Sunday, November 1, 2026

ਅਕਾਲੀ ਭਾਜਪਾ ਦੀਆਂ ਲੋਕ ਹਿਤੈਸ਼ੀ ਨੀਤੀਆਂ ਨਾਲ ਸੂਬੇ ਦਾ ਸਰਵਪੱਖੀ ਵਿਕਾਸ ਹੋ ਰਿਹਾ- ਬੀਬੀ ਫਰਜ਼ਾਨਾ

PPN1010201512

ਮਾਲੇਰਕੋਟਲਾ (ਸੰਦੌੜ) 10 ਅਕਤੂਬਰ (ਹਰਮਿੰਦਰ ਸਿੰਘ ਭੱਟ) – ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਦੇ ਚਲਦਿਆਂ ਸੂਬੇ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਫਰਜ਼ਾਨਾ ਆਲਮ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਸਰਕਾਰ ‘ਤੇ ਸਥਾਨਕ ਵਿਧਾਇਕਾ ਨੇ ਕੱਲ ਸ਼ਾਮੀ ਆਪਣੀ ਰਿਹਾਇਸ਼ ਆਲਮ ਹਾਊਸ ਵਿਖੇ ਪਿੰਡਾਂ ਸ਼ਹਿਰਾਂ ਦੇ ਕਲੱੱਬਾਂ ਨੂੰ ਗ੍ਰਾਟਾਂ ਦੇ ਚੈੱਕ ਵੰਡਣ ਉਪਰੰਤ ਆਪਣੇ ਸੰਬੋਧਨ ਦੌਰਾਨ ਕੀਤਾ।ਬੀਬੀ ਫਰਜ਼ਾਨਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਦੂਰ ਅੰਦੇਸ਼ੀ ‘ਤੇ ਸਿਆਣਪ ਸਦਕਾ ਅਕਾਲੀ ਭਾਜਪਾ ਨੇ ਲਗਾਤਰ ਦੂਜੀ ਵਾਰ ਸੂਬੇ ‘ਚ ਆਪਣੀ ਸਰਕਾਰ ਬਣਾਈ ਹੈ ਅਤੇ ਆਉਣ ਵਾਲੀਆਂ ਚੋਣਾਂ ਭਾਵ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਮੌਜੂਦਾ ਅਕਾਲੀ ਭਾਜਪਾ ਸਰਕਾਰ ਲਗਾਤਰ ਤੀਸਰੀ ਵਾਰ ਸਰਕਾਰ ਬਣਾਕੇ ਇਤਿਹਾਸ ਸਿਰਜੇਗੀ।ਇਸ ਮੌਕੇ ਬੋਲਦਿਆਂ ਪਦਮ ਸ਼੍ਰੀ ਮੁਹੰਮਦ ਇਜ਼ਹਾਰ ਆਲਮ ਸਾਬਕਾ ਚੇਅਰਮੈਨ ਪੰਜਾਬ ਵਕਫ ਬੋਰਡ ‘ਤੇ ਉਪ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ(ਬਾਦਲ) ਨੇ ਕਿਹਾ ਕਿ ਮਾਲੇਰਕੋਟਲਾ ਦੇ ਸਮੁੱਚੇ ਪਿੰਡਾਂ ਦੇ ਸ਼ਹਿਰ ਦੇ ਹਰ ਵਾਰਡ ‘ਚ ਪਾਰਟੀ ਦੀ ਚੜਦੀ ਕਲਾ ਲਈ ਲਾਹੇਵੰਦ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ।ਉਨਾਂ ਕਿਹਾ ਕਿ ਪਿੰਡਾਂ ‘ਚ ਨੌਜਵਾਨ ਨਸਲ ਨੂੰ ਸਰਗਰਮ ਸਿਆਸਤ ਨਾਲ ਜੋੜਨ ਦੇ ਮਕਸਦ ਨਾਲ ਪਾਰਟੀ ਹਾਈ ਕਮਾਂਡ ਦੇ ਹੁਕਮਾਂ ‘ਤੇ ਨੋਜਵਾਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।ਇਸ ਮੌਕੇ ਬੀਬੀ ਫਰਜ਼ਾਨਾ ਆਲਮ ‘ਤੇ ਮੁਹੰਮਦ ਇਜ਼ਹਾਰ ਆਲਮ ਵੱਲੋਂ ਲਗਭਗ ਸਾਢੇ ਸਤਾਰਾਂ ਲੱਖ ਰੁਪਏ ਦੀਆਂ ਗ੍ਰਾਟਾਂ ਖੇਡਾਂ ਨੂੰ ਉਤਸ਼ਾਹਿਤ ਕਰਨ, ਸਮਾਜ ਭਲਾਈ ਕੰਮਾਂ, ਸਾਂਝੀਆਂ ਥਾਵਾਂ ਦੀ ਦੇਖ ਰੇਖ, ਸ਼ਮਸ਼ਾਨਘਾਟ ਦੀ ਚਾਰਦੀਵਾਰੀ, ਧਰਮਸ਼ਾਲਾਵਾਂ ਦੀ ਬਿਲਡਿੰਗਾਂ ਲਈ ਤੋਂ ਇਲਾਵਾ ਹੋਰ ਕਈ ਤਰਾਂ ਦੇ ਲੋਕ ਭਲਾਈ ਕੰਮਾਂ ਲਈ ਦਿੱਤੀਆਂ ਗਈਆਂ।ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਗੁਰੁ ਹਰਬੋਬਿੰਦ ਸਿੰਘ ਜੀ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਮਾਣਕੀ ਨੂੰ 1,00,000 ਰੁਪਏ, ਵਿਰਸਾ ਸੰਭਾਲ ਸਰਦਾਰੀ ਲਹਿਰ ਵੈਲਫੇਅਰ ਕਲੱਬ ਪਿੰਡ ਖੁਰਦ ਲਈ 30000 ਰੁਪਏ, ਸ਼ਹੀਦ ਮਨਜੀਤ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਪਿੰਡ ਖੁਰਦ ਨੂੰ 50,000 ਰੁਪਏ, ਬਾਬਾ ਜੋੋਗੀ ਪੀਰ ਹਾਕੀ ਕਲੱਬ ਪਿੰਡ ਕੁਠਾਲਾ, ਨੂੰ 50,000 ਰੁਪਏ, ਡਾਕਟਰ ਭੀਮ ਰਾਓ ਅੰਬੇਦਕਰ ਭਵਨ ਕਮੇਟੀ ਸੱਟਾ ਬਜ਼ਾਰ ਮਾਲੇਰਕੋਟਲਾ ਨੂੰ 50,000 ਰੁਪਏ, ਸ਼੍ਰੀ ਗੁਰੁ ਰਵੀਦਾਸ ਸਭਾ, ਕਮਲ ਸਿਨੇਮਾ ਰੋਡ ਮਾਲੇਰਕੋਟਲਾ ਨੂੰ 100000 ਰੁਪਏ, ਹਾਜੀ ਇਸ਼ਫਾਕ ਵੈਲਫੇਅਰ ਐਂਡ ਸਪੋਰਟਸ ਕਲੱਬ, ਮੁਹੱਲਾ ਚਾਨੇ ਲੌਹਾਰਾਂ ਮਾਲੇਰਕੋਟਲਾ ਨੂੰ 50,000 ਰੁਪਏ, ਸਾਹਿਬਜ਼ਾਦਾ ਜੁਝਾਰ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਬਿਸ਼ਨਗੜ੍ਹ ਨੂੰ 100,000 ਰੁਪਏ, ਸਰਪੰਚ ਗ੍ਰਾਮ ਪੰਚਾਇਤ ਪਿੰਡ ਮਾਨਮਾਜਰਾ ਨੂੰ 50,000 ਰੁਪਏ, ਨਿਊ ਕਿਲ੍ਹਾ ਪ੍ਰੀਤ ਵੈਲਫੇਅਰ ਕਲੱਬ ਕਿਲਾ ਰਹਿਮਤਗੜ੍ਹ ਮਾਲੇਰਕੋਟਲਾ ਨੂੰ 30,000 ਰੁਪਏ, ਡਾ. ਬੀ.ਆਰ. ਅੰਬੇਦਕਰ ਭਵਨ ਵੈਲਫੇਅਰ ਸੋਸਾਇਟੀ ਕਿਲਾ ਰਹਿਮਤਗੜ੍ਹ ਮਾਲੇਰਕੋਟਲਾ ਨੂੰ 35000 ਰੁਪਏ, ਬਾਬਾ ਗਿਆਨ ਦਾਸ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਪਿੰਡ ਤੱਖਰ ਕਲਾਂ ਨੂੰ 50,000 ਰੁਪਏ, ਸਮਾਜ ਭਲਾਈ ਮੰਚ ਨੇੜੇ ਬਸ ਸਟੈਂਡ, ਸ਼ੇਰਪੁਰ ਨੂੰ 50,000 ਰੁਪਏ, ਆਜ਼ਾਦ ਯੂਥ ਵੈਲ਼ਫੇਅਰ ਐਂਡ ਸਪੋਰਟਸ ਕਲੱਬ ਪਿੰਡ ਜਮਾਲਪੁਰਾ ਮਾਲੇਰਕੋਟਲਾ ਨੂੰ 50,000 ਰੁਪਏ, ਸਰਪੰਚ ਗਰਾਮ ਪੰਚਾਇਤ ਪਿੰਡ ਮੁਬਾਰਕਪੁਰ ਚੂੰਘਾਂ ਨੂੰ 50,000 ਰੁਪਏ, ਸਰਪੰਚ ਗਰਾਮ ਪੰਚਾਇਤ ਪਿੰਡ ਸ਼ੇਰਗੜ ਚੀਮਾਂ ਨੂੰ 50,000 ਰੁਪਏ, ਸਰਪੰਚ ਗਰਾਮ ਪੰਚਾਇਤ ਪਿੰਡ ਬੁੱਕਣਵਾਲ ਨੂੰ 50,000 ਰੁਪਏ, ਚਿਲਡਰਨ ਬੈਡਮਿੰਟਨ ਵੈਲਫੇਅਰ ਕਲੱਬ, ਦਿੱਲੀ ਗੇਟ, ਮਾਲੇਰਕੋਟਲਾ ਨੂੰ 50,000 ਰੁਪਏ, ਖਿਦਮਤ ਏ ਖਲਕ ਵੈਲਫੇਅਰ ਸੋਸਾਇਟੀ ਮੁਹੱਲਾ ਖੁਸ਼ਹਾਲ ਬਸਤੀ ਮਾਲੇਰਕੋਟਲਾ ਨੂੰ 30,000 ਰੁਪਏ, ਸਹਾਰਾ ਵੈਲ਼ਫੇਅਰ ਆਰਗੇਨਾਈਜੇਸ਼ਨ ਜਰਗ ਚੌਂਕ ਮਾਲੇਰਕੋਟਲਾ ਨੂੰ 50,000 ਰੁਪਏ, ਸ਼੍ਰੀ ਗੁਰੁ ਰਵੀਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਧਲੇਰ ਖੁਰਦ ਨੂੰ 25,000 ਰੁਪਏ, ਸ਼ੇਰੇ ਏ ਸਪੋਰਟਸ ਐਂਡ ਵੈਲ਼ਫੇਅਰ ਕਲੱਬ ਪਿੰਡ ਭੋਗੀਵਾਲ ਨੂੰ 30,000 ਰੁਪਏ, ਹਿੰਦੂ ਧਰਮਸ਼ਾਲਾ ਕਮੇਟੀ ਜਮਾਲਪੁਰਾ ਮਾਲੇਰਕੋਟਲਾ ਨੂੰ 50,000 ਰੁਪਏ, ਨੌਜਵਾਨ ਵੈਲਫੇਅਰ ਐਂਡ ਸਪੋਰਟਸ ਕਲੱਬ ਪਿੰਡ ਤੱਖਰ ਖੁਰਦ ਨੂੰ 30,000 ਰੁਪਏ, ਐਸ. ਸੀ. ਧਰਮਸ਼ਾਲਾ ਪਿੰਡ ਮਹਿਬੂਬਪੁਰਾ ਨੂੰ 75,000 ਰੁਪਏ ਅਤੇ ਬਾਬੂ ਮੌਲਾ ਬਖਸ਼ ਕਾਨਵੈਂਟ ਸਕੂਲ ਜਮਾਲਪੁਰਾ ਮਾਲੇਰਕੋਟਲਾ ਨੂੰ 5,00,000 ਰੁਪਏ ਦੀ ਗ੍ਰਾਂਟ ਦਿੱਤੀ ਹੈ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …

Leave a Reply