ਅੰਮ੍ਰਿਤਸਰ, 1 ਅਕਤੂਬਰ (ਗੁਰਚਰਨ ਸਿੰਘ) ਸਥਾਨਕ ਘਿਉ ਮੰਡੀ ਸਥਿਤ ਭਗਵਾਨ ਵਾਲਮੀਕਿ ਮੰਦਰ ਵਿਖੇ ਪੁਸ਼ਪ ਕਲਿਆਣ ਦੀ ਪ੍ਰਧਾਨਗੀ ਹੇਠ ਦਲਿਤ ਸਮਾਜ ਦੀ ਭਲਾਈ ਲਈ ਅਹਿਮ ਮੀਟਿੰਗ ਕੀਤੀ ਗਈ।ਜਿਸ ਵਿੱਚ ਪੰਜਾਬ ਭਰ ਤੋਂ ਦਲਿਤ ਸਮਾਜ ਦੇ ਨੇਤਾਵਾਂ ਨੇ ਹਿੱਸਾ ਲਿਆ।ਮੀਟਿੰਗ ਦੌਰਾਨ ਸਮੂਹ ਨੇਤਾਵਾਂ ਨੇ ਸਰਵਸੰਮਤੀ ਦੇ ਨਾਲ ਪੰਜਾਬ ਦਲਿਤ ਵਿਕਾਸ ਮੋਰਚਾ ਸੰਗਠਨ ਗਠਨ ਕੀਤਾ ਗਿਆ।ਜਿਸ ਵਿੱਚ ਸੰਗਠਨ ਦੇ ਪ੍ਰਦੇਸ਼ ਚੇਅਰਮੈਨ ਦੇ ਤੋਰ ਤੇ ਪੁਸ਼ਪ ਕਲਿਆਣ ਨੂੰ ਨਿਯੁੱਕਤ ਕੀਤਾ ਅਤੇ ਪੰਜਾਬ ਪ੍ਰਧਾਨ ਅਕਾਸ਼ ਨਰਾਇਣ (ਹੈਪੀ ਭਗਤ), ਜਨਰਲ ਸਕੱਤਰ ਹੈਪੀ ਗਿੱਲ ਭੀਲ, ਉਪ ਪ੍ਰਧਾਨ ਤੇਜਿੰਦਰ ਬਾਵਾ, ਰਮੇਸ਼ ਕੁਮਾਰ, ਸਕੱਤਰ ਜਗਦੀਸ਼ ਅਟਵਾਲ, ਸੁਨੀਲ ਬੱਬਰ, ਅਸ਼ਵਨੀ ਕੁਮਾਰ ਆਸ਼ੂ, ਕਾਕਾ, ਖਜਾਨਚੀ ਗੁਰਮੇਜ, ਸਲਾਹਕਾਰ ਵਿਸ਼ਾਲ, ਆਡੀਟਰ ਨਿੱਕਾ ਨੂੰ ਨਿਯੂਕਤ ਕੀਤਾ ਗਿਆ।ਇਸ ਮੌਕੇ ਪੰਜਾਬ ਪ੍ਰਧਾਨ ਨੇ ਮੀਟਿੰਗ ਨੂੰ ਸਬੋਧਨ ਕਰਦਿਆ ਕਿਹਾ ਕਿ ਦਲਿਤ ਸਮਾਜ ਦੀ ਭਲਾਈ ਲਈ ਪੰਜਾਬ ਵਿੱਚ ਜਲਦ ਹੀ ਨਵੀਆਂ ਹੋਰ ਨਿਯੁੱਕਤੀਆਂ ਕੀਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ਿਆਂ ਦੇ ਕਾਰਨ ਨੌਜਵਾਨ ਪੀੜੀ ਨੂੰ ਬਰਬਾਦ ਹੋਣੋ ਬਚਾਉਣ ਲਈ ਸੰਗਠਨ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਵੇਗਾ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media