ਅੰਮ੍ਰਿਤਸਰ, 5 ਅਕਤੂਬਰ (ਜਗਦੀਪ ਸਿੰਘ ਸੱਗੂ) ਸਥਾਨਕ ਲਾਰੈਂਸ ਰੋਡ ਸਥਿਤ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਦੇ ਹੋਮ ਸਾਇੰਸ ਅਤੇ ਕੌਸਮੋਟੋਲੋਜੀ ਵਿਭਾਗ ਵੱਲੋਂ ਸਿਹਤ ਸਬੰਧੀ ਕੈਂਪ ਆਯੋਜਿਤ ਕੀਤਾ ਗਿਆ।ਜਿਸ ਵਿਚ ਆਰ ਐਸਥੈਟਿਕ ਡਾਈਗਨੋਸਜ਼ ਦੇ ਮਾਹਿਰ ਡਾਕਟਰ ਡਾ. ਰਵੀ ਮਹਾਜਨ ਅਤੇ ਉਹਨਾਂ ਦੀ ਤਜਰਬੇਕਾਰ ਟੀਮ ਵਲੋਂ ਕਾਲਜ ਦੇ ਵਿਦਿਆਰਣਾਂ ਨੂੰ ਚਮੜੀ ਦੀ ਸੁੰਦਰਤਾ ਨਾਲ ਸੰਬੰਧਿਤ ਇਲਾਜ਼ ਅਤੇ ਵਾਲਾਂ ਦੀਆਂ ਸਮੱਸਿਆਵਾਂ ਦਾ ਸਹਿਜ ਗਿਆਨ ਦਿੱਤਾ।200 ਤੋਂ ਵੱਧ ਵਿਦਿਆਰਥਣਾਂ ਨੇ ਭਾਗ ਨੇ ਅਧਿਆਪਕਾਂ ਨਾਲ ਕੈਂਪ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ।ਡਾ. ਰਵੀ ਮਹਾਜਨ ਦੀ ਟੀਮ ਨੇ ਵਿਦਿਆਰਥਣਾਂ ਨੂੰ ਮੀਂਹ ਦੇ ਮੌਸਮ ਵਿਚ ਹੋਣ ਵਾਲੀਆਂ ਚਮੜੀ ਦੀਆਂ ਬੀਮਾਰੀਆਂ ਅਤੇ ਵਾਲਾਂ ਦੀਆਂ ਸਮੱਸਿਆਵਾਂ ਸੰਬੰਧੀ ਸੁਰੱਖਿਅਤ ਲੇਜ਼ਰ ਇਲਾਜ ਬਾਰੇ ਸਿੱਖਿਅਤ ਕੀਤਾ।ਪ੍ਰਿੰਸੀਪਲ ਡਾ. ਨੀਲਮ ਕਾਮਰਾ ਨੇ ਕਿਹਾ ਕਿ ਇਹ ਕੈਂਪ ਚੰਗੀ ਸਿਹਤ ਅਤੇ ਚੰਗੀਆਂ ਆਦਤਾਂ ਤੋ ਜਾਣੂ ਕਰਾਉਣ ਲਈ ਲਾਹੇਵੰਦ ਹੈ।ਇਸ ਮੌਕੇ ਤੇ ਪ੍ਰੋ. ਕਪੂਰ, ਮਿਸ ਸਨਦੀਪ ਕੌਰ ਵੀ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media