
ਅੰਮ੍ਰਿਤਸਰ, 11 ਅਕਤੂਬਰ (ਗੁਰਚਰਨ ਸਿੰਘ)- ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਵਲੌ ਅੱਜ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਜਿਲ਼ਿਆ ਵਿਚ ਝੋਨੇ ਦੀ ਖਰੀਦ ਦੇ ਪ੍ਰਬੰਧਾ ਦਾ ਜਾਇਜਾ ਲੈਣ ਲਈ ਦੌਰਾ ਕੀਤਾ ਗਿਆ ਇਸ ਸਬੰਧੀ ਪ੍ਰਾਪਤ ਸੂਚਨਾ ਅਨੁਸਾਰ ਜਿਲੇ ਵਿਚ 2,02,159 ਟਨ ਕੁੱਲ ਝੋਨੇ ਦੀ ਆਮਦ ਹੋਈ ਹੈ ਜਿਸ ਵਿਚੋ 85,813 ਟਨ ਸਰਕਾਰ ਨੇ ਖ੍ਰੀਦ ਕੀਤੀ ਹੈ ਅਤੇ 1,14,750 ਟਨ ਵਿਊਪਾਰੀਆਂ ਵਲੌ ਖ੍ਰੀਦ ਕੀਤੀ ਗਈ ਹੈ ਅਤੇ 1596 ਟਨ ਦੇ ਲਗਭਗ ਅਣਵਿਕਿਆ ਝੋਨਾ ਮੰਡੀਆ ਵਿਚ ਪਿਆ ਹੈ ਜੋ ਕਿ ਨਾ ਮਾਤਰ ਦੇ ਬਰਾਬਰ ਹੈ।1509 ਝੋਨੇ ਦੀ ਖ੍ਰੀਦ ਦੀ ਜਾਣਕਾਰੀ ਦਿੰਦਿਆ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੇ ਦਸਿੱਆ ਕਿ 1,50,429 ਟਨ ਝੋਨੇ ਦੀ ਆਮਦ ਹੋਈ ਸੀ ਜਿਸ ਵਿਚੋ 39,313 ਟਨ ਸਰਕਾਰ ਵਲੌ ਖ੍ਰੀਦ ਕੀਤੀ ਗਈ ਹੈ ਅਤੇ 1,10,287 ਟਨ ਵਿਊਪਾਰੀਆ ਵਲੋ ਖ੍ਰੀਦ ਕੀਤੀ ਗਈ ਹੈ। ਜਿਲ੍ਹੇ ਵਿਚ ਕੇਵਲ 829 ਟਨ 1509 ਕਿਸਮ ਦਾ ਝੋਨਾ ਅਣਵਿਕਿਆ ਹੈ।
ਚੇਅਰਮੈਨ ਪੰਜਾਬ ਮੰਡੀ ਬੋਰਡ ਵਲੌ ਮੰਡੀ ਭਗਤਾਵਾਲਾ ਦੇ ਆੜਤੀਆ ਐਸੋਸੀਏਸ਼ਨ ਅਤੇ ਮਜਦੂਰਾ ਦੇ ਨੁਮਾਇੰਦਿਆ ਨਾਲ ਵੀ ਮੀਟਿੰਗ ਕੀਤੀ ਗਈ। ਆੜਤੀਆ ਦੇ ਨੁਮਾਇੰਦਿਆ ਵਲੋ ਦੱਸਿਆ ਗਿਆ ਕਿ ਉਹਨਾ ਨੂੰ ਮੰਡੀ ਵਿਚ ਕੇਵਲ ਖ੍ਰੀਦ ਕੀਤੇ ਝੋਨੇ ਦੀ ਲਿਫਟਿੰਗ ਸਬੰਧੀ ਸਮੱਸਿਆ ਆ ਰਹੀ ਹੈ। ਕਿਉਕਿ ਸਰਕਾਰ ਵਲੌ ਖ੍ਰੀਦ ਕੀਤੀ 85813 ਟਨ ਵਿਚੋ 60565 ਟਨ ਝੋਨਾ ਅਣਲਿਫਟਿਡ ਪਿਆ ਹੈ। ਆੜਤੀਆ ਅੇਸੋਸੀਏਸ਼ਨ ਦੇ ਨੁਮਾਇੰਦਿਆ ਨੇ ਇਹ ਵੀ ਕਿਹਾ ਕਿ ਲਿਫਟਿੰਗ ਹਲਕੀ ਚਾਲ ਹੋਣ ਕਾਰਨ ਖ੍ਰੀਦ ਏਜੰਸੀਆ ਵਲੌ ਕੇਵਲ ਵੇਅਰਹਾਊਸ ਦੇ ਗੋਦਾਮ ਵਿਚ ਹੀ ਝੌਨਾ ਲਗਵਾਇਆ ਜਾ ਰਿਹਾਂ ਹੈ ਅਤੇ ਇਸ ਸਮੇ ਮੰਡੀ ਵਿਚ ਲਗਭਗ 400 ਟੱਰਕ ਅਣਲੌਡ ਹੋਣ ਲਈ ਖੜੇ ਹਨ ਪਰੰਤੂ ਊਥੇ ਅਣਲੋਡਿੰਗ ਸਟਾਫ ਦੀ ਕਮੀ ਕਾਰਨ ਇਹ ਦਿੱਕਤ ਆ ਰਹੀ ਹੈ ਅਤੇ ਜੇਕਰ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਲਿਫਟਿੰਗ ਦੀ ਸਮੱਸਿਆ ਹੋਰ ਗੰਭੀਰ ਹ ਜਾਵੇਗੀ। ਇਸ ਤੇ ਚੇਅਰਮੈਨ ਮੰਡੀ ਬੋਰਡ ਵਲੋ ਤੁਰੰਤ ਸਬੰਧਿਤ ਅਧਿਕਾਰੀਆ ਨਾਲ ਗੱਲ ਕਰਕੇ ਇਸ ਸਮੱਸਿਆ ਨੂੰ ਜਲਦ ਹੱਲ ਕਰਨ ਲਈ ਹਦਾਇਤ ਕੀਤੀ ਗਈ ਅਤੇ ਸੰਭਾਵਨਾ ਜਤਾਈ ਕਿ ਬੁੱਧਵਾਰ ਤੱਕ ਇਹ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ। ਇਸ ਮੌਕੇ ਮੰਡੀ ਮਜਦੂਰਾਂ ਵਲੋਂ ਈ.ਪੀ.ਐਫ. ਦੀ ਕਟੋਤੀ ਸਬੰਧੀ ਆਪਣੇ ਮਸਲੇ ਵੀ ਧਿਆਨ ਵਿਚ ਲਿਆਂਦੇ ਗਏ ਜਿਨਾ ਦਾ ਹੱਲ ਕਰਨ ਲਈ ਚੇਅਰਮੈਨ ਮੰਡੀ ਬੋਰਡ ਵਲੌ ਭਰੋਸਾ ਦਿਤਾ ਗਿਆ।
ਇਸ ਤੋ ਇਲਾਵਾ ਚੇਅਰਮੈਨ ਨੇ ਤਰਨ ਤਾਰਨ ਮੰਡੀ ਦਾ ਦੋਰਾ ਵੀ ਕੀਤਾ ਅਤੇ ਉਹਨਾਂ ਦੇ ਧਿਆਨ ਵਿਚ ਆਇਆ ਕਿ ਮਿਤੀ 10-10-2015 ਤੱਕ ਲਗਭਗ 1,25,646 ਟਨ ਝੋਨੇ ਦੀ ਕੁਲ ਸਰਕਾਰੀ ਖ੍ਰੀਦ ਹੋਈ ਜਿਸ ਵਿਚੋ ਕੇਵਲ 32045 ਟਨ ਝੋਨਾ ਹੀ ਮੰਡੀਆ ਵਿਚੋ ਲਿਫਟ ਕੀਤਾ ਗਿਆ। ਤਰਨ ਤਾਰਨ ਜਿਲ੍ਹੇ ਵਿਚ 76090 ਟਨ ਦੇ ਲਗਭਗ ਬਾਸਮਤੀ ਝੋਨੇ ਦੀ ਕਿਸਮ 1509 ਦੀ ਆਮਦ ਹੈ ਜਿਸ ਵਿਚੋ 73588 ਟਨ ਝੋਨੇ ਦੀ ਖ੍ਰੀਦ ਹੋ ਚੁੱਕੀ ਹੈ ਅਤੇ ਕੇਵਲ 2500 ਟਨ ਝੋਨਾ ਅਣਵਿਕਿਆ ਹੈ। ਇਸ ਸਮੇ ਤਰਨ ਤਾਰਨ ਮੰਡੀ ਦੇ ਆੜਤੀਆ ਅੇਸੋਸੀਏਸ਼ਨ ਦੇ ਨੁਮਾਇੰਦਿਆ ਅਤੇ ਮੰਡੀ ਬੋਰਡ ਦੇ ਅਧਿਕਾਰੀਆ ਨਾਲ ਮੀਟਿੰਗ ਸਮੇਂ ਧਿਆਨ ਵਿਚ ਆਇਆ ਕਿ ਤਰਨ ਤਾਰਨ ਮੰਡੀ ਵਿਚ ਲਿਫਟਿੰਗ ਦੀ ਸਮੱਸਿਆ ਹੈ ਅਤੇ ਲਗਭਗ 70% ਖ੍ਰੀਦ ਕੀਤਾ ਝੋਨਾ ਮੰਡੀਆ ਵਿਚ ਪਿਆ ਹੈ। ਇਸ ਸਬੰਧੀ ਚੇਅਰਮੈਨ ਮੰਡੀ ਬੋਰਡ ਵਲੌ ਤੁਰੰਤ ਜਿਲ੍ਹੇ ਦੇ ਅਧਿਕਾਰੀਆ ਨੂੰ ਇਸ ਸਮੱਸਿਆ ਦਾ ਹੱਲ ਕਰਨ ਦੀ ਹਦਾਇਤ ਕੀਤੀ ਗਈ। ਇਹ ਵੀ ਹਦਾਇਤ ਕੀਤੀ ਗਈ ਕਿ ਜੇਕਰ ਕੋਈ ਖ੍ਰੀਦ ਏਜੰਸੀ ਮਿਥੇ ਸਮੇ ਅੰਦਰ ਲਿਫਟਿੰਗ ਨਹੀ ਕਰਦੀ ਤਾ ਉਹਨਾਂ ਨੂੰ ਰੁਲ਼ਾ ਮੁਤਾਬਿਕ ਡੈਮਰੇਜ ਪਾਇਆ ਜਾਵੇ। ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਕਿਸਾਨਾ ਨੂੰ ਸਮੇ ਸਿਰ ਅਦਾਇਗੀ ਕਰਾਉਣ ਨੂੰ ਯਕੀਨੀ ਬਨਾਉਣ।
Punjab Post Daily Online Newspaper & Print Media