ਅੰਮ੍ਰਿਤਸਰ, 6 ਅਕਤੂਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਨਵੋਦਿਤ ਬਾਸਕੇਟਬਾਲ ਖਿਡਾਰੀਆਂ ਜਿੰਨਾਂ ਵਿਚ ਸਕੂਲ ਦੀ ਅੰਡਰ 19 ਲੜਕਿਆਂ ਦੀ ਟੀਮ ਦੀ ਚੋਣ ਜਲਦੀ ਹੀ ਆਯੋਜਤ ਹੋਣ ਵਾਲੇ ਰਾਸ਼ਟਰੀ ਸੀ. ਬੀ. ਐਸ. ਈ ਬਾਸਕੇਟਬਾਲ ਟੂਰਨਾਮੈਂਟ ਦੇ ਲਈ ਹੋਈ ਹੈ।ਲੁਧਿਆਣਾ ਵਿਚ ਆਯੋਜਿਤ ਸੀ. ਬੀ. ਐਸ. ਈ ਕਲੱਸਟਰ ਬਾਸਕੇਟਬਾਲ ਟੂਰਨਾਮੈਂਟ ਵਿਚ ਸਕੂਲ ਦੀ ਅੰਡਰ 18 ਲੜਕਿਆਂ ਦੀ ਬਾਸਕੇਟਬਾਲ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਇਸ ਬਿਹਤਰੀਨ ਪ੍ਰਦਰਸ਼ਨ ਦੇ ਆਧਾਰ ‘ਤੇ ਟੀਮ ਨੂੰ ਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਲਈ ਚੁਣਿਆ ਗਿਆ ਹੈ।
ਸਪਰਿੰਗ ਡੇਲ ਸੀਨੀਅਰ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਸਕੂਲ ਦੀ ਇਸ ਟੀਮ ਨੇ ਟੂਰਨਾਮੈਂਟ ਵਿਚ ਪਹਿਲਾ ਸਥਾਨ ਜਿੱਤਣ ਲਈ ਵੱਖ-ਵੱਖ ਸੀ. ਬੀ. ਐਸ. ਈ ਸਕੂਲਾਂ ਤੋਂ ਆਈਆਂ 42 ਟੀਮਾਂ ਨਾਲ ਮੁਕਾਬਲਾ ਕੀਤਾ।ਡਾ. ਕੀਰਤ ਸੰਧੂ ਚੀਮਾ ਅਤੇ ਸਾਹਿਲਜੀਤ ਸਿੰਘ ਸੰਧੂ, ਡਾਇਰੈਕਟਰ ਅਤੇ ਮੈਨੇਜਿੰਗ ਟਰਸਟੀ ਡਾਇਰੈਕਟਰ ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਹੈ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media