ ਸਲਾਹਕਾਰ ਬੋਰਡ ਦੀ ਟੀਮ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਡਾ. ਹਰਭਜਨ ਸਿੰਘ ਭਾਟੀਆ, ਨਿਰਮਲ ਅਰਪਨ, ਡਾ. ਪਰਮਿੰਦਰ, ਮਨਮੋਹਨ ਢਿੱਲੋਂ, ਡਾ. ਮਹਿਲ ਸਿੰਘ, ਤਰਲੋਚਨ ਸਿੰਘ ਤਰਨ ਤਾਰਨ, ਜਸਬੀਰ ਸਿੰਘ ਸੱਗੂ, ਡਾ. ਊਧਮ ਸਿੰਘ ਸ਼ਾਹੀ, ਸੁਰਿੰਦਰਪ੍ਰੀਤ ਘਣੀਆ, ਡਾ. ਸੁਖਬੀਰ, ਕੇਵਲ ਧਾਲੀਵਾਲ, ਜਸਵੰਤ ਜੱਸ, ਭੁਪਿੰਦਰ ਸਿੰਘ ਮੱਟੂ, ਡਾ. ਕਰਮਜੀਤ ਸਿੰਘ, ਡਾ. ਦਰਿਆ, ਡਾ. ਸੁਖਦੇਵ ਸਿੰਘ ਖਾਹਰਾ, ਅਰਤਿੰਦਰ ਸੰਧੂ, ਜਗਦੀਸ਼ ਸੱਚਦੇਵਾ, ਡਾ. ਹਜ਼ਾਰਾ ਸਿੰਘ ਚੀਮਾ, ਡਾ. ਕਸ਼ਮੀਰ, ਸੁਮੀਤ ਸਿੰਘ, ਮੱਖਣ ਕੁਹਾੜ, ਬਰਕਤ ਵੋਹਰਾ, ਜਗਜੀਤ ਗਿੱਲ, ਸ਼ਲਿੰਦਰਜੀਤ ਰਾਜਨ, ਡਾ. ਇਕਬਾਲ ਕੌਰ ਸੌਂਧ, ਭੁਪਿੰਦਰ ਸੰਧੂ, ਮੁਖਤਾਰ ਗਿੱਲ, ਜਗਤਾਰ ਗਿੱਲ, ਇੰਦਰ ਸਿੰਘ ਮਾਨ, ਧਰਵਿੰਦਰ ਔਲਖ, ਰਘਬੀਰ ਸਿੰਘ ਤੀਰ, ਗੁਰਬਾਜ ਤੋਲਾ ਨੰਗਲ, ਕੁਲਵੰਤ ਸਿੰਘ ਅਣਖੀ, ਮਲਵਿੰਦਰ, ਗੁਰਿੰਦਰ ਮਕਨਾ, ਸਰਬਜੀਤ ਸੰਧੂ, ਜਤਿੰਦਰ ਔਲਖ, ਹਰਦੀਪ ਗਿੱਲ, ਜਸਬੀਰ ਝਬਾਲ, ਹਰਬੰਸ ਸਿੰਘ ਨਾਗੀ, ਜਸਬੀਰ ਕੌਰ, ਡਾ. ਆਤਮ ਰੰਧਾਵਾ, ਪ੍ਰੋ: ਭੁਪਿੰਦਰ ਜੌਲੀ ਆਦਿ ਵਿਦਵਾਨਾਂ ਨੇ ਸਨਮਾਨਿਤ ਸਖਸ਼ੀਅਤਾਂ ਨੂੰ ਵਧਾਈ ਦਿੱਤੀ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media