ਬਠਿੰਡਾ, 10 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੋਡਿਆਂ ਨੂੰ ਬਦਲਣ ਦੇ ਇਲਾਜ ਵਿੱਚ ਆਈ ਨਵੀਂ ਤਕਨੀਕ ਗੋਲਡ ਨੀ ਜੋ ਕਿ ਜ਼ਿਕ੍ਰੋਨੀਅਮ ਕੋਟਡ ਹੈ, ਨੂੰ ਅੱਜ ਫੋਰਟਿਸ ਹਸਪਤਾਲ ਮੋਹਾਲੀ ਦੇ ਜੁਆਇੰਟ ਰਿਪਲੇਸਮੈਂਟ ਵਿਭਾਗ ਦੇ ਡਾਇਰੈਕਟਰ ਡਾ. ਹਰਸਿਮਰਨ ਸਿੰਘ ਨੇ ਲਾਂਚ ਕੀਤਾ। ਜਰਮਨ ਇੰਜੀਨੀਅਰਿੰਗ ਦੇ ਇਸ ਨਾਯਾਬ ਤੋਹਫੇ ਬਾਰੇ ਉਨ੍ਹਾਂ ਮਰੀਜਾਂ ਨੂੰ ਜੋਕਿ ਇਸ ਬਿਮਾਰੀ ਤੋਂ ਪੀੜਤ ਹਨ, ਦੱਸਦੇ ਹੋਏ ਡਾ. ਹਰਸਿਮਰਨ ਨੇ ਕਿਹਾ ਕਿ ਗੋਡੇ ਬਦਲਣ ਦੀ ਇਸ ਤਕਨੀਕ ਨਾਲ ਉਨ੍ਹਾਂ ਮਰੀਜਾਂ ਨੂੰ ਬਿਲਕੁਲ ਕੁਦਰਤੀ ਗੋਡੇ ਵਾਂਗ ਆਰਾਮ ਮਿਲੇਗਾ ਜੋ ਇਸ ਆਪ੍ਰੇਸ਼ਨ ਤੋਂ ਬਚਣਾ ਚਾਹੁੰਦੇ ਹਨ ਤੇ ਇਹ ਮਰੀਜ ਦੀ ਪੂਰੀ ਜ਼ਿੰਦਗੀ ਤੱਕ ਸਾਥ ਦੇਵੇਗੀ। ਇਸ ਦੌਰਾਨ ਜਿਨ੍ਹਾਂ ਮਰੀਜਾਂ ਨੇ ਗੋਡੇ ਦਾ ਕੁਝ ਹਿੱਸਾ ਜਾਂ ਪੂਰਾ ਗੋਡਾ ਹੀ ਡਾ. ਹਰਸਿਮਰਨ ਤੋਂ ਬਦਲਵਾਇਆ ਹੈ, ਨੇ ਆਪਣੇ ਤਜਰਬੇ ਵੀ ਇਸ ਮੌਕੇ ਉਨ੍ਹਾਂ ਨਾਲ ਸਾਂਝੇ ਕੀਤੇ। ਡਾ. ਹਰਸਿਮਰਨ ਨੇ ਦੱਸਿਆ ਕਿ ਉਹ ਮਰੀਜ਼ ਜਿਨ੍ਹਾਂ ਦੀ ਹਾਲ ਹੀ ਵਿਚ ਨੀ-ਰਿਪਲੇਸਮੈਂਟ ਕੀਤੀ ਗਈ ਹੈ, ਉਨ੍ਹਾਂ ਵਿਚੋਂ ਲੱਗਭੱਗ 90 ਫੀਸਦੀ ਲੋਕ ਕਾਫੀ ਖੁਸ਼ ਹਨ ਕਿ ਹੁਣ ਉਹ ਕਰਾਸ ਲੇਗ (ਚੌਂਕੜੀ ਮਾਰਕੇ) ਬੈਠ ਸਕਦੇ ਹਨ ਅਤੇ ਰੱਬ ਅੱਗੇ ਬੈਠਕੇ ਪੂਜਾ-ਪਾਠ ਕਰ ਸਕਦੇ ਹਨ।
ਡਾ. ਹਰਸਿਮਰਨ ਨੇ ਕਿਹਾ ਕਿ ਗੋਡੇ ਬਦਲਣ ਦੀ ਤਕਨੀਕ ਨੇ ਪਿਛਲੇ ਇਕ ਦਹਾਕੇ ਦੌਰਾਨ ਕਾਫੀ ਤਰੱਕੀ ਕੀਤੀ ਹੈ। ਕੰਪਿਊਟਰ ਦੀ ਮਦਦ ਨਾਲ ਹੋਣ ਵਾਲੇ ਆਪ੍ਰੇਸ਼ਨਾਂ ਕਾਰਨ ਹੁਣ ਗਲਤੀ ਦੀ ਗੁਜ਼ਾਇੰਸ਼ ਬਹੁਤ ਘੱਟ ਹੋ ਗਈ ਹੈ। ਹੁਣ ਗੋਲਡ ਨੀ ਦੇ ਆਉਣ ਨਾਲ ਬਦਲੇ ਗੋਡੇ ਦੀ ਉਮਰ ਤੇ ਇਸ ਦੇ ਕੁਦਰਤੀ ਗੋਡੇ ਵਰਗੇ ਨਾ ਹੋਣ ਦੇ 2 ਖਦਸ਼ੇ ਖਤਮ ਹੋ ਗਏ ਹਨ।ਜ਼ਿਕ੍ਰੋਨੀਅਮ ਕੋਟਡ ਨੀ ਇੰਪਲਾਂਟ ਨੂੰ ਹੀ ਗੋਲਡ ਨੀ ਕਿਹਾ ਜਾਂਦਾ ਹੈ ਤੇ ਇਹ 2 ਤਰ੍ਹਾਂ ਦੇ ਡਿਜ਼ਾਇਨ ਵਿੱਚ ਮੁਹੱਈਆ ਹਨ, ਗੋਡੇ ਦੇ ਖਰਾਬ ਹਿੱਸੇ ਨੂੰ ਬਦਲਣ ਤੇ ਪੂਰੇ ਗੋਡੇ ਨੂੰ ਬਦਲਣ ਲਈ। ਇਸ ਵਿੱਚ ਆਮ ਮੈਟਲ ਪਰਤ ‘ਤੇ ਸੇਰੇਮਿਕ ਕੋਟਿੰਗ ਦੀਆਂ 7 ਪਰਤਾਂ ਹੁੰਦੀਆਂ ਹਨ। ਇਸ ਦੇ ਸਾਰੇ ਡਿਜ਼ਾਇਨ ਤੇ ਵੈਰਾਇਟੀਜ਼ ਕਾਫੀ ਸਸਤੇ ਹੁੰਦੇ ਹਨ।ਜਿਨ੍ਹਾਂ ਮਰੀਜਾਂ ਦੇ ਇਸ ਤਰ੍ਹਾਂ ਦੇ ਆਪ੍ਰੇਸ਼ਨ ਹੋਏ ਹਨ ਉਹ ਜ਼ਮੀਨ ‘ਤੇ ਚੌਕੜੀ ਮਾਰ ਕੇ ਬੈਠ ਸਕਦੇ ਹਨ, ਸਕੁਐਟ ਲਗਾ ਸਕਦੇ ਹਨ ਤੇ ਹੋਰ ਖੇਡ ਸਰਗਰਮੀਆਂ ਜਿਵੇਂ ਟੈਨਿਸ, ਗੋਲਫ ਤੇ ਤੈਰਾਕੀ ਵਰਗੀਆਂ ਖੇਡਾਂ ਵਿੱਚ ਹਿੱਸਾ ਲੈ ਸਕਦੇ ਹਨ। ਇਹ ਪੁਰਾਣੀ ਤਕਨੀਕ ਨਾਲੋਂ ਘੱਟ ਦਰਦ ਵਾਲੀ ਤੇ ਛੇਤੀ ਠੀਕ ਹੋਣ ਵਾਲੀ ਤਕਨੀਕ ਹੈ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media