
ਬਠਿਡਾ, 10 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿਘ ਕੈਂਥ) – ਨਾਟਿਅਮ (ਰਜਿ) ਜੈਤੋ ਵੱਲੋਂ ਪੇਸ਼ ਕੀਤੇ ਜਾ ਰਹੇ ਪੰਜਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਸਟੇਜ ਨਾਟਕਾਂ ਦੇ ਸੱਤਵੇਂ ਦਿਨ ਭੀਸ਼ਮ ਸਾਹਨੀ ਦੀਆਂ ਤਿੰਨ ਕਹਾਣੀਆਂ ਤੇ ਅਦਾਰਿਤ ਦਾ ਨਾਟਕ ‘ਕਹਾਣੀ ਦਾ ਰੰਗਮੰਚ’ ਪੇਸ਼ ਕੀਤਾ ਗਿਆ। ਬਲਵੰਤ ਗਾਰਗੀ ੳਪਨ ਏਅਰ ਥੀਏਟਰ, ਰੋਜ਼ ਗਾਰਡਨ, ਬਠਿੰਡਾ ਦੇ ਦਰਸ਼ਕਾਂ ਨਾਲ ਖਚਾ-ਖਚ ਭਰੇ ਥੀਏਟਰ ਵਿੱਚ ਸੰਭਵ, ਦਿੱਲੀ ਦੇ ਥੀਏਟਰ ਗਰੁੱਪ ਵੱਲੋਂ ਇਹ ਨਾਟਕ ਪੇਸ਼ ਕੀਤਾ ਗਿਆ, ਇਸ ਨਾਟਕ ਦੇ ਨਿਰਦੇਸ਼ਕ ਡਾ: ਡੀ. ਆਰ. ਅੰਕੁਰ ਵੱਲੋਂ ਨਾਟਕ ਦੀ ਲਾ-ਮਿਸਾਲ ਪੇਸ਼ਕਾਰੀ ਕੀਤੀ ਗਈ।ਇਸ ਨਾਟਕ ਇਸ ਨਾਟਕ ਵਿੱਚ ਭੀਸ਼ਮ ਸਾਹਨੀ ਦੀਆਂ ਤਿੰਨ ਕਹਾਣੀਆਂ ਪੇਸ਼ ਕੀਤੀਆਂ ਗਈਆਂ ਜਿਹਨਾਂ ਵਿੱਚ ਸਮਾਜਿਕ ਸੁਨੇਹਾ, ਬਜੁਰਗਾਂ ਦਾ ਸਤਿਕਾਰ, ਮਾਂ ਦੀ ਮਮਤਾ ਅਤੇ ਮਾਨਸਿਕ ਕਸ਼ਮਕਸ਼ ਨੂੰ ਦਿਖਾਇਆ ਗਿਆ। ਸਟੇਜ ਨਾਟਕਾਂ ਦੇ ਛੇਵੇਂ ਦਿਨ ਮਾਨਯੋਗ ਡਾ: ਸੁਮੀਤ ਜਰੰਗਲ, ਏ.ਡੀ.ਸੀ. ਬਠਿੰਡਾ, ਸ਼੍ਰ ਲਤੀਫ ਅਹਿਮਦ, ਡੀ.ਟੀ.ੳ. ਬਠਿੰਡਾ, ਸ. ਹੈਰੀ ਗਿੱਲ ਅਤੇ ਸ੍ਰਮਤੀ ਅੰਮ੍ਰਿਤਾ ਮੋਹਨ ਨੇ ਸਤਿਕਾਰਤ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਨਾਟਿਅਮ ਥੀਏਟਰ ਗਰੁੱਪ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਇਹ ਥੀਏਟਰ ਫੈਸਟੀਵਲ ਮਿਤੀ 10 ਅਕੂਤਬਰ 2015 ਤੱਕ ਜਾਰੀ ਰਹੇਗਾ। ਮਿਤੀ 10 ਅਕੂਤਬਰ ਨੂੰ ਨਾਟਿਅਮ (ਰਜਿ) ਜੈਤੋ ਵੱਲੋਂ ਡਾ: ਪਾਲੀ ਭੁਪਿੰਦਰ ਸਿੰਘ ਦਾ ਚਰਚਿਤ ਨਾਟਕ ‘ਰੌਂਗ ਨੰਬਰ’ ਮੰਚਿਤ ਕੀਤਾ ਜਾਵੇਗਾ।ਨਾਟਿਅਮ ਥੀਏਟਰ ਗਰੁੱਪ ਵੱਲੋਂ ਇਸ ਥੀਏਟਰ ਫੈਸਟੀਵਲ ਨੂੰ ਦੇਖਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
Punjab Post Daily Online Newspaper & Print Media