Sunday, November 1, 2026

ਸ਼੍ਰੋਮਣੀ ਕਮੇਟੀ ਵੱਲੋਂ ਕੈਂਸਰ ਪੀੜਤਾਂ ਨੂੰ ਦਿੱਤੇ ਚੈੱਕ

PPN1010201511

ਸੰਦੌੜ, ਨਥਾਣਾ, 10 ਅਕਤੂਬਰ (ਹਰਮਿੰਦਰ ਸਿੰਘ, ਸਿੱਧੂ) – ਪਿੰਡ ਕਲਿਆਣ ਸੱਦਾ ਵਿਖੇ ਸਰਪੰਚ ਹਰਜੀਤ ਸਿੰਘ ਕਲਿਆਣ ਨੇ ਸ਼੍ਰੋਮਣੀ ਕਮੇਟੀ ਵੱਲੋਂ ਬਲਾਕ ਨਥਾਣਾ ਦੇ ਕੈਂਸਰ ਪੀੜਤਾਂ ਨੂੰ ਚੈੱਕ ਤਕਸੀਮ ਕੀਤੇ ਗਏ। ਬੇਅੰਤ ਸਿੰਘ ਖਿਆਲੀ ਨੇ ਦੱਸਿਆ ਕਿ ਨਸੀਬ ਕੌਰ ਵਾਸੀ ਕਲਿਆਣ ਸੱਦਾ, ਪ੍ਰਸਿੰਨ ਕੌਰ ਵਾਸੀ ਗਿੱਦੜ, ਬਲਵੀਰ ਕੌਰ ਵਾਸੀ ਨਾਥਪੁਰਾ ਨੂੰ ਭਿਆਨਕ ਬਿਮਾਰੀ ਨੇ ਜਕੜ ਲਿਆ ਹੈ। ਇਨ੍ਹਾਂ ਔਰਤਾਂ ਨੂੰ ਇਲਾਜ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿੰਤਸਰ ਨੇ ਵੀਹ-ਵੀਹ ਹਜ਼ਾਰ ਰੁਪਏ ਦੇ ਚੈੱਕ ਆਰਥਿਕ ਮਦਦ ਲਈ ਦਿੱਤੇ ਹਨ। ਨਸੀਬ ਕੌਰ ਨੂੰ ਤਕਰੀਬਨ ਦੋ ਸਾਲਾਂ ਤੋ ਛਾਤੀ ਦੇ ਕੈਂਸਰ ਹੋਇਆ ਹੈ ਜਿਸ ਦਾ ਫ਼ਰੀਦਕੋਟ ਦੇ ਕੈਂਸਰ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਬਲਵੀਰ ਕੌਰ ਵਾਸੀ ਨਾਥਪੁਰਾ ਦਾ ਇਲਾਜ ਗੰਗਾਨਗਰ ਤੋ ਚੱਲ ਰਿਹਾ ਹੈ। ਇਸ ਮੌਕੇ ਹਾਜ਼ਰ ਜ਼ਿਲਾ ਜਨਰਲ ਸਕੱਤਰ ਜਥੇਦਾਰ ਜਗਵੀਰ ਸਿੰਘ ਟਾਇਗਰ, ਹਰੀਪਾਲ ਸਿੰਘ ਨਥਾਣਾ,ਰਾਜਾ ਸਿੰਘ ਕਲਿਆਣ, ਅੰਮ੍ਰਿਤਪਾਲ ਸਿੰਘ ਕਲਿਆਣ ਆਦਿ ਨੇ ਕਿਹਾ ਕਿ ਅਕਾਲੀ ਭਾਜਪਾ-ਸਰਕਾਰ ਕੈਸਰ ਪੀੜਤਾਂ ਦੀ ਆਰਥਿਕ ਮਦਦ ਕਰਨ ਲਈ ਹਰ ਸਮੇਂ ਯਤਨਸ਼ੀਲ ਰਹਿੰਦੀ ਹੈ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …

Leave a Reply