Thursday, April 30, 2026

ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਮਿਲਣ ‘ਤੇ ਸਾਹਿਤ ਸਭਾ ਸਮਰਾਲਾ ਨੇ ਬਿਲਿੰਗ ਨੂੰ ਦਿੱਤੀ ਵਧਾਈ

PPN0310201517

ਸਮਰਾਲਾ, 3 ਅਕਤੂਬਰ (ਪ. ਪ) – ਭਾਸ਼ਾ ਵਿਭਾਗ ਪੰਜਾਬ ਦੇ ਰਾਜ ਸਲਾਹਕਾਰ ਬੋਰਡ ਵੱਲੋਂ ਸਾਲ 2012, 2013 ਅਤੇ 2014 ਦੇ ਸ਼੍ਰੋਮਣੀ ਪੁਰਸਕਾਰਾਂ ਵਿੱਚ ਸਮਰਾਲਾ ਇਲਾਕੇ ਦੀ ਸ਼ਾਨ ਅਵਤਾਰ ਸਿੰਘ ਬਿਲਿੰਗ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਮਿਲਣ ਤੇ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਵਧਾਈ ਦਿੱਤੀ ਗਈ। ਇਸ ਸਬੰਧੀ ਸਭਾ ਦੀ ਇੱਕ ਇਕੱਤਰਤਾ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਰਹਿਨੁਮਾਈ ਹੇਠ ਹੋਈ ਜਿਸ ਵਿੱਚ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਵਤਾਰ ਸਿੰਘ ਬਿਲਿੰਗ ਜੋ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਮੁਢਲੇ ਅਹੁਦੇਦਾਰ ਹਨ ਅਤੇ ਪੰਜਾਬੀ ਸਾਹਿਤ ਸਭਾ ਸਮਰਾਲਾ ਉਨ੍ਹਾਂ ਦੀ ਮਾਂ ਸਭਾ ਹੈ। ਅਵਤਾਰ ਸਿੰਘ ਬਿਲਿੰਗ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਮਿਲਣ ਨਾਲ ਜਿੱਥੇ ਸਭਾ ਦਾ ਨਾਮ ਉੱਚਾ ਹੋਇਆ ਹੈ, ਉੱਥੇ ਸਮਰਾਲਾ ਤਹਿਸੀਲ ਨੂੰ ਵੀ ਇਸ ਹੋਣਹਾਰ ਪੁੱਤਰ ਤੇ ਮਾਣ ਹੈ। ਇਸ ਖੁਸ਼ੀ ਨੂੰ ਹੋਰ ਦੂਣ ਸਵਾਈ ਕਰਨ ਲਈ ਉਨ੍ਹਾਂ ਵੱਲੋਂ ਸ. ਬਿਲਿੰਗ ਨੂੰ ਟੈਲੀਫੋਨ ਤੇ ਵਧਾਈ ਦਿੱਤੀ ਗਈ, ਜੋ ਅੱਜਕੱਲ ਇਸ ਮੌਕੇ ਅਮਰੀਕਾ ਵਿਖੇ ਹਨ। ਇਸ ਮੌਕੇ ਸਭਾ ਦੇ ਸਮੂਹ ਆਹੁਦੇਦਾਰਾਂ ਅਤੇ ਮੈਂਬਰਾਂ ਨੇ ਅਵਤਾਰ ਸਿੰਘ ਬਿਲਿੰਗ ਨੂੰ ਵਧਾਈ ਦਿੱਤੀ ਅਤੇ ਇਸਦੇ ਨਾਲ ਹੀ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੂੰ ਵੀ ਉਨ੍ਹਾਂ ਦੇ ਸਿਹਤਯਾਬ ਹੋਣ ਵਧਾਈ ਦਿੱਤੀ ਗਈ। ਇਸ ਤੋਂ ਇਲਾਵਾ ਸਭਾ ਦੇ ਸਰਗਰਮ ਮੈਂਬਰ ਦਰਸ਼ਨ ਸਿੰਘ ਕੰਗ ਦੇ ਘਰ ਪੋਤਾ ਹੋਣ ਦੀ ਖੁਸ਼ੀ ਵਿੱਚ ਸਾਰਿਆਂ ਵੱਲੋਂ ਵਧਾਈ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਬਲਦੀਪ, ਜੋਗਿੰਦਰ ਸਿੰਘ ਜੋਸ਼,  ਮੇਘ ਦਾਸ ਜਵੰਦਾ, ਜਗਦੀਸ਼ ਨੀਲੋਂ, ਸੰਦੀਪ ਤਿਵਾੜੀ, ਕਮਲਜੀਤ ਨੀਲੋਂ, ਦਰਸ਼ਨ ਸਿੰਘ ਕੰਗ, ਪੁਖਰਾਜ ਸਿੰਘ ਘੁਲਾਲ, ਦੀਪ ਦਿਲਬਰ, ਨੇਤਰ ਸਿੰਘ ਮੁਤਿਓਂ, ਇੰਦਰਜੀਤ ਸਿੰਘ ਕੰਗ, ਬਲਵੀਰ ਬੱਬੀ, ਮਨਦੀਪ ਮਾਣਕੀ, ਕਰਮ ਚੰਦ ਆਦਿ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply