Wednesday, May 22, 2024

ਦੇਵੀ ਦਿਆਲ ਪ੍ਰਾਸ਼ਰ ਦੇ ਫੈਸਲੇ ਨਾਲ ਕੋਈ ਸਬੰਧ ਨਹੀਂ- ਬ੍ਰਾਹਮਣ ਬਰਾਦਰੀ

ਬ੍ਰਾਹਮਣ ਭਾਈਚਾਰੇ ਵੱਲੋ ਅਕਾਲੀ-ਭਾਜਪਾ ਗਠਜੋੜ ਨੂੰ ਸਮੱਰਥਨ ਦੇਣ ਦਾ ਐਲਾਨ

PPN200417

ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰੀਜਾ ਤੇ ਦਵੇਸਰ (ਬ੍ਰਾਹਮਣ) ਬਰਾਦਰੀ ਦਾ ਸਲਾਨਾਂ ਇਕੱਠ ਜਠੇਰੇ ਸੋਹੀਆਂ ਰੋਡ ਮਜੀਠਾ ਵਿਖੇ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋ ਬ੍ਰਾਹਮਣ ਬਰਾਦਰੀ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਤੇ ਬ੍ਰਾਹਮਣ ਬਰਾਦਰੀ ਦੇ ਆਗੂ ਐਡਵੋਕੇਟ ਰਕੇਸ਼ ਪ੍ਰਾਸ਼ਰ ਦੀ ਅਗਵਾਈ ਵਿੱਚ ਸਮੂਹ ਬ੍ਰਾਹਮਣ ਬਰਾਦਰੀ ਨੇ ਅਕਾਲੀ ਭਾਜਪਾ ਗਠਜੋੜ ਨੂੰ ਸਮੱਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ‘ਤੇ ਪ੍ਰਾਸ਼ਰ ਤੇ ਹੋਰ ਆਗੂਆਂ ਕਿਹਾ ਕਿ ਬ੍ਰਾਹਮਣ ਬਰਾਦਰੀ ਦੇ ਆਪੂ ਬਣੇ ਪ੍ਰਧਾਨ ਦੇਵੀ ਦਿਆਲ ਪ੍ਰਾਸ਼ਰ ਵਲੋ ਜੋ ਪਿਛਲੇ ਦਿਨੀ ਕਾਂਗਰਸ ਨੂੰ ਸਮੱਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ, ਸਮੁੱਚੀ ਬ੍ਰਾਹਮਣ ਬਰਾਦਰੀ ਉਸ ਨਾਲ ਰਤੀ ਭਰ ਵੀ ਸਹਿਮਤ ਨਹੀ ਹੈ। ਪ੍ਰਾਸ਼ਰ ਨੇ ਕਿਹਾ ਕਿ ਬਰਾਦਰੀ ਨੂੰ ਭਰੋਸੇ ਵਿੱਚ ਲਏ ਬਿਨਾਂ ਉਹ ਉਸਦਾ ਨਿੱਜੀ ਫੈਸਲਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਮੁੱਚੀ ਬ੍ਰਾਹਮਣ ਬਰਾਦਰੀ ਅਕਾਲੀ ਭਾਜਪਾ ਗਠਜੋੜ ਦੇ ਨਾਲ ਚਟਾਨ ਵਾਗ ਖੜੀ ਹੈ। ਇਸ ਮੌਕੇ ‘ਤੇ ਐਡਵੋਕੇਟ ਰਕੇਸ਼ ਪ੍ਰਾਸ਼ਰ ਨਾਲ ਬ੍ਰਹਮ ਸਭਾ ਦੇ ਪ੍ਰਧਾਨ ਨੀਰਜ ਸ਼ਰਮਾ, ਸ਼ੁਭਾਸ਼ ਚੰਦਰ ਫੌਜੀ, ਕੇਵਲ ਕ੍ਰਿਸ਼ਨ, ਡਾ: ਬਲਰਾਜ ਬਿੱਟੂ, ਡਾ: ਮੂਲ ਰਾਜ ਸ਼ਰਮਾ, ਚੰਦਰ ਸ਼ੇਖਰ ਸ਼ਰਮਾ, ਬਾਬਾ ਦਰਸ਼ਨ ਕੁਮਾਰ, ਅਮਨ ਕੁਮਾਰ ਮਜੀਠਾ, ਵਿਪਨ ਪ੍ਰੀਂਜਾ, ਮੁਕੇਸ਼ ਪ੍ਰੀਂਜਾ ਤੇ ਸੁਰੇਸ਼ ਪ੍ਰੀਂਜਾ (ਤਿੰਨੇ ਜਲੰਧਰ), ਚੰਦਰ ਮੋਹਨ ਸ਼ਰਮਾ, ਚਮਕੌਰ ਸ਼ਰਮਾ, ਪ੍ਰਮੋਦ ਸ਼ਰਮਾ, ਨੀਰਜ ਸ਼ਰਮਾ, ਅਸ਼ਵਨੀ ਸ਼ਰਮਾ, ਵਿਜੇ ਸ਼ਰਮਾ (ਸਾਰੇ ਲੁਧਿਆਣਾ), ਨਰੇਸ਼ ਪ੍ਰੀਂਜਾ, ਰਾਜੇਸ਼ ਪ੍ਰੀਂਜਾ ਤੇ ਮੁਕੇਸ਼ ਪ੍ਰੀਂਜਾ( ੰਿਤਨੇ ਪਠਾਨਕੋਟ), ਡਾ ਰਕੇਸ਼ ਪ੍ਰੀਜਾਂ, ਆਦਰਸ਼ ਪ੍ਰੀਂਜਾ, ਅਮਨ ਪ੍ਰੀਂਜਾ( ਸਾਰੇ ਸੁਜਾਨਪੁਰ, ਸ਼ਿਵ ਕੁਮਾਰ ਪ੍ਰੀਜਾਂ, ਕੇਵਲ ਕ੍ਰਿਸ਼ਨ ਪ੍ਰੀਜਾਂ, ਪਵਨ ਕੁਮਾਰ, ਮੁਨੀਸ਼ ਪ੍ਰੀਂਜਾ (ਸਾਰੇ ਬਟਾਲਾ), ਪ੍ਰਦੀਪ ਸ਼ਰਮਾਂ ਨੌਸ਼ਿਹਰਾ ਪੰਨਵਾਂ, ਜਤਿੰਦਰ ਕੁਮਾਰ, ਰਕੇਸ਼ ਕੁਮਾਰ, ਓਂਕਾਰ ਨਾਥ, ਤੇਜ ਰਾਮ ਸਾਰੇ ਕੋਟ ਬੁੱਢਾ ਆਦਿ ਹਾਜਰ ਸਨ।

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …

Leave a Reply