
ਚੌਂਕ ਮਹਿਤਾ, 10 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਬੀਤੀ ਰਾਤ ਚੌਂਕ ਮਹਿਤਾ ਵਿਖੇ ਬਟਾਲਾ ਰੋਡ ਤੇ ਚੋਰਾਂ ਵੱਲੋ 5 ਦੁਕਾਨਾ ਦੇ ਸ਼ਟਰ ਤੋੜ੍ਹ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਅੱਜ ਸਵੇਰੇ ਬਟਾਲਾ ਰੋਡ ਤੇ ਆਪਣੀਆਂ ਦੁਕਾਨਾ ਖੋਲਣ ਪਹੁੰਚੇ ਦੁਕਾਨਦਾਰਾਂ ਨੇ ਦੇਖਿਆ ਕਿ ਉਨਾ੍ਹਂ ਦੀਆਂ ਦੁਕਾਨਾ ਦੇ ਤਾਲੇ ਅਤੇ ਸ਼ਟਰ ਭੰਨੇ ਹੋਏ ਸਨ।ਚੋਰਾਂ ਵੱਲੋ ਕਈ ਦੁਕਾਨਾਂ ਦੇ ਸ਼ਟਰ ਭੰਨਣ ਤੋ ਬਾਅਦ ਅੰਦਰ ਬੰਦ ਮਿਲੇ ਸ਼ੀਸ਼ੇ ਦੇ ਦਰਵਾਜੇ ਵੀ ਭੰਨ ਦਿੱਤੇ ਗਏ ਜਿਸ ਨਾਲ ਦੁਕਾਨਦਾਰਾਂ ਦਾ ਕਾਫੀ ਨੁਕਸ਼ਾਨ ਹੋਇਆ ਹੈ।ਜਾਣਕਾਰੀ ਅਨੁਸਾਰ ਸੰਧੂ ਖੇਤੀ ਸਟੋਰ ਦੇ ਮਾਲਕ ਸਰਤਾਜ ਸਿੰਘ ਨੇ ਦੱਸਿਆ ਕਿ ਉਨਾ੍ਹਂ ਦੀ ਦੁਕਾਨ ਦੇ ਤਾਲੇ ਤੋੜ ਕੇੇ ਚੋਰ 10 ਹਜਾਰ ਦੀ ਨਕਦੀ ਅਤੇ ਕੁਝ ਹੋਰ ਜਰੂਰੀ ਕਾਗਜਾਤ ਲੈ ਗਏ ਹਨ।ਇਸ ਤੋ ਕੁੱਝ ਦੂਰੀ ਤੇ ਐਸ ਐਮ ਮੋਟਰ ਗੈਰਿਜ ਦੇ ਮਾਲਕ ਸੁਖਜਿੰਦਰ ਸਿੰਘ ਸੁੱਖਾ ਨੇ ਦੱਸਿਆ ਕਿ ਉਨਾ੍ਹਂ ਦੀ ਦੁਕਾਨ ਦਾ ਸ਼ਟਰ ਤੋੜਨ ਤੋ ਬਾਅਦ ਚੋਰਾਂ ਵੱਲੋ ਦੁਕਾਨ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਅਤੇ ਅੰਦਰ ਵੜ੍ਹ ਕੇ ਸਾਰੇ ਸਮਾਨ ਦੀ ਫੋਲਾ ਫਰਾਲੀ ਕੀਤੀ ਗਈ।ਇਸ ਦੇ ਨਾਲ ਨਾਲ ਚੋਰਾਂ ਵੱਲੋ ਅੰਸ਼ ਮੋਟਰਜ ਅਤੇ ਮਠਾਰੂ ਐਗਰੀਕਲਚਰ ਵਰਕਸ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਪਏ ਸਮਾਨ ਦਾ ਨੁਕਸਾਨ ਕੀਤਾ ਗਿਆ ਹੈ।ਮਾਰਕੀਟ ਦੇ ਸਮੂਹ ਦੁਕਾਨਦਾਰ ਆਪਣੇ ਕਾਰੋਬਾਰਾਂ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਉਨਾ੍ਹਂ ਦਾ ਕਹਿਣਾ ਹੈ ਕਿ ਆਏ ਦਿਨ ਚੋਰੀ ਦੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਇੰਨਾ੍ਹਂ ਨੂੰ ਰੋਕਥਾਮ ਲਈ ਪ੍ਰਸ਼ਾਸ਼ਨ ਨੂੰ ਸਖਤ ਰਵੱਈਆ ਵਰਤਣਾ ਚਾਹੀਦਾ ਹੈ।
ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਸਬੰਧੀ ਜਦ ਐਸ ਐਚ ਓ ਮਹਿਤਾ ਨਾਲ ਸਪੰਰਕ ਕੀਤਾ ਗਿਆ ਤਾਂ ਉਨਾ੍ਹਂ ਕਿਹਾ ਕਿ ਰਾਤ ਦੋ ਵਜੇ ਤੱਕ ਪੁਲਿਸ ਵੱਲੋ ਗਸਤ ਕੀਤੀ ਜਾ ਰਹੀ ਹੈ।ਇਲਾਕੇ ਦੀ ਮੰਗ ਤੇ ਪੁਲਿਸ ਵੱਲੋ ਚੌਕਸੀ ਹੋਰ ਵਧਾਈ ਜਾਵੇਗੀ ਅਤੇ ਚੋਰਾਂ ਨੂੰ ਨਕੇਲ ਪਾਉਣ ਲਈ ਰਾਤ ਦੀ ਗਸਤ ‘ਚ ਹੋਰ ਵਾਧਾ ਕੀਤਾ ਜਾਵੇਗਾ।
Check Also
ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ
ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …
Punjab Post Daily Online Newspaper & Print Media