Friday, November 6, 2026

10450 ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਤਹਿਤ ਮਿਲਣਗੇ ਮੁਫਤ ਸਾਈਕਲ – ਡੀ.ਈ.ਓ ਸੈਣੀ

PPN1010201504

ਬਟਾਲਾ, 10 ਅਕਤੂਬਰ (ਨਰਿੰਦਰ ਬਰਨਾਲ) ਪੰਜਾਬ ਸਰਕਾਰ ਵਲੋਂ ਲੜਕੀਆਂ ਨੂੰ ਉੱਚ ਵਿਦਿਆ ਦਿਵਾਉਣ ਦੇ ਮਨੋਰਥ ਨਾਲ 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਤਹਿਤ ਸਾਈਕਲ ਦਿੱਤੇ ਜਾ ਰਹੇ ਹਨ ਤਾਂ ਜੋ ਲੜਕੀਆਂ ਘਰਾਂ ਤੋਂ ਦੂਰ ਸਕੂਲਾਂ ਵਿਚ ਜਾ ਕੇ ਸਿੱਖਿਆ ਹਾਸਿਲ ਕਰ ਸਕਣ। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਚਾਲੂ ਵਿਦਿਅਕ ਵਰ੍ਹੇ ਦੌਰਾਨ 10450 ਸਾਈਕਲ 11ਵੀਂ ਤੇ 12ਵੀਂ ਜਮਾਤ ‘ਚ ਪੜੂਦੀਆਂ ਵਿਦਿਆਰਥਣਾਂ ਨੂੰ ਸੂਬਾ ਸਰਕਾਰ ਵੱਲੋਂ ਮੁਫਤ ਸਾਈਕਲ ਵੰਡੇ ਜਾ ਰਹੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਸ) ਸ. ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸੀਨੀਅਰ ਸਕੈਂਡਰੀ ਸਕੂਲਾਂ ‘ਚ ਵਿਦਿਆਰਥਣਾਂ ਨੂੰ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਮੁਫਤ ਸਾਈਕਲ ਵੰਡੇ ਜਾ ਰਹੇ ਤਾਂ ਜੋ ਲੜਕੀਆਂ ਨੂੰ ਸਕੂਲ ਜਾਣ ‘ਚ ਕੋਈ ਮੁਸ਼ਕਲ ਪੇਸ਼ ਨਾ ਸਕੇ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਤਕਸੀਮ ਕੀਤੇ ਗਏ ਇਹ ਸਾਈਕਲ ਉਨ੍ਹਾਂ ਵਿਦਿਆਰਥਣਾਂ ਦੀ ਮਾਲਕੀ ਹਨ ਅਤੇ 12ਵੀਂ ਜਮਾਤ ਪਾਸ ਕਰਨ ਉਪਰੰਤ ਇਹ ਸਾਈਕਲ ਉਨ੍ਹਾਂ ਦੀ ਕਾਲਜ ‘ਚ ਉੱਚ ਪੜ੍ਹਾਈ ਕਰਨ ਜਾਣ ਸਮੇਂ ਵੀ ਕੰਮ ਆਉਣਗੇ। ਸ. ਸੈਣੀ ਨੇ ਕਿਹਾ ਕਿ ਮੁਫਤ ਸਾਈਕਲ ਯੋਜਨਾਂ ਨੇ ਧੀਆਂ ਦਾ ਸਕੂਲ ਆਉਣਾ ਸੁਖਾਲਾ ਕੀਤਾ ਹੈ ਅਤੇ ਇਸ ਯੋਜਨਾਂ ਦੀ ਬਦੌਲਤ ਸਰਕਾਰੀ ਸਕੂਲਾਂ ‘ਚ ਪੜ੍ਹਦੀਆਂ ਲੜਕੀਆਂ ਵਿੱਚ ਉੱਚ ਸਿੱਖਿਆ ਗ੍ਰਹਿਣ ਕਰਨ ਦਾ ਰੁਝਾਨ ਵਧਿਆ ਹੈ। ਜ਼ਿਲ੍ਹਾ ਸਿੱਖਿਆ ਅਫਸਰ (ਸ) ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਕਿੱਤਾਮੁਖੀ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਜ਼ਿਲ੍ਹੇ ਦੇ 400 ਸਕੂਲਾਂ ਦੇ ਨੌਵੀਂ ਤੋਂ ਬਾਹਰਵੀਂ ਦੇ ਵਿਦਿਆਰਥੀਆਂ ਨੂੰ ਰੈਗੂਲਰ ਸਿੱਖਿਆ ਦੇ ਨਾਲ ਵੋਕੇਸ਼ਨਲ ਸਿੱਖਿਆ ਦਿੱਤੀ ਜਾ ਰਹੀ ਹੈ। ਉਨਾਂ ਸਿੱਖਿਆ ਵਿਭਾਗ ਸਰਹੱਦੀ ਜ਼ਿਲ੍ਹੇ ‘ਚ ਸਿੱਖਿਆ ਦੇ ਪਸਾਰ ਲਈ ਵਚਨਬੱਧ ਹੈ ਅਤੇ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਵੇਗਾ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply