
ਚੌਂਕ ਮਹਿਤਾ, 10 ਅਕਤੂਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ)- ਹਲਕਾ ਮਜੀਠਾ ਦੇ ਪਿੰਡ ਚੰਨਣਕੇ ਵਿਖੇ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਸਰਬਵਿੰਦਰ ਸਿੰਘ ਛੱਬਾ ਅਤੇ ਯੂਥ ਆਗੂ ਸੰਦੀਪ ਸਿੰਘ ਸੰਨ੍ਹੀ ਦੀ ਅਗਵਾਈ ‘ਚ ਭਾਰੀ ਤੱਦਾਦ ਵਰਕਰਾਂ ਵੱਲੋ ਇਕੱਤਰ ਹੋ ਕੇ ਮੀਟਿੰਗ ਕੀਤੀੇ ਗਈ।ਮੀਟਿੰਗ ਵਿਚ ਹਿੱਸਾ ਲੈਣ ਲਈ ਐਮ. ਪੀ ਹਲਕਾ ਅੰਮ੍ਰਿਤਸਰ ਦੇ ਜੋਨ ਇੰਚਾਰਜ ਜਥੇ. ਗੁਰਿੰਦਰ ਸਿੰਘ ਬਾਜਵਾ, ਕਰਨਲ ਐਸ. ਐਸ ਮਜੀਠੀਆ ਸਰਕਲ ਇੰਚਾਰਜ ਵਿਸ਼ੇਸ਼ ਤੌਰ ਤੇ ਪਹੁੰਚੇ।ਜਥੇ. ਗਰਿੰਦਰ ਸਿੰਘ ਬਾਜਵਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਤੋਂ ਹਰ ਵਰਗ ਦੁੱਖੀ ਹੈ।ਪੰਜਾਬ ਦਾ ਅੰਨਦਾਤਾ ਕਿਸਾਨ ਮੰਡੀਆਂ ਵਿਚ ਰੁੱਲ ਰਿਹਾ ਹੈ।ਝੋਨੇ ਦਾ ਸਹੀ ਭਾਅ ਨਾ ਮਿਲਣ ਕਰਕੇ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ।ਉਨਾ੍ਹਂ ਕਿਹਾ ਕਿ ਪੰਜਾਬ ਦੇ ਨੌਜਵਾਨ ਬੇਰੋਜਗਾਰੀ ਦੀ ਮਾਰ ਹੇਠ ਦੱਬੇ ਹੋਏ ਨਸ਼ਿਆਂ ਦੀ ਦਲਦਲ ਵਿਚ ਚੰਗੀ ਤਰਾ੍ਹ ਗਲਤਾਨ ਹੋ ਚੁੱਕੇ ਹਨ।ਉਨਾ੍ਹਂ ਕਿਹਾ ਕਿ ਰੇਤਾ, ਬੱਜਰੀ ਅਤੇ ਸ਼ਰਾਬ ਅਕਾਲੀ ਪਰਿਵਾਰ ਆਪਣੇ ਕਬਜੇ ਹੇਠ ਰੱਖ ਲੋਕਾਂ ਦੀ ਲੁੱਟ ਖਸੁੱਟ ਕਰ ਰਹੇ ਹਨ।ਉਨਾ੍ਹਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਪੰਜ ਵਾਰ ਮੁੱਖ ਮੰਤਰੀ ਬਣਾ ਕੇ ਜਰੂਰਤ ਤੋ ਜਿਆਦਾ ਮਾਣ ਬਖਸ਼ਿਆ ਸੀ, ਪਰ ਬਾਦਲ ਸਾਹਬ ਨੇ ਪੰਜਾਬ ਨੂੰ ਕੁਰੱਪਸ਼ਨ, ਬੇਰੋਜਗਾਰੀ ਅਤੇ ਨਸ਼ਿਆਂ ਤੋ ਸਿਵਾ ਕੁੱਝ ਨਹੀ ਦਿੱਤਾ।ਇਸ ਮੌਕੇ ਆਮ ਆਦਮੀ ਪਾਰਟੀ ਦੇ ਬਹੁਤ ਹੀ ਤੇਜ਼ ਤਰਾਰ ਨੌਜਵਾਨ ਆਗੂ ਸਤਨਾਮ ਸਿੰਘ ਜੱਜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ।ਉਨਾ੍ਹਂ ਵਰਕਰਾਂ ਨੂੰ ਆਮ ਆਦਮੀ ਪਾਰਟੀ ਪ੍ਰਤੀ ਲਾਮਬੰਦ ਕੀਤਾ ਅਤੇ ਇੱਕ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰਨ ਲਈ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ।ਉਨਾ੍ਹਂ ਆਪਣੇ ਭਾਸ਼ਣ ਦੁਅਰਾ ਆਪ ਪਾਰਟੀ ਦੀਆਂ ਵਿਸ਼ੇਸ਼ਤਾਵਾਂ ਦੱਸਦਿਆਂ ਵਰਕਰਾਂ ਨੂੰ ਦੋਵੇ ਹੱਥ ਖੜੇ ਕਰਕੇ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਅਰੇ ਲਗਾਉਣ ਲਈ ਮਜਬੂਰ ਕਰ ਦਿੱਤਾ।ਇਸ ਮੌਕੇ ਪ੍ਰਧਾਨ ਪੂਰਨ ਸਿੰਘ ਖੱਬੇ, ਜਥੇ ਕੁਲਵਿੰਦਰ ਸਿੰਘ ਐਮ ਏ, ਪ੍ਰਭਵੀਰ ਸਿੰਘ, ਜਗਦੀਪ ਸਿੰਘ, ਮੰਨ ਬਾਜਵਾ, ਗੁਰਪਾਲ ਸਿੰਘ, ਤੇਜਬੀਰ ਸਿੰਘ, ਸੁਖਜਿੰਦਰ ਸਿੰਘ, ਬੀਰ ਸਿੰਘ, ਜਗੀਰ ਸਿੰਘ, ਸਤਨਾਮ ਸਿੰਘ, ਕਪੂਰ ਸਿੰਘ ਚੰਨਣਕੇ, ਗੁਰਦਿਆਲ ਸਿੰਘ ਖੱਬੇ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media