Friday, March 6, 2026

 ਦੇਸ਼ ਦੀ ਬਹੁਧਰਮੀ ਦਿਖ ਨੂੰ ਠੇਸ ਪਹੰਚਾਉਣ ਵਾਲੇ ਵਾਲਿਆਂ ਖਿਲਾਫ ਟਾਡਾ ਲੱਗੇ- ਦਿੱਲੀ ਕਮੇਟੀ

ਗਉ ਦਾ ਮਾਸ ਬਣਾਉਣ ਦੇ ਸ਼ੱਕ ਤੇ ਇਖਲਾਖ ਦੀ ਹੋਈ ਮੌਤ ਨੂੰ ਦਰਦਨਾਕ ਦੱਸਿਆ

PPN0210201519

ਨਵੀਂ ਦਿੱਲੀ, 1 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਗ੍ਰੇਟਰ ਨੋਇਡਾ ਦੇ ਪਿੰਡ ਬਿਸਾਹੜਾ ਵਿੱਖੇ ਗਉ ਦਾ ਮਾਸ ਬਣਾਉਣ ਦੇ ਸ਼ੱਕ ਤੇ ਮੁਸਲਿਮ ਨੌਜਵਾਨ ਇਖਲਾਖ ਦੀ ਬੀਤੀ ਰਾਤ ਹੋਈ ਦਰਦਨਾਕ ਮੌਤ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਦਭਾਗਾ ਦੱਸਦੇ ਹੋਏ ਦੋਸ਼ੀਆਂ ਦੇ ਖਿਲਾਫ਼ ਟਾਡਾ ਦੀਆਂ ਧਾਰਾਵਾਂ ਤਹਿਤ ਮੁੱਕਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੇਸ਼ ਦੇ ਸੰਵੀਧਾਨ ਦੀ ਧਰਮਨਿਰਪੇਖਤਾ ਦੀ ਮੂਲ ਭਾਵਨਾਂ ਨੂੰ ਬਰਕਰਾਰ ਰੱਖਣ ਲਈ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਹੀ ਦੀ ਵਕਾਲਤ ਕਰਦੇ ਹੋਏ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨਫ਼ਰਤਵਾਦੀ ਦੇ ਲਫ਼ਜ਼ ਨਾਲ ਵੀ ਗਰਦਾਨਿਆ। ਦੇਸ਼ ਦੇ ਧਾਰਮਿਕ ਭਾਈਚਾਰੇ ਨੂੰ ਅੱਤਵਾਦੀ, ਵੱਖਵਾਦੀ ਦੇ ਨਾਲ ਹੀ ਨਫ਼ਰਤਵਾਦੀ ਲੋਕਾਂ ਤੋਂ ਵੀ ਖ਼ਤਰਾ ਹੋਣ ਦਾ ਜੀ.ਕੇ. ਨੇ ਦਾਅਵਾ ਕੀਤਾ।
ਜੀ.ਕੇ ਨੇ ਕਿਹਾ ਕਿ ਸਮਾਜ ਨੂੰ ਅੱਜ ਅੱਤਵਾਦੀਆਂ ਤੋਂ ਵੱਧ ਨਫ਼ਰਤਵਾਦੀਆਂ ਤੋਂ ਵੱਧ ਖਤਰਾ ਹੈ ਕਿਉਂਕਿ ਅੱਤਵਾਦੀ ਸੀਮਾ ਪਾਰ ਕਰਕੇ ਸਾਨੂੰ ਨੁਕਸਾਨ ਪਹੁਂਚਾਉਣ ਵਾਸਤੇ ਆਉਂਦੇ ਹਨ ਪਰ ਨਫ਼ਰਤਵਾਦੀ ਸਾਡੀ ਬੁੱਕਲ ਵਿੱਚ ਬੈਠਕੇ ਦੇਸ਼ ਵਿੱਚ ਅਮਨ ਅਤੇ ਭਾਈਚਾਰੇ ਨੂੰ ਖਰਾਬ ਕਰਦੇ ਹਨ। ਜੀ.ਕੇ. ਨੇ ਸਾਫ਼ ਕੀਤਾ ਕਿ ਸਾਰੇ ਧਰਮ ਮਨੁੱਖਤਾ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਹਨ ਪਰ ਕੁਝ ਲੋਕ ਆਪਣੇ ਸ਼ਿਆਸੀ ਮੁਫਾਦ ਵਾਸਤੇ ਧਰਮ ਦੇ ਸਿਧਾਂਤ ਅਤੇ ਸਿਖਿਆਵਾਂ ਦੀ ਦੁਰਵਰਤੋਂ ਕਰਦੇ ਹੋਏ ਤਾਲੀਬਾਨੀ ਰੁੱਖ ਅਖਤਿਆਰ ਕਰਕੇ ਖੁੱਦ ਹੀ ਇਨਸਾਫ ਦੇ ਪੁਜਾਰੀ ਬਣ ਕੇ ਇਨਸਾਨੀਅਤ ਅਤੇ ਭਾਈਚਾਰੇ ਨੂੰ ਸ਼ਰਮਸ਼ਾਰ ਕਰਨ ਦਾ ਕੰਮ ਕਰ ਰਹੇ ਹਨ।
ਯੂ.ਪੀ ਦੇ ਮੁੱਖਮੰਤਰੀ ਅਖਿਲੇਸ਼ ਯਾਦਵ ਨੂੰ ਇਸ ਘਟਨਾਂ ਤੋਂ ਬਾਅਦ ਸਬਕ ਲੈਂਦੇ ਹੋਏ ਪਿੰਡ ਤੋਂ ਪਲਾਇਨ ਕਰ ਰਹੇ ਮੁਸਲਿਮ ਪਰਿਵਾਰਾਂ ਨੂੰ ਪੂਰੀ ਸੁਰੱਖਿਆ ਦੇਣ ਦੀ ਵੀ ਜੀ.ਕੇ. ਨੇ ਮੰਗ ਕੀਤੀ।ਜੀ.ਕੇ. ਨੇ ਇਸ ਘਟਨਾਂ ਨੂੰ ਕੁਝ ਲੋਕਾਂ ਵੱਲੋਂ ਦੰਗੇ ਦਾ ਨਾਮ ਦੇਣ ਨੂੰ ਗਲਤ ਕਰਾਰ ਦਿੰਦੇ ਹੋਏ ਦੋਵਾਂ ਧਿਰਾਂ ਵੱਲੋਂ ਆਪਸ ਵਿੱਚ ਇਕ-ਦੂਜੇ ਦੇ ਖਿਲਾਫ਼ ਮਾਰਕਾਟ ਕਰਨ ਨੂੰ ਦੰਗੇ ਦੀ ਪਰਿਭਾਸ਼ਾ ਵੱਜੋਂ ਦੱਸਿਆ। ਜੀ.ਕੇ. ਨੇ ਕਿਹਾ ਕਿ ਜਿਸ ਤਰ੍ਹਾਂ 1984 ਵਿੱਚ ਗਿਣੀ ਮਿੱਥੀ ਸ਼ਾਜਿਸ ਤਹਿਤ ਸਿੱਖਾਂ ਦਾ ਬੇਰਹਮੀ ਨਾਲ ਕਤਲੇਆਮ ਕੀਤਾ ਗਿਆ ਸੀ ਉਸੇ ਤਰ੍ਹਾਂ ਹੀ ਇਖਲਾਖ ਦੀ ਮੌਤ ਵੀ ਦੰਗਾ ਨਾ ਹੋ ਕੇ ਕਤਲੋਗੈਰਤ ਦੀ ਨਿਸ਼ਾਨੀ ਹੈ। ਦੇਸ਼ ਵਿੱਚ ਘਟਗਿਣਤੀ ਕੌਮਾਂ ਦੇ ਮੰਨਾਂ ਵਿੱਚ ਪਨਪ ਰਹੀ ਅਸੁਰੱਖਿਆ ਦੀ ਭਾਵਨਾਂ ਨੂੰ ਦੇਸ਼ ਦੀ ਤਰੱਕੀ ਲਈ ਗਲਤ ਰੁਝਾਨ ਵੀ ਜੀ.ਕੇ. ਨੇ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਬਹੁਧਰਮੀ ਛਵੀ ਨੂੰ ਬਚਾਉਣ ਵਾਸਤੇ ਪਹਿਲਕਦਮੀ ਕਰਨ ਦੀ ਵੀ ਜੀ.ਕੇ. ਨੇ ਅਪੀਲ ਕੀਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply