Monday, April 27, 2026

ਆਟੋ ਰਿਕਸ਼ਾ ਸਕੂਲ ਵੈਨ ਚਾਲਕ ਵੈਲਫੇਅਰ ਐਸੋਸੀਏਸ਼ਨ ਵੱਲੋ 7 ਰੋਸ ਧਰਨਾ ਅਕਤੂਬਰ ਨੂੰ – ਰਾਮ ਸ਼ਰਨਪਾਲ

PPN0210201511ਅੰਮ੍ਰਿਤਸਰ, 1 ਅਕਤੂਬਰ (ਗੁਰਚਰਨ ਸਿੰਘ) – ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋ ਸਮੇ-ਸਮੇ ਸੱਕੂਲ ਸੇਫ ਵਾਹਨ ਪਾਲਿਸੀ ਅਧੀਨ ਹਦਾਇਤ ਜਾਰੀ ਕੀਤੀਆਂ ਜਾਂਦੀਆਂ ਹਨ, ਜੋ ਜਿਲੇ ਵਿਚ ਬਾਕੀ ਵਹੀਕਲਜ ਉਪਰ ਨਾ ਲਾਗੂ ਕਰਕੇ ਸਿਰਫ ਸਕੂਲਾਂ ਦੇ ਬੱਚਿਆਂ ਦਾ ਜੋ ਆਟੋ ਰਿਕਸ਼ਾ ਸਕੂਲ ਵੈਨ ਚਾਲਕ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ।ਕੋਈ ਫੈਸਲਾ ਜੋ ਲਾਗੂ ਕੀਤਾ ਜਾਂਦਾ ਹੈ, ਉਹ ਪ੍ਰਸ਼ਾਸਨ ਅਤੇ ਸਕੂਲ ਮੁਖੀ ਵਿਚਕਾਰ ਹੀ ਗੱਲਬਾਤ ਕਰਕੇ ਗਰੀਬ ਚਾਲਕ ਊਪਰ ਲਾਗੂ ਕਰ ਦਿੱਤਾ ਜਾਂਦਾ ਹੈ।ਜਦੋਕਿ ਅਜਿਹੇ ਫੈਸਲੇ ਕਰਨ ਤੋ ਪਹਿਲਾਂ ਗਰੀਬ ਸਕੂਲ ਵੈਨ ਤੇ ਆਟੋ ਚਾਲਕਾਂ ਦੀ ਐਸੋਸੀਏਸ਼ਨ ਨੂੰ ਭਰੋਸੇ ਵਿਚ ਲੈ ਕੇ ਅਜਿਹੇ ਫੈਸਲੇ ਕਰਨੇ ਚਾਹੀਦੇ ਹਨ।ਅੱਜ ਜਾਰੀ ਇੱਕ ਪ੍ਰੈਸ ਨੋਟ ਵਿੱਚ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਟੋ ਰਿਕਸ਼ਾ ਸਕੂਲ ਵੈਨ ਚਾਲਕ ਵੈਲਫੇਅਰ ਐਸੋਸੀਏਸ਼ਨ ਪ੍ਰਧਾਨ ਰਾਮ ਸ਼ਰਨਪਾਲ ਨੇ ਦੱਸਿਆ ਕਿ ਅੱਜ ਐਸੋਸੀਏਸ਼ਂ ਦੀ ਹੋਈ ਮੀਟਿੰਗ ਵਿੱਚ ਟਰੈਫਿਕ ਵਿਭਾਗ ਅਤੇ ਜਿਲਾ ਟਰਾਂਸੋਰਟ ਅਧਿਕਾਰੀ ਤੋਂ ਪ੍ਰੇਸ਼ਾਨ ਸਕੂਲ ਵੈਨ ਤੇ ਆਟੋ ਚਾਲਕਾਂ ਵਲੋਂ 7 ਅਕਤੂਬਰ ਨੂੰ ਸਵੇਰੇ 9 ਵਜੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇੇ ਰੋਸ਼ ਧਰਨੇ ‘ਤੇ ਬੈਠਣ ਦਾ ਫੈਸ਼ਲਾ ਕੀਤਾ ਗਿਆ ਹੈ।ਉਨਾਂ ਕਿਹਾ ਕਿ ਇਹ ਵੀ ਫੈਸਲਾ ਹੋਇਆ ਹੈ ਕਿ ਅਗਰ ਇਸ ਦੇ ਬਾਅਦ ਵੀ ਟਰੈਫਿਕ ਵਿਭਾਗ ਨੇ ਇਸ ਤੋਂ ਬਾਅਦ ਵੀ ਵਤੀਰਾ ਨਾ ਬਦਲਿਆਂ ਤਾ ਐਸੋਸੀਏਸ਼ਨ ਦੋ ਦਿਨ ਦੀ ਹੜਤਾਲ ਕਰੇਗੀ, ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।ਉਨਾਂ ਕਿਹਾ ਕਿ ਇਸ ਪ੍ਰੈਸ ਨੋਟ ਰਾਹੀ ਜਿਲਾ ਪ੍ਰਸ਼ਾਸਨ ਅਤੇ ਮਾਨਯੋਗ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲੋਕ ਮਾਰੂ ਫੈਸਲਿਆਂ ਤੇ ਦੋਬਾਰਾ ਨਜ਼ਰਸਾਨੀ ਕੀਤੀ ਜਾਵੇ ਅਤੇ ਅਜਿਹੇ ਫੈਸਲੇ ਜੋ ਗਰੀਬਾਂ ਦੀ ਰੋਟੀ ਰੋਜੀ ਨਾਲ ਸੰਬੰਧਤ ਹੋਣ ਵਾਪਸ ਲੈਏ ਜਾਣ।ਮੀਟਿੰਗ ਵਿਚ ਪ੍ਰਧਾਨ ਮਨਜੀਤ ਸਿੰਘ, ਜਸਵੰਤ ਸਿੰਘ ਲੱਡੂ ਸੀਨੀਅਰ ਯੂਨੀਅਨ ਸਟੈਂਡ ਅੰਮ੍ਰਿਤਸਰ ਕੈਂਟ, ਰਜਿੰਦਰ ਕੁਮਾਰ ਕੇਂਦਰੀ ਵਿਦਿਆਲੀਆ-3 ਖਾਸਾ, ਪਰਜੋਸ ਕੁਮਾਰ ਸ਼ਰਮਾ ਬ੍ਰਾਈਟ ਲੈਂਡ ਸਕੂਲ ਪੰਡੋਰੀ, ਵਿਸ਼ਵਾ ਰਾਮ ਆਸ਼ਰਮ ਸਕੂਲ ਮਜੀਠਾ ਰੋਡ, ਅਰੁਣ ਕੁਮਾਰ ਮਾਨਵ ਪਬਲਿਕ ਸਕੂਲ, ਸਵਰਨਜੀਤ ਨਿਉ ਫਲਾਵਰ, ਕਸ਼ਮੀਰ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ ਦੇ ਇਲਾਵਾ ਪੀਪੀਪੀ ਦੇ ਜਿਲਾ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ ਅਤੇ ਜਿਲਾ ਯੂਥ ਵਿੰਗ ਦੇ ਪ੍ਰਧਾਨ ਰੋਏਪਾਲ ਸਿੰਘ ਮਾਨ ਸ਼ਾਮਲ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply