Friday, November 22, 2024

ਹਲਕਾ ਮਜੀਠਾ ਤੋਂ ਕਾਂਗਰਸੀਆਂ ਨੇ ਮਜੀਠੀਆ ਨਾਲ ਖੜ ਕੇ ਕੈਪਟਨ ਦੀਆਂ ਧਮਕੀਆਂ ਦਾ ਦਿੱਤਾ ਠੋਕਵਾਂ ਜਵਾਬ

 PPN200415
ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ)-ਹਲਕਾ ਮਜੀਠਾ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਕਾਂਗਰਸੀ ਪਰਿਵਾਰਾਂ ਵੱਲੋਂ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਸ: ਬਿਕਰਮ ਸਿੰਘ ਮਜੀਠੀਆ ਨਾਲ ਚਟਾਨ ਵਾਂਗ ਆਣ ਖੜ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਜੀਠੀਆ ਨੂੰ ਦਿੱਤੀਆਂ ਜਾ ਰਹੀਆਂ ਫੋਕੀਆਂ ਧਮਕੀਆਂ ਦਾ ਠੋਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਲੋਕ ਸੰਪਰਕ ਅਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਹਲਕਾ ਮਜੀਠਾ ਵਿਖੇ ਸ੍ਰੀ ਅਰੁਣ ਜੇਤਲੀ ਦੇ ਹੱਕ ਵਿੱਚ ਕੀਤੀਆਂ ਜਾ ਰਹੀਆਂ ਚੋਣ ਮੀਟਿੰਗਾਂ ਦੌਰਾਨ ਮਜੀਠੀਆ ਨੂੰ ਮਿਲ ਰਹੀ ਉਕਤ ਕਾਮਯਾਬੀ ਕਾਰਨ ਕੈਪਟਨ ਦੇ ਖੇਮੇ ਵਿੱਚ ਬੇਚੈਨੀ ਦਾ ਆਲਮ ਹੈ। ਵੱਖ-ਵੱਖ ਪਿੰਡਾਂ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਜੱਗ ਜਾਣਦਾ ਹੈ ਕਿ ਕੈਪਟਨ ਅਮਰਿੰਦਰ ਗਾਂਧੀ ਪਰਿਵਾਰ ਦਾ ਝੋਲੀ ਚੁੱਕ ਹੈ ਅਤੇ ਕਾਂਗਰਸ ਪਾਰਟੀ ਦੇ ਹਰ ਚੰਗੇ ਮਾੜੇ ਫੈਸਲੇ ਦਾ ਹਿੱਸਾ ਰਿਹਾ ਹੈ। ਜਿਸ ਕਾਰਨ ਉਹ ਬੇਨਕਾਬ ਹੋਏ ਘਪਲੇ ਘੋਟਾਲਿਆਂ ਭ੍ਰਿਸ਼ਟਾਚਾਰ ਅਤੇ 84 ਦੇ ਕਤਲੇਆਮ ਵਰਗੇ ਕਾਲੇ ਕਾਰਨਾਮਿਆਂ ਵਿਰੁੱਧ ਵੀ ਇੱਕ ਸ਼ਬਦ ਨਹੀਂ ਬੋਲਿਆ। ਇਸੇ ਦੌਰਾਨ ਪਿੰਡ ਚਾਟੀ ਵਿੰਡ ਲੇਹਲ ਤੋਂ ਮੰਗਲ ਸਿੰਘ, ਸਵਰਨ ਸਿੰਘ, ਮੱਸਾ ਸਿੰਘ, ਸਰਦੂਲ ਸਿੰਘ ਸਮੇਤ 20 ਕਾਂਗਰਸੀ ਪਰਿਵਾਰਾਂ, ਪਿੰਡ ਰਾਮਦਿਵਾਲੀ ਮੁਸਲਮਾਨਾਂ ਤੋਂ ਬਲਵਿੰਦਰ ਸਿੰਘ, ਸ਼ਿੰਦਰ ਸਿੰਘ ਸਮੇਤ ਦਰਜਨ ਪਰਿਵਾਰਾਂ, ਪਿੰਡ ਚੋਗਾਵਾਂ ਸਾਧਪੁਰ ਤੋਂ ਸਾਬਕਾ ਸਰਪੰਚ ਸਤਨਾਮ ਸਿੰਘ, ਮੰਗਲ ਸਿੰਘ, ਕਰਮ ਸਿੰਘ ਸਮੇਤ 18 ਪਰਿਵਾਰਾਂ ਨੇ ਅਤੇ ਪਿੰਡ ਗਦਰਜਾਦਾ ਤੋਂ ਮੇਜਰ ਸਿੰਘ, ਬਲਵੰਤ ਸਿੰਘ ਸਮੇਤ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਸੁਖਵਿੰਦਰ ਗੋਲਡੀ, ਗੁਰਜਿੰਦਰ ਢਪਈਆ, ਗੁਰਮੀਤ ਸਿੰਘ ਰਾਜੂ ਭੀਲੋਵਾਲ, ਅਮਰਜੀਤ ਸਿੰਘ ਬੰਡਾਲਾ, ਕਿਰਪਾਲ ਸਿੰਘ ਰਾਮਦਿਵਾਲੀ, ਸਰਪੰਚ ਗੁਰਵਿੰਦਰ ਸਿੰਘ ਨਿਬਰਵਿੰਡ, ਸਾਬਕਾ ਸਰਪੰਚ ਸਰਬਜੀਤ ਸਿੰਘ ਗਦਰਜਾਦਾ, ਪਰਮਜੀਤ ਸਿੰਘ, ਤਜਿੰਦਰ ਸਿੰਘ ( ਸਾਬਕਾ ਸਰਪੰਚ ) , ਸਰਪੰਚ  ਬਲਜੀਤ ਕੌਰ, ਕੁਲਜੀਤ ਸਿੰਘ ਡਾਇਰੈਕਟਰ, ਬਲਦੇਵ ਸਿੰਘ ਲੇਹਲ, ਕਸ਼ਮੀਰ ਸਿੰਘ ਸਾਬਕਾ ਸਰਪੰਚ ਅਤੇ ਪ੍ਰੋ: ਸਰਚਾਂਦ ਸਿੰਘ ਮੌਜੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply