ਸੰਦੌੜ, ਨਥਾਣਾ,9 ਅਕਤੂਬਰ (ਹਰਮਿੰਦਰ ਸਿੰਘ ਭੱਟ/ਸਿੱਧੂ)- ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਨਥਾਣਾ ਡਾ. ਕੁੰਦਨ ਕੁਮਾਰ ਪਾਲ ਦੀ ਦੇਖ-ਰੇਖ ਅਧੀਨ ਸਟੇਸ਼ਨ ਬਸਤੀ ਭੂੱਚੋ ਮੰਡੀ ਨਜ਼ਦੀਕ ਸਥਿਤ ਆਂਗਨਵਾੜੀ ਸੈਂਟਰ ਵਿੱਚ ਸਕੂਲ ਨਾ ਜਾਣ ਵਾਲੀਆ ਕਿਸ਼ੋਰ ਲੜਕੀਆਂ ਅਤੇ ਸਰਕਾਰੀ ਹਾਈ ਸਕੂਲ ਦੀਆਂ ਲੜਕੀਆਂ ਨੂੰ ਉਮਰ ਵਧਣ ਦੇ ਨਾਲ ਨਾਲ ਸਰੀਰ ਵਿੱਚ ਹੋਣ ਵਾਲੇ ਬਦਲਾਅ ਸਬੰਧੀ ਜਾਗਰੂਕ ਕਰਨ ਲਈ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕਰਮ ਇੰਟਰਪਰਸਨ ਕਮਿਊਨੀਕੇਸ਼ਨ ਆੳਟਰੀਚ ਕੈਂਪ ਲਗਾਇਆ ਗਿਆ।ਇਸ ਦੌਰਾਨ ਆਸ਼ਾ ਵਰਕਰਜ, ਆਂਗਣਵਾੜੀ ਵਰਕਰਜ, ਟੀਚਰਜ, ਸਕੂਲੀ ਬੱਚੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵਰਕਰਾਂ ਨੂੰ ਕਿਸ਼ੋਰ ਅਵਸਥਾ ਦੌਰਾਨ ਸਰੀਰ ਵਿੱਚ ਹੋਣ ਵਾਲੇ ਬਦਲਾਅ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਕੁੰਦਨ ਕੁਮਾਰ ਪਾਲ ਨੇ ਲੜਕੀਆਂ ਵਿੱਚ ਹੋਣ ਵਾਲੀ ਮਾਸ਼ਿਕ ਮਾਹਵਾਰੀ ਬਾਰੇ ਬਾਲ ਅਵਸਥਾ ਤੋ ਜਵਾਨੀ ਵੱਲ ਵੱਧਦੇ ਹਨ, ਹੌਲੀ-ਹੌਲੀ ਉਮਰ ਦੇ ਅਨੁਸਾਰ ਸਰੀਰ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਇਹ ਜੀਵਨ ਦੀ ਕੁਦਰਤੀ ਪ੍ਰਕਿਰਿਆ ਹੈ ਅਤੇ ਇਸ ਤੋ ਘਬਰਾਉਣ ਨਹੀਂ ਚਾਹੀਦੀ ਅਤੇ ਲੜਕੀਆਂ ਦੇ ਸ਼ਰੀਰ ਵਿੱਚ ਮਾਹਵਾਰੀ ਪ੍ਰਕਿਰਿਆ ਤੋਂ ਹੀ ਪਤਾ ਲਗਦਾ ਹੈ ਕਿ ਸ਼ਰੀਰ ਦਾ ਵਿਕਾਸ ਠੀਕ ਹੋ ਰਿਹਾ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media