Friday, November 6, 2026

ਸਰਕਾਰੀ ਸੀਨੀ: ਸੈਕੰ: ਸਕੂਲ ਖੁਜ਼ਾਲਾ ਪ੍ਰਿੰਸੀਪਲ ਅਮਰਜੀਤ ਸਿੰਘ ਭਾਟੀਆ ਦਾ ਸਨਮਾਨ

PPN1010201502
ਬਟਾਲਾ, 10 ਅਕਤੂਬਰ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਵਿਚ ਤੇ ਜਿਲ੍ਹਾ ਪ੍ਰੀਸ਼ਦ ਤੇ ਰਹਿ ਚੁੱਕੇ ਜਿਲਾ ਸਿਖਿਆ ਅਫਸਰ ਗੁਰਦਾਸਪੁਰ ਤੇ ਜਿਲ੍ਹਾ ਨਿਰੀਖਣ ਟੀਮ ਅਮਰਜੀਤ ਸਿੰਘ ਭਾਟੀਆ ਪ੍ਰਿੰਸੀਪਲ ਸ ਸ ਸ ਸ ਖੁਜ਼ਾਲਾ ਦਾ ਬੀਤੇ ਦਿਨੀ ਵਿਭਾਗ ਵਿੱਚ ਦਿੱਤੀਆਂ ਜਾ ਰਹੀਆਂ ਸਕਾਰਾਤਮਕ ਸੇਵਾਵਾਂ ਬਦਲੇ ਲਖਬੀਰ ਸਿੰਘ ਲੋਧੀਨੰਗਲ ਜਿਲ੍ਹਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ, ਡਿਪਟੀ ਡੀ. ਈ. ਓ ਸ੍ਰੀ ਭਾਰਤ ਭੂਸ਼ਨ ਵੱਲੋ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਵਾਲੀਆ ਤੇ ਸਮੂਚੇ ਸਟਾਫ ਵੱਲੋ ਸਕੂਲ ਵਿਖੇ ਕਰਵਾਏ ਗਏ, ਇੱਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਇਹ ਸਨਮਾਨ ਉਹਨਾਂ ਦੀਆਂ ਸਿਖਿਆ ਵਿਭਾਗ ਨੂੰ ਦਿਤੀਆਂ ਜਾ ਰਹੀਆਂ ਸੇਵਾਵਾ ਬਦਲੇ ਦਿਤਾ ਗਿਆ ਹੈ।ਸਕੂਲ ਦੇ ਇਸ ਸਮਾਗਮ ਵਿੱਚ ਚੇਅਰਮੈਨ ਸਕੂਲ ਮੈਨੇਜ਼ਮੈਂਟ ਕਮੇਟੀ ਤੇ ਮੈਬਰਾਂ ਤੋ ਇਲਾਵਾ ਪ੍ਰਿੰਸੀਪਲ ਇੰਦਰਜੀਤ ਵਾਲੀਆ,ਸ੍ਰੀ ਹਰਪ੍ਰੀਤ ਸਿੰਘ, ਜੀਵਨ ਸਿੰਘ, ਸੁਮਨ ਬਾਲਾ,ਸ੍ਰੀ ਅਸੋਕ ਕੁਮਾਰ ਡੀ. ਪੀ, ਨਿਸਾ ਗੁਪਤਾ, ਚਰਨਜੀਤ ਸਿੰਘ, ਕਮਲੇਸ਼ ਕੌਰ, ਹਰੀ ਕ੍ਰਿਸ਼ਨ, ਅਮਨਦੀਪ ਸਿੰਘ, ਹਰੀਓੁਮ ਜੋਬੀ, ਰਜਨੀ ਬਾਲਾ, ਅਰੁਣਾ ਸਰਮਾ ਤੇ ਸਮੂਹ ਸਟਾਫ ਮੈਬਰ ਹਾਜਰ ਸਨ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply