ਅੰਮ੍ਰਿਤਸਰ, 9 ਅਕਤੂਬਰ (ਜਗਦੀਪ ਸਿੰਘ ਸੱਗੂ) – ਭਾਰਤੀ ਰਿਜ਼ਰਵ ਬੈਂਕ ਆਫ਼ ਇੰਡੀਆ ਵਲੋਂ ਆਰਟ ਗੈਲਰੀ ਵਿੱਚ ਇਕ ਕੁਇਜ਼ ਦਾ ਅਯੋਜਨ ਕੀਤਾ ਗਿਆ।ਭਾਰਤ ਦੇ 62 ਸ਼ਹਿਰਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਆਲ ਦੁਆਲੇ ਦੇ ਲਗਭਗ 80 ਟੀਮਾਂ ਨੇ ਇਸ ਕੁਇਜ਼ ਵਿੱਚ ਭਾਗ ਲਿਆ।ਹੱਥ ਲਿਖਤ ਪੇਪਰ ਵਿੱਚ 80 ਟੀਮਾਂ ਵਿਚੋਂ 6 ਟੀਮਾਂ ਪਾਸ ਹੋੲਅਿਾਂ ਜਦਕਿ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਨੇ 25 ਵਿਚੋਂ 24 ਨੰਬਰ ਹਾਸਲ ਕੀਤੇ। ਆਖ਼ਰੀ ਰਾਊਂਡ ਵਿੱਚ ਡੀ.ਏ.ਵੀ. ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ 85 ਨੰਬਰ ਲੈ ਕੇ ਰਾਸ਼ਟਰੀ ਰਿਕਾਰਡ ਬਣਾਇਆ।ਇਥੇ ਸਿਰਫ਼ ਵਿਸ਼ਾਖਾਪਟਨਮ ਡੀਏਵੀ ਦੇ ਮੁਕਾਬਲੇ ਵਿੱਚ ਆਇਆ। ਇਸ ਕੁਇਜ਼ ਵਿੱਚ ਵਿਦਿਆਰਥੀਆਂ ਮੇਹੁਲ ਮਲਹੋਤਰਾ ਬਾਰ੍ਹਵੀਂ (ਕਾਮਰਸ) ਤੇ ਨਿਮਿਸ਼ ਨਾਰੰਗਗਿਆਰ੍ਹਵੀਂ (ਕਾਮਰਸ) ਨੇ ਭਾਗ ਲਿਆ।
ਡੀ.ਏ.ਵੀ. ਪਬਲਿਕ ਸਕੂਲ ਦੀ ਟੀਮ ਜ਼ੋਨਲ ਫਾਈਨਲ ਆਫ਼ ਨਾਰਥ ਇੰਡੀਆ ਦੇ ਲਈ ਚੁਣੀ ਗਈ ਜੋ ਕਿ ਨਵੀਂ ਦਿੱਲੀ ਵਿੱਚ ਕਰਵਾਇਆ ਜਾਵੇਗਾ।ਜਿੱਤਣ ਵਾਲਿਆਂ ਨੂੰ ਟ੍ਰਾਫੀ ਪ੍ਰਮਾਣ ਪੱਤਰ ਅਤੇ ਹੋਰ ਤੋਹਫ਼ੇ ਦੇ ਰੂਪ ਵਿੱਚ ਤਿੰਨ ਹਜ਼ਾਰ ਰੁਪਏੇ ਦਿੱਤੇ ਗਏ।ਡਾ. ਸ਼ਰਨਜੀਤ ਸਿੰਘ ਰਜਿਸਟਰਾਰ ਗੁਰੂ ਨਾਨਕ ਦੇਵ ਯੂਨਿਵਰਸਿਟੀ ਅਤੇ ਸ਼੍ਰੀਮਤੀ ਰਸ਼ਮੀ ਫ਼ੌਜ਼ਦਾਰ ਰੀਜ਼ਨਲ ਡਾਇਰੈਕਟਰ ਞਨਂ ਮੁੱਖ ਮਹਿਮਾਨ ਸਨ।ਉਨ੍ਹਾਂ ਨੇ ਬੱਚਿਆਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੀ ਡੂੰਘੀ ਸੋਚ ਨੂੰ ਵੀ ਸਰਾਹਿਆ।ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰੀਆਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਆਸ਼ੀਰਵਾਦ ਦਿੱਤਾ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ ਅਤੇ ਰਾਸ਼ਟਰੀ ਰਿਕਾਰਡ ਬਣਾਉਣ ਦੀ ਵਧਾਈ ਦਿੱਤੀ।ਉਹਨਾਂ ਨੇ ਬੱਚਿਆਂ ਤੇ ਮਾਣ ਮਹਿਸੂਸ ਕਰਦੇ ਹੋਏ ਉਹਨਾਂ ਨੂੰ ਅੱਗੇ ਹੋਰ ਵਧੀਆ ਪ੍ਰਾਪਤੀ ਲਈ ਆਸ਼ੀਰਵਾਦ ਦਿੱਤਾ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media