
ਮਾਲੇਰਕੋਟਲਾ (ਸੰਦੌੜ) 10 ਅਕਤੂਬਰ (ਹਰਮਿੰਦਰ ਸਿੰਘ ਭੱਟ) – ਅੱਜ ਡੀ.ਆਰ.ਐਮ ਅੰਬਾਲਾ ਦਾ ਮਾਲੇਰਕੋਟਲਾ ਪਹੁੰਚਣ ਤੇ ਭਰਪੂਰ ਸਵਾਗਤ ਕੀਤਾ ਗਿਆ। ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਦੇ ਰਾਸ਼ਟਰੀ ਪ੍ਰਧਾਨ ਸਰੂਪ ਬਿਹਾਰੀ ਸ਼ਰਨ ਨਾਲ ਦਲ ਦੇ ਮੈਂਬਰ ਸ਼੍ਰੀ ਅਸ਼ੋਕ ਬਾਂਸਲ, ਸ਼੍ਰੀ ਅਨਿਲ ਗੁਪਤਾ, ਸ਼੍ਰੀ ਰਾਮ ਗੋਪਾਲ ਤੇ ਨਰਿੰਦਰ ਪਾਲ ਨੰਦਾ ਨੇ ਡੀ.ਆਰ.ਐਮ ਨੂੰ ਸਰੋਪਾ ਭੇਂਟ ਕੀਤਾ ਤੇ ਇੱਕ ਮੰਗ ਪੱਤਰ ਵੀ ਸੋਂਪਿਆ। ਰਾਸ਼ਟਰੀ ਪ੍ਰਧਾਨ ਸਰੂਪ ਬਿਹਾਰੀ ਸ਼ਰਨ ਨੇ ਦੱਸਿਆ ਕਿ ਜੰਮੂ ਤਵੀ ਤੋਂ ਜਬਲਪੁਰ, ਅੰਮ੍ਰਿਤਸਰ ਤੋਂ ਨਾਦੇੜ ਗੱਡੀਆਂ ਦਾ ਮਾਲੇਰਕੋਟਲਾ ਵਿੱਚ ਠਹਿਰਾਓ ਕਰਨ ਦੀ ਮੰਗ ਕੀਤੀ ਤੇ ਸ਼੍ਰੀ ਹਰਿਦੁਆਰ ਤੋਂ ਗੰਗਾ ਨੰਗਰ ਜਾਣ ਵਾਲੀ ਗੱਡੀ ਦਾ ਹਰਿਦੁਆਰ ਤੋਂ ਪੁਰਾਣੇ ਸਮੇਂ ਤੋਂ ਹੀ ਚਲਾਉਣ ਦੀ ਮੰਗ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਮਾਲੇਰਕੋਟਲਾ ਵਿੱਚ ਛੋਟੇ ਉਦਯੋਗਾਂ ਦਾ ਘਰ ਹੈ ਤੇ ਇੱਥੋਂ ਦੇ ਕਾਰਖਾਨੇਦਾਰ ਅਪਣਾ ਮਾਲ ਵੇਚਣ ਦੇ ਲਈ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਜਾਂਦੇ ਹਨ, ਪ੍ਰੰਤੂ ਬਦਕਿਸਮਤੀ ਦੀ ਗੱਲ ਇਹ ਹੈ ਕਿ ਮਾਲੇਰਕੋਟਲਾ ਤੋਂ ਦਿੱਲੀ ਤੱਕ ਕੋਈ ਵੀ ਇੰਟਰਸਿਟੀ ਗੱਡੀ ਨਹੀਂ ਹੈ, ਜੇਕਰ ਮਾਲੇਰਕੋਟਲਾ ਤੋਂ ਇੰਟਰਸਿਟੀ ਗੱਡੀ ਚਲਾਈ ਜਾਵੇ ਤਾਂ ਸ਼ਹਿਰ ਨਿਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਹਿਸੂਸ ਹੋਵੇਗੀ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਰੇਲਵੇ ਸਟੇਸ਼ਨ ਨੂੰ ਏ ਕਲਾਸ ਸਟੇਸ਼ਨ ਦਾ ਦਰਜਾ ਦਿੱਤੇ ਹੋਏ ਲਗਭਗ 2 ਸਾਲ ਬੀਤ ਚੁੱਕੇ ਹਨ, ਪ੍ਰੰਤੂ ਅੱਜ ਤੱਕ ਰੇਲਵੇ ਸਟੇਸ਼ਨ ਤੇ ਏ-ਕਲਾਸ ਵਾਲੀਆਂ ਸਹੂਲਤਾਂ ਮੁਹੱਈਆਂ ਨਹੀਂ ਹਨ, ਜਿਸ ਨਾਲ ਆਮ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਜਾਖਲ ਤੋਂ ਲੁਧਿਆਣਾ ਤੱਕ ਬਿਜਲੀ ਵਾਲੀ ਲਾਇਨ ਤੇ ਡਵਲ ਟ੍ਰੈਕ ਜਲਦੀ ਤੋਂ ਜਲਦੀ ਬਣਾਇਆ ਜਾਵੇ।
Check Also
ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ
ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …
Punjab Post Daily Online Newspaper & Print Media