Thursday, November 5, 2026

ਟ੍ਰੈਫਿਕ, ਪੈਟੀ ਅਤੇ ਮਿਉਂਸਿਪਲ ਦੇ ਲੰਬਤ ਕੇਸਾਂ ਦੀ ਸੁਣਵਾਈ ਵਾਸਤੇ 4 ਬੈਚਾਂ ਦਾ ਗਠਨ ਕੀਤਾ

PPN1010201507

ਬਠਿੰਡਾ, 10 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਮਾਨਯੋਗ ਜਸਟਿਸ ਐਸ.ਐਸ. ਸਾਰੋਂ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਜੀਆਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵੱਲੋਂ ਟ੍ਰੈਫਿਕ, ਪੈਟੀ ਅਤੇ ਮਿਉਂਸਿਪਲ ਦੇ ਵੱਖ ਵੱਖ ਲੰਬਤ ਕੇਸਾਂ ਦੀ ਸੁਣਵਾਈ ਵਾਸਤੇ ਮਿਤੀ 10.10.2015 ਨੂੰ 4 ਬੈਚਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਬੈਂਚਾਂ ਵੱਲੋਂ ਕੁੱਲ 3456 ਕੇਸ ਰਖੇ ਗਏ ਜਿਨਾਂ ਵਿੱਚੋਂ 3406 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਮੌਕੇ ਤੇ ਲਗਭਗ 2508300/- ਰੁਪਏ ਦਾ ਅਵਾਰਡ ਪਾਸ ਕੀਤਾ ਗਿਆ। ਵਿਕਰਾਂਤ ਕੁਮਾਰ ਸੀ.ਜੇ.ਐਮ, ਸੁਰੇਸ਼ ਕੁਮਾਰ, ਸਿਵਲ ਜੱਜ (ਜੂਨੀਅਰ ਡਵੀਜ਼ਨ), ਬਠਿੰਡਾ, ਸੁਰੇਸ਼ ਕੁਮਾਰ ਗੋਇਲ, ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ, ਫੂਲ ਅਤੇ ਸੀ੍ਰਮਤੀ ਮੋਨਿਕਾ ਲਾਂਬਾ, ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ, ਤਲਵੰਡੀ ਸਾਬੋ। ਇਸ ਤੋਂ ਇਲਾਵਾ ਇਹਨਾਂ ਨਾਲ ਸੋਸ਼ਲ ਵਰਕਰਜ਼ ਸ੍ਰੀਮਤੀ ਸੁਰਿੰਦਰ ਮੋਂਗਾ ਅਤੇ ਸ੍ਰੀ ਰਾਜਾ ਰਾਮ ਬਾਂਸਲ ਦੀ ਡਿਉਟੀ ਲਗਾਈ ਗਈ। ਸ੍ਰੀਮਤੀ ਅਮਿਤਾ ਸਿੰਘ ਸੀ.ਜੇ.ਐਮ./ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੈਸ਼ਨਲ ਲੋਕ ਅਦਾਲਤ ਅਤੇ ਮਹਿਨਾਵਾਰ ਲੱਗ ਰਹੀਆਂ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੇ ਚੱਲ ਰਹੇ ਕੇਸਾਂ ਦਾ ਆਪਸੀ ਸੁਲਾਹ ਸਮਝੋਤੇ ਰਾਹੀਂ ਆਪਣੇ ਝਗੜਿਆਂ ਰਾਹੀ ਨਿਪਟਾਰਾ ਕਰਵਾਉ। ਉਹਨਾਂ ਨੇ ਕਿਹਾ ਲੋਕ ਅਦਾਲਤਾਂ ਰਾਹੀਂ ਆਪਣੇ ਝਗੜਿਆਂ ਦਾ ਨਿਪਟਾਰਾ ਵੱਧ ਤੋਂ ਵੱਧ ਕਰਵਾਉਣ। ਇਸ ਨਾਲ ਧਨ ਅਤੇ ਸਮੇਂ ਦੀ ਬੱਚਤ ਹੋਵੇਗੀ ਅਤੇ ਆਪਸੀ ਭਾਈਚਾਰੇ ਵਿਚ ਵਾਧਾ ਹੋਵੇਗਾ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply