
ਬਟਾਲਾ, 10 ਅਕੂਤਬਰ (ਨਰਿੰਦਰ ਬਰਨਾਲ) – ਵੀਰਵਾਰ ਸ਼ਾਮ ਨੂੰ ਮੰਦਰ ਗਏ ਪੰਜ ਸਾਲਾਂ ਮਾਸੂਮ ਕ੍ਰਿਸ਼ਨਾ ਭਾਟੀਆ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਪੰਜ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ, ਐਸਐਸਪੀ ਹਰਪ੍ਰੀਤ ਸਿੰਘ ਸਮੇਤ ਹੋਰ ਅਮਲੇ ਵੱਲੋਂ ਧਾਰੀਵਾਲ ਨਹਿਰ ਦੇ ਉਸ ਸਥਾਨ ਦਾ ਦੌਰਾ ਕੀਤਾ ਗਿਆ,ਜਿੱਥੇ ਲਾਸ਼ ਨੂੰ ਸੁੱਟਿਆ ਗਿਆ। ਐਸਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੇ ਦੀ ਲਾਸ਼ ਨਹਿਰ ਵਿੱਚੋਂ ਕੱਢਣ ਦੀ ਕਾਰਵਾਈ ਸ਼ਨਿੱਚਰਵਾਰ ਨੂੰ ਵੀ ਜਾਰੀ ਰਹੇਗੀ, ਕਿਉਂਕਿ ਨਹਿਰ ਵਿੱਚ ਪਾਣੀ ਜ਼ਿਆਦਾ ਅਤੇ ਤੇਜ਼ ਚੱਲ ਰਿਹਾ ਸੀ। ਉਂਜ ਪੁਲੀਸ ਅਧਿਕਾਰੀਆਂ ਵੱਲੋਂ ਨਹਿਰ ਦਾ ਪਾਣੀ ਘੱਟ ਕਰਨ ਦੇ ਆਦੇਸ਼ ਦੇ ਦਿੱਤੇ ਗਏ। ਪzzਾਪਤ ਜਾਣਕਾਰੀ ਅਨੁਸਾਰ,ਪੁਲੀਸ ਨੇ ਉਹਰੀ ਮੁਹੱਲਾ ਦੇ ਚਾਰ ਨੌਜਵਾਨ ਹੀਰਾ,ੀ ਵੱਕੀ, ਸੁਨੀਲ, ਰਾਹੁਲ ਨੂੰ ਹਿਰਾਸਤ ਵਿੱਚ ਲੈ ਕੇ ਜਦੋਂ ਪੁੱਛਗਿੱਛ ਕੀਤੀ ਗਈ। ਜਦਕਿ ਇੱਕ ਮੁਲਜ਼ਮ ਸਚਿਨ ਫ਼ਰਾਰ ਹੈ।ਸਾਰੇ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ। ਇਸੇ ਤਰ੍ਹਾਂ ਐਸਐਸਪੀ ਹਰਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਧਾਰੀਵਾਲ ਸਥਿਤ (ਅੱਪਰ ਬਾਰੀ ਦੁਆਬ ਨਹਿਰ ਬ੍ਰਾਂਚ ਲਾਹੌਰ) ਵਿੱਚ ਪਹੁੰਚੇ ਅਤੇ ਪਾਣੀ ਘੱਟ ਕਰਨ ਦੇ ਆਦੇਸ਼ ਦਿੱਤੇ ਗਏ। ਐਸ.ਐਸ.ਪੀ ਨੇ ਦੱਸਿਆਂ ਕਿ ਪੁਲੀਸ ਮਾਮਲੇ ਦੀ ਬਾਰੀਕੀ ਨਾਲ ਘੋਖ ਕਰ ਰਹੀ ਹੈ ਅਤੇ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।ਉਨ੍ਹਾਂ ਅਪਰਾਧੀਆਂ ਵੱਲੋਂ ਪੁਰਾਣੀ ਦੁਸ਼ਮਣੀ ਅਤੇ ਮੋਟੀ ਰਕਮ ਮੰਗਣ ਤੋਂ ਇਨਕਾਰ ਕਰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।ਉਂਜ ਪੀੜਤ ਪਰਿਵਾਰ ਅਤੇ ਪੁਲੀਸ ਸਾਰੀ ਰਾਤ ਬੱਚੇ ਨੂੰ ਲੱਭਦੇ ਰਹੇ।ਬਾਵਜੂਦ ਇਸ ਦੇ ਕ੍ਰਿਸ਼ਨਾ ਦਾ ਕਿਧਰੇ ਵੀ ਕੋਈ ਸੁਰਾਗ਼ ਨਾ ਲੱਭਿਆ। ਲੜਕੇ ਦੀ ਮਾਂ ਰਮਾ ਭਾਟੀਆ ਨੇ ਦੱਸਿਆ ਕਿ ਵੀਰਵਾਰ ਸ਼ਾਮ ਲਗਭਗ 6.30 ਵਜੇ ਸ਼੍ਰੀ ਬਾਵਾ ਲਾਲ ਜੀ ਦੇ ਮੰਦਰ ਵਿਖੇ ਦੋਨੇ (ਮਾਂ-ਪੁੱਤ) ਗਏ ਸਨ, ਜਿਥੇ ਸਤਿਸੰਗ ਸੁਣਿਆ।ਕ੍ਰਿਸ਼ਨਾ ਨੇ ਮੰਦਰ ਵਿੱਚੋਂ ਘਰ ਜਾਣ ਲਈ ਕਿਹਾ।ਮਾਂ ਨੇ ਰੋਂਦਿਆਂ ਦੱਸਿਆ ਕਿ ਜਦੋਂ ਘਰ ਆ ਕੇ ਦੇਖਿਆ ਤਾਂ ਕ੍ਰਿਸ਼ਨਾ ਘਰ ਨਹੀਂ ਪਹੁੰਚਿਆ। ਪੀੜਤ ਪਿਤਾ ਜੀਵਨ ਭਾਟੀਆ ਨੇ ਦੁੱਖੀ ਮਨ ਨਾਲ ਦੱਸਿਆ ਕਿ ਉਸ ਦੀ ਮੁਹੱਲੇ ਵਿੱਚ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।ਕ੍ਰਿਸ਼ਨਾ ਦੀ ਇੱਕ ਵੱਡੀ ਭੈਣ ਵੀ ਹੈ।
Punjab Post Daily Online Newspaper & Print Media