Thursday, April 30, 2026

ਫੀਲਡ ਪੱਤਰਕਾਰ ਐਸੋਸੀਏਸ਼ਨ (ਸਰਕਲ ਮਹਿਤਾ) ਇਕਾਈ ਦਾ ਗਠਨ

ਕੈਪਟਨ ਪ੍ਰਧਾਨ, ਭੰਮ੍ਹਰਾ ਸਰਪ੍ਰਸਤ, ਮਨਦੀਪ ਸੀਨੀ: ਮੀਤ ਪ੍ਰਧਾਨ, ਮਾਣਾ ਜਨਰਲ ਸਕੱਤਰ ਬਣੇ

PPN0310201516

ਚੌਂਕ ਮਹਿਤਾ, ਖੁਜ਼ਾਲਾ, 3 ਅਕਤੂਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) – ਅੱਜ ਇਥੇ ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ: ਸ਼ੇਲਿੰਦਰਜੀਤ ਸਿੰਘ ਰਾਜਨ ਦੀ ਪ੍ਰਧਾਨਗੀ ਹੇਠ ਰੰਧਾਵਾ ਪੈਲੇਸ, ਮਹਿਤਾ ਚੌਂਕ ਵਿਖੇ ਹੋਈ, ਜਿਸ ਵਿੱਚ ਸੂਬਾ ਪ੍ਰਧਾਨ ਸ: ਹਰਜੀਪ੍ਰੀਤ ਸਿੰਘ ਕੰਗ ਉਚੇਚੇ ਤੌਰ ਤੇ ਪਹੁੰਚੇ।ਇਸ ਮੌਕੇ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਹੋਰ ਵਿਸਥਾਰ ਤਹਿਤ ਹੀ ਸਰਕਲ ਮਹਿਤਾ ਦੀ ਇਕਾਈ ਦਾ ਗਠਨ ਕੀਤਾ ਗਿਆ ਹੈ, ਜਿਸ ‘ਤੇ ਉਹਨਾਂ ਚੋਣ ਪ੍ਰਕਿਰਿਆ ਸ਼ੁਰੂ ਕਰਵਾਈ।
ਇਸ ਮੌਕੇ ਸਰਕਲ ਮਹਿਤਾ ਦੀ ਕਰਵਾਈ ਗਈ ਚੋਣ ਵਿੱਚ ਪ੍ਰਧਾਨਗੀ ਲਈ ਨਾਂ ਮੰਗੇ ਗਏ, ਤਾਂ ਜੋਗਿੰਦਰ ਮਾਣਾ ਨੇ ਕੈਪਟਨ ਸਿੰਘ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ, ਜਿਸ ਦੀ ਤਾਈਦ ਮਜ਼ੀਦ ਮਨਦੀਪ ਸਿੰਘ ਧਰਦਿਉ, ਬਲਜਿੰਦਰ ਸਿੰਘ ਬੱਲੀ ਨੇ ਕੀਤੀ, ਕੋਈ ਹੋਰ ਨਾਮ ਪੇਸ਼ ਨਾ ਹੋਣ ਤੇ ਕੈਪਟਨ ਸਿੰਘ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ, ਇਸ ਦੇ ਨਾਲ ਹੀ ਸ੍ਰੀ ਧਰਮਿੰਦਰ ਸਿੰਘ ਭੰਮ੍ਹਰਾ ਨੂੰ ਸਰਪ੍ਰਸਤ, ਮਨਦੀਪ ਸਿੰਘ ਧਰਦਿਉ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਜੋਗਿੰਦਰ ਸਿੰਘ ਮਾਣਾ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ।ਬਾਕੀ ਦੇ ਹੋਰ ਅਹੁਦੇਦਾਰ ਚੁਨਣ ਦੇ ਅਧਿਕਾਰ ਵੀ ਕੈਪਟਨ ਸਿੰਘ ਨੂੰ ਦਿੱਤੇ ਗਏ।ਇਸ ਮੌਕੇ ਸਰਵਸ੍ਰੀ ਹਰਜੀਤਪ੍ਰੀਤ ਸਿੰਘ ਕੰਗ, ਸ਼ੇਲਿੰਦਰਜੀਤ ਸਿੰਘ ਰਾਜਨ, ਹਰਜੀਤ ਸਿੰਘ ਬੁਤਾਲਾ, ਰਣਜੀਤ ਸਿੰਘ ਸੰਧੂ, ਪਰਮਜੀਤ ਸਿੰਘ ਰੱਖੜਾ, ਗੌਰਵ ਜੋਸ਼ੀ, ਜਗੀਰ ਸਿੰਘ ਸਫਰੀ, ਅਜਮੇਰ ਸਿੰਘ ਬੱਲ, ਅਮਨਦੀਪ ਸ਼ਾਲੀਮਾਰ, ਸਤਨਾਮ ਸਿੰਘ ਨੌਰੰਗਪੁਰੀ, ਸੁਰਜੀਤ ਸਿੰਘ ਬੁਤਾਲਾ, ਜਸਵਿੰਦਰ ਸਿੰਘ ਮਹਿਤਾ, ਧਰਮਿੰਦਰ ਸਿੰਘ ਭ੍ਹੰਮਰਾ, ਮਨਦੀਪ ਸਿੰਘ ਧਰਦਿਉ, ਬਲਜਿੰਦਰ ਸਿੰਘ ਬੱਲੀ, ਸੁਰਿੰਦਰ ਸਿੰਘ ਲੱਡੂ, ਬਲਵਿੰਦਰ ਸਿੰਘ ਅਠੌਲਾ, ਵਿਕਰਮਜੀਤ ਸਿੰਘ, ਤੇਜਿੰਦਰ ਸਿੰਘ ਬਿੱਟੂ, ਰਾਜਿੰਦਰ ਸਿੰਘ, ਵਰਿੰਦਰ ਕੁਮਾਰ, ਲੱਖਾ ਸਿੰਘ ਅਜ਼ਾਦ ਆਦਿ ਪੱਤਰਕਾਰ ਹਾਜ਼ਰ ਸਨ।ਇਸ ਮੌਕੇ ਬਾਬਾ ਬਕਾਲਾ ਸਾਹਿਬ ਤਹਿਸੀਲ ਪੱਧਰ ‘ਤੇ ਪ੍ਰੈਸ ਕਲੱਬ ਬਣਾਉਣ ਅਤੇ ਤਹਿਸੀਲ ਪੱਧਰ ਦਾ “ਮੌਜੂਦਾ ਪੱਤਰਕਾਰਤਾ ਦੇ ਵਿਸ਼ੇ ਤੇ ਸੈਮੀਨਾਰ” ਕਰਵਾਉਣ ਸੰਬੰਧੀ ਵਿਚਾਰਾਂ ਹੋਈਆਂ । ਮਤਾ ਪਾਸ ਕੀਤਾ ਗਿਆ ਕਿ ਨਵੇਂ ਵਰ੍ਹੇ 2016-17 ਲਈ ਸਮੂਹ ਮੈਂਬਰਾਂਫ਼ਅਹੁਦੇਦਾਰਾਂ ਨੂੰ ਨਵੇਂ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣਗੇ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply