
ਜੰਡਿਆਲਾ ਗੁਰੂ, 10 ਅਕਤੂਬਰ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਜੂਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਹੋਏ ਫੋਜੀ ਹਮਲੇ ਦੋਰਾਨ ਹਿੰਦੋਸਤਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਵੈਦਿਆ ਨੂੰ ਮੋਤ ਦੇ ਘਾਟ ਉਤਾਰਨ ਤੋਂ ਬਾਅਦ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਜਾਂਬਾਜ ਯੋਧੇ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਦੀ ਸਾਲਾਨਾ ਬਰਸੀ ਭਾਈ ਜਿੰਦਾ ਦੇ ਪਿੰਡ ਗਦਲੀ ਨੇੜੇ ਵਿਖੇ ਮਨਾਈ ਗਈ।ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਕਥਾ ਕੀਰਤਨ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ।ਇਸ ਮੌਕੇ ਯੂਨਾਇਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਇਹਨਾਂ ਜਾਂਬਾਜ ਸ਼ਹੀਦ ਯੋਧਿਆਂ ਨੇ ਤਾਂ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਤੇ ਆਪਣੀ ਸ਼ਹੀਦੀ ਦੇ ਦਿੱਤੀ, ਪਰ ਮੌਜੂਦਾ ਸਮੇਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਬੇਅਦਬੀ ਪਹਿਲਾਂ ਤੋਂ ਵੀ ਜ਼ਿਆਦਾ ਹੋ ਰਹੀ ਹੈ, ਜਿਸ ਨੂੰ ਰੋਕਣ ਲਈ ਸਾਡੀ ਪੰਥਕ ਏਕਤਾ ਦੀ ਬਹੁਤ ਲੋੜ ਹੈ ਨਹੀ ਤਾਂ ਸਿੱਖ ਕੌਮ ਦੇ ਹਾਲਾਤ ਹੋਰ ਵੀ ਬੱਦ ਤੋਂ ਬਦਤਰ ਹੋ ਜਾਣਗੇ।ਇਸ ਮੌਕੇ ਆਏ ਹੋਏ ਸਾਰੇ ਪੰਥਕ ਬੁਲਾਰਿਆਂ ਵਲੋਂ ਅਕਾਲ ਤਖਤ ਸਾਹਿਬ ਤੋਂ ਸੌਦਾ ਸਾਧ ਨੂੰ ਮੁਆਫੀ ਦੇਣ ਬਾਰੇ ਹੀ ਮੁੱਖ ਮੁੱਦਾ ਭਾਰੂ ਰਿਹਾ।ਸਾਰਿਆਂ ਨੇ ਸੌਦਾ ਸਾਧ ਨੂੰ ਮੁਆਫੀ ਦੇਣ ਦੀ ਪੁਰਜ਼ੋਰ ਨਿਖੇਧੀ ਕੀਤੀ।
ਇਸ ਸਮਾਗਮ ਵਿੱਚ ਪਹੁੰਚਣ ਵਾਲਿਆਂ ਵਿੱਚ ਮੁਖ ਤੌਰ ਤੇ ਬੀਬੀ ਪ੍ਰੀਤਮ ਕੌਰ ਪਤਨੀ ਸ਼ਹੀਦ ਭਾਈ ਰਸ਼ਪਾਲ ਸਿੰਘ, ਕੁਲਬੀਰ ਸਿੰਘ ਬੜਾ ਪਿੰਡ, ਧਿਆਨ ਸਿੰਘ ਮੰਡ ਸਾਬਕਾ ਐਮ.ਪੀ, ਭਗਵੰਤ ਸਿੰਘ ਸਿਆਲਕਾ, ਗੁਰਿੰਦਰ ਸਿੰਘ ਸ਼ਾਮਪੁਰਾ, ਕਰਨੈਲ ਸਿੰਘ ਪੀਰ ਮੁਹੰਮਦ ਮੈਂਬਰ ਅੇਗਜੈਕਟਿਵ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਤਨਾਮ ਸਿੰਘ ਕਾਹਲੋਂ ਸਿੱਖ ਯੂਥ ਫੈਡਰੇਸ਼ਨ, ਭਾਈ ਵੱਸਣ ਸਿੰਘ ਜੱਫਰਵਾਲ, ਨਿਰਮਲ ਸਿੰਘ ਨਿੰਮਾਂ ਸਾਥੀ ਭਾਈ ਜਿੰਦਾ ਸੁਖਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗਿਆਨੀ ਕੇਵਲ ਸਿੰਘ ਸਾਬਕਾ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਇੰਦਰਜੀਤ ਸਿੰਘ ਜੀਜਾ ਭਾਈ ਜਿੰਦਾ, ਭਾਈ ਪੱਪਲਪ੍ਰੀਤ ਸਿੰਘ, ਬਲਬੀਰ ਸਿੰਘ ਮੁੱਛਲ ਸਤਿਕਾਰ ਕਮੇਟੀ, ਡਾ: ਗੁਰਜਿੰਦਰ ਸਿੰਘ ਖਾਲਸਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਭਾਈ ਜਿੰਦੇ ਦੇ ਪਰਿਵਾਰਕ ਮੈਬਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਅਤੇ ਖਾੜਕੂ ਸਿੰਘਾਂ ਦੇ ਪਰਿਵਾਰ ਹਾਜਰ ਸਨ।ਇਸ ਮੋਕੇ ਭਾਈ ਜਿੰਦਾ ਅਤੇ ਸੁੱਖਾ ਦੀ ਫਾਂਸੀ ਦੋਰਾਨ ਚੱਲੀ ਆ ਰਹੀ ਪਿਰਤ ਮਿੱਠਾ ਬਦਾਨਾ ਆਈ ਹੋਈ ਸੰਗਤ ਨੂੰ ਚਾਹ ਪਾਣੀ ਨਾਲ ਛਕਾਇਆ ਜਾ ਰਿਹਾ ਸੀ।ਇਥੇ ਇਹ ਦੱਸਣਯੋਗ ਹੈ ਕਿ ਫਾਂਸੀ ਤੋਂ ਪਹਿਲਾ ਭਾਈ ਜਿੰਦਾ ਅਤੇ ਸੁੱਖਾ ਵਲੋਂ ਆਪਣੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਜੇਲ੍ਹ ਦੇ ਸਟਾਫ ਅਤੇ ਕੈਦੀਆਂ ਨੂੰ ਮੂੰਹ ਮਿੱਠਾ ਕਰਵਾਉਂਦੇ ਹੋਏ ਬਦਾਨਾ ਵੰਡਿਆ ਸੀ।ਸਮਾਗਮ ਦੋਰਾਨ ਗੁਰੁ ਦੇ ਲੰਗਰ ਲਗਾਤਾਰ ਜਾਰੀ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media