Sunday, August 30, 2026

ਗਦਰਜ਼ਾਦਾ ਵਿਖੇ ਜੇਤਲੀ ਦੇ ਹੱਕ ਵਿਚ ਚੋਣ ਰੈਲੀ

PPN200416
ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪਿੰਡ ਗਦਰਜਾਦਾ ਵਿਖੇ ਚੋਣ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੱਗ ਜਾਣਦਾ ਹੈ ਕਿ ਕੈਪਟਨ ਗਾਂਧੀ ਪਰਿਵਾਰ ਅਤੇ ਸ੍ਰੀਮਤੀ ਸੋਨੀਆ ਗਾਂਧੀ ਦਾ ਇਨ੍ਹਾਂ ਝੋਲੀ-ਚੁੱਕ ਬਣ ਗਿਆ ਹੈ ਕਿ ਉਸ ਨੂੰ ਹੁਣ ਕਾਂਗਰਸ ਦੇ ਕਾਲੇ ਕਾਰਨਾਮਿਆਂ ਅਤੇ ਕਾਂਗਰਸ ਵੱਲੋਂ ਪੈਦਾ ਕੀਤੀਆਂ ਗਈਆਂ ਸਮੱਸਿਆਵਾਂ, ਮੁਸ਼ਕਲਾਂ, ਮਹਿੰਗਾਈ, ਰਿਸ਼ਵਤਖ਼ੋਰੀ ਅਤੇ ਘਪਲੇ ਦਿਖਾਈ ਨਹੀਂ ਦੇ ਰਹੇ? ਮਜੀਠੀਆ ਨੇ ਕਿਹਾ ਕਿ ਆਮ ਲੋਕ ਕੈਪਟਨ ਦੇ ਡਰਾਮੇ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਅਤੇ ੩੦ ਅਪ੍ਰੈਲ ਨੂੰ ਉਸ ਦੇ ਦੋਗਲੇ ਕਿਰਦਾਰ ਖ਼ਿਲਾਫ਼ ਵੋਟਾਂ ਪਾ ਕੇ ਸ੍ਰੀ ਅਰੁਣ ਜੇਤਲੀ ਨੂੰ ਜਿਤਾਉਣਗੇ। ਇਸ ਮੌਕੇ ਪਰਮਜੀਤ ਸਿੰਘ ਸਾਬਕਾ ਸਰਪੰਚ, ਤਜਿੰਦਰ ਸਿੰਘ ਸਾਬਕਾ ਸਰਪੰਚ, ਸਤੀਸ਼ ਕੁਮਾਰ ਰੁਪੋਵਾਲੀ, ਕੁਲਵਿੰਦਰ ਕੌਰ, ਮਾਸਟਰ ਅਜੀਤ ਸਿੰਘ, ਜ: ਕੁੰਨਣ ਸਿੰਘ, ਕੈਪਟਨ ਸੁਖਵੰਤ ਸਿੰਘ, ਗੁਰਦੇਵ ਸਿੰਘ ਸਕੱਤਰ ਆਦਿ ਮੌਜੂਦ ਸਨ।

 

Check Also

ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ

ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …

Leave a Reply