Wednesday, November 4, 2026

ਝੂਠੇ ਲਾਰਿਆ ਤੋਂ ਅੱਕੇ ਐੱਸ.ਐੱਸ.ਏ/ਰਮਸਾਦਫਤਰੀ ਕਰਮਚਾਰੀਆ ਵੱਲੋਂ ਸੂਬਾ ਪੱਧਰੀ ਰੈਲੀ ਦਾ ਐਲਾਨ

13 ਅਕਤੂਬਰ ਮੋਹਾਲੀ ਵਿਖੇ ਸਰਕਾਰ ਦੇ ਪੁਤਲੇ ਫੂਕਣਗੇ ਦਫਤਰੀ ਕਰਮਚਾਰੀ

ਅੰਮ੍ਰਿਤਸਰ, 6 ਸਤੰਬਰ (ਪੰਜਾਬ ਪੋਸਟ ਬਿਊਰੋ) – ਪਿਛਲੇ 8 ਸਾਲਾਂ ਤੋਂ ਸੂਬੇ ਵਿਚ ਰਾਜ ਕਰ ਰਹੀ ਅਕਾਲੀ ਭਾਜਪਾ ਸਰਕਾਰ ਸੂਬੇ ਦੇ ਨੋਜਵਾਨਾਂ ਦਾ ਕੋਈ ਫਿਕਰ ਨਹੀ ਹੈ।ਸੂਬਾ ਸਰਕਾਰ ਸੂਬੇ ਦੇ ਨੋਜਵਾਨਾਂ ਬੇਰੁਜਗਾਰਾਂ ਤੇ ਠੇਕਾ ਅਧਾਰਤ ਮੁਲਾਜ਼ਮਾਂ ਵੱਡੀ ਮਾਰ ਮਾਰ ਰਹੀ ਹੈ।ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਵਿਕਾਸ ਕੁਮਾਰ ਨੇ ਕਿਹਾ ਕਿ ਸੂਬੇ ਦੀ ਮੋਜੂਦਾ ਸਰਕਾਰ ਨੋਜਵਾਨਾਂ ਠੇਕਾ ਅਧਾਰ ਤੇ ਨਿਗੁਣੀਆ ਤਨਖਾਹਾਂ ਤੇ ਰੱਖ ਕੇ ਨੋਜਵਾਨ ਵਰਗ ਦਾ ਸ਼ੋਸਣ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਪਕਾਸ਼ ਸਿੰਘ ਬਾਦਲ ਜਗ੍ਹਾ ਜਗ੍ਹਾ ਜਾ ਕੇ ਸੰਗਤ ਦਰਸ਼ਨ ਕਰਕੇ ਆਪਣੀ ਸਰਕਾਰ ਦੀਆ ਕੀਤੀਆ ਪਾਪਤੀਆ ਦਾ ਜਿਕਰ ਕਰਦੇ ਨਹੀ ਥਕਦੇ ਹਨ ਪੰਤੂ 11 ਸਾਲਾਂ ਤੋਂ ਕੰਮ ਕਰ ਰਹੇ ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀਆ ਵੱਲ ਸਰਕਾਰ ਦਾ ਕੋਈ ਧਿਆਨ ਨਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਅੜੀਅਲ ਰਵੱਈਏ ਤੋਂ ਅੱਕੇ ਕਰਮਚਾਰੀਆ ਨੇ ਆਪਣੀਆ ਮੰਗਾਂ ਮੰਨਵਾਉਣ ਲਈ ਸੰਘਰਸ਼ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਦੇ ਇਸ ਅੜੀਅਲ ਰਵੱਈਏ ਖਿਲਾਫ ਸਮੂਹ ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀ ੧੩ ਅਕਤੂਬਰ ਮੋਹਾਲੀ ਵਿਖੇ ਸੂਬਾ ਪੱਧਰੀ ਰੈਲੀ ਕਰਕੇ ਸਰਕਾਰ ਦੇ ਝੂਠੇ ਦਾਅਵਿਆ ਦੀ ਪੋਲ ਖੋਲਣਗੇ।
ਉਨ੍ਹਾਂ ਕਿਹਾ ਕਿ ਬੀਤੇ ਦਿਨ 25 ਅਗਸਤ ਕਰਮਚਾਰੀਆ ਦੀ ਸਿੱਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾ ਨਾਲ ਹੋਈ ਮੀਟਿੰਗ ਵਿਚ ਸਿੱਖਿਆ ਮੰਤਰੀ ਵੱਲੋਂ ਕਰਮਚਾਰੀਆ ਰੈਗੁਲਰ ਕਰਨ ਸਬੰਧੀ ਪਾਲਿਸੀ ਜਾਰੀ ਕਰਨ ਦਾ ਭਰੋਸਾ ਦਿੰਦੇ ਹੋਏ ਕਰਮਚਾਰੀਆ ਚਿਰਾਂ ਤੋਂ ਲਟਕਦੀਆ ਬਾਕੀ ਮੰਗਾਂ ਪਵਾਨਗੀ ਦਿੱਤੀ ਗਈ ਤੇ ਉੱਚ ਅਧਿਕਾਰੀਆ ਮਸਲੇ ਜਲਦ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਪੰਤੂ ਕਈ ਦਿਨ ਬੀਤ ਜਾਣ ਤੇ ਸਿੱਖਿਆ ਮੰਤਰੀ ਦੇ ਹੁਕਮਾਂ ਬੂਰ ਨਹੀ ਪਿਆ ਤੇ ਕਰਮਚਾਰੀਆ ਦੇ ਮਸਲੇ ਜਿਉ ਦੀ ਤਿਉ ਹੀ ਲਟਕ ਰਹੇ ਹਨ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫੀਜ਼ਿਉਥੈਰਪਿਸਟ ਦੀ ਤਨਖਾਹ ਦਾ ਬਜਟ ਜਾਰੀ ਕਰਨ ਦੇ ਬਾਵਜੂਦ ਕਰਮਚਾਰੀ ਵਧੀਆ ਤਨਖਾਹਾਂ ਤਰਸ ਰਹੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਤੇ ਵਿਭਾਗ ਦੇ ਇਸ ਲਾਰੇਬਾਜ਼ੀ ਰਵੱਈਏ ਤੋਂ ਤੰਗ ਕਰਮਚਾਰੀਆ ਕੋਲ ਸੰਘਰਸ਼ ਤੋਂ ਇਲਾਵਾ ਕੋਈ ਰਸਤਾ ਨਹੀ ਬਚਦਾ।
ਉਨ੍ਹਾਂ ਕਿਹਾ ਕਿ ਸਰਕਾਰ ਦੀਆ ਨੀਤੀਆ ਵਿਰੁੱਧ ਕਰਮਚਾਰੀਆ, ਆਮ ਜਨਤਾ ਤੇ ਨੋਜਵਾਨ ਵਰਗ ਵਿਚ ਬਹੁਤ ਰੋਸ ਹੈ।ਸਰਕਾਰ ਆਮ ਜਨਤਾ ਨਾਲ ਵਾਅਦੇ ਤਾਂ ਬਹੁਤ ਕਰਦੀ ਹੈ ਪੰਤੂ ਵਾਅਦੇ ਕਦੇ ਪੂਰੇ ਨਹੀ ਹੁੰਦੇ।ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਨੋਜਵਾਨ ਮਾਰੂ ਨੀਤੀ ਦੇ ਖਿਲਾਫ ਸਰਵ ਸਿੱਖਿਆ ਅਭਿਆਨ/ਰ.ਮ.ਸ.ਅ ਦੇ ਸੂਬੇ ਭਰ ਦੇ ਦਫਤਰੀ ਕਰਮਚਾਰੀ(ਸਮੇਤ ਡੀ.ਜੀ.ਐਸ.ਈ ਦਫਤਰ) 13 ਅਕਤੂਬਰ ਮੋਹਾਲੀ ਵਿਖੇ ਆਮ ਜਨਤਾ ਵਿਚ ਉਜਾਗਰ ਕਰਨਗੇ ਅਤੇ ਸਰਕਾਰ ਦੇ ਪੁਤਲੇ ਫੂਕਣਗੇ।ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਨੇ ਕਰਮਚਾਰੀਆ ਦੀਆ ਮੰਗਾਂ ਵੱਲ ਧਿਆਨ ਨਾ ਦਿ’ਤਾ ਤਾਂ ਕਰਮਚਾਰੀ ਸੰਘਰਸ਼ ਹੋਰ ਤੇਜ਼ ਕਰਦੇ ਹੋਏ ਪੱਕਾ ਧਰਨਾ ਲਗਾ ਕੇ ਕੰਮ ਬੰਦ ਵੀ ਕਰਨਗੇ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply