Tuesday, March 10, 2026

ਸਪਰਿੰਗ ਡੇਲ ਦੇ ਵਿਦਿਆਰਥੀਆਂ ਨੇ ਜਿਲ੍ਹਾ ਸਕੂਲ ਸ਼ੂਟਿੰਗ ਟੂਰਨਾਮੈਂਟਵਿੱਚ ਪ੍ਰਸਿੱਧੀ ਹਾਸਲ ਕੀਤੀ

PPN1110201512

ਛੇਹਰਟਾ, 11 ਅਕਤੂਬਰ (ਗੁਰਚਰਨ ਸਿੰਘ)- ਜਿਲ੍ਹਾ ਸਕੂਲ ਸ਼ੂਟਿੰਗ ਟੂਰਨਾਮੈਂਟ ਦੇ ਮੇਜ਼ਬਾਨ ਸਪਰਿੰਗ ਡੇਲ ਸੀਨੀਅਰ ਸਕੂਲ ਨੇ ਸਕੂਲ ਦੇ ਵਿਹੜੇ ਵਿੱਚ ਆਯੋਜਿਤ ਜਿਲਾ ਪੱਧਰੀ ਸ਼ੂਟਿੰਗ ਟੂਰਨਾਮੈਂਟ ਵਿੱਚ ਉੱਚ ਸਥਾਨ ਹਾਸਲ ਕੀਤੇ।ਸਕੂਲੀ ਵਿਦਿਆਰਥੀ ਨਾਬਰੂਨ ਸਿੰਘ ਸਿੱਧੂ ਨੇ ਏਅਰ ਰਾਈਫਲ ਮੁਕਾਬਲੇ ਵਿੱਚ ਅੰਡਰ-19 ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਸਕੂਲ ਦੇ ਦੋ ਹੋਰ ਵਿਦਿਆਰਥੀਆਂ ਸ਼ਹਿਨਾਜ਼ਦੀਪ ਸਿੰਘ ਸੰਧੂ ਅਤੇ ਹਰਸੁਹੇਲ ਸਿੰਘ ਨੇ ਇਸ ਮੁਕਾਬਲੇ ਵਿੱਚ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੀ ਅੰਡਰ-19 ਏਅਰ ਰਾਈਫਲ ਮੁਕਾਬਲੇ ਵਿੱਚ ਸਪਰਿੰਗ ਡੇਲ ਸੀਨੀਅਰ ਸਕੂਲ ਦੀ ਪੀਨਾਜ਼ ਹੇਰ ਨੇ ਪਹਿਲਾ ਸਥਾਨ ਅਤੇ ਕਾਵਿਯਾ ਜੈਨ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਅੰਡਰ-17 ਵਰਗ ਵਿੱਚ ਏਅਰ ਰਾਈਫਲ ਪ੍ਰਤੀਯੋਗਤਾ ਵਿੱਚ ਸ਼ਹਿਬਾਜ਼ ਸਿੰਘ ਗਿੱਲ, ਧਨੰਜੈ ਧੰਮੀ ਅਤੇ ਮੁੰਹਮਦ ਬਿਲਾਲ ਫਾਰੂਕੀ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਸਪਰਿੰਗ ਡੇਲ ਸੀਨੀਅਰ ਸਕੂਲ ਦੀ ਸਾਨਿਯਾ ਖੰਨਾ ਅਤੇ ਸ਼ਿਵਪ੍ਰੀਤ ਪੰਨੂ ਨੇ ਅੰਡਰ-17 ਲੜਕੀਆਂ ਦੀ ਏਅਰ ਰਾਈਫਲ ਮੁਕਾਬਲੇ ਵਿੱਚ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਅਸ਼ਮਿਤ ਸਿੰਘ ਅਤੇ ਸੁਮੰਤ ਖੰਨਾ ਦੋਵਾਂ ਸਪਰਿੰਗ ਡੇਲ ਦੇ ਵਿਦਿਆਰਥੀਆਂ ਨੇ ਅੰਡਰ-14 ਲੜਕੀਆਂ ਏਅਰ ਰਾਈਫਲ ਮੁਕਾਬਲੇ ਵਿੱਚ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਇਸ ਦੌਰਾਨ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਦੋ ਨਿਸ਼ਾਨੇਬਾਜਾਂ ਧਨੁਸ਼ ਭੱਲਾ ਅਤੇ ਮੁੰਹਮਦ ਓਵੇਸ ਫਾਰੂਕੀ ਨੇ ਅੰਡਰ-17 ਲੜਕਿਆਂ ਦੀ ਏਅਰ ਪਿਸਟਲ ਮੁਕਾਬਲਿਆਂ ਵਿੱਚ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਡਾਇਰੈਕਟਰ ਡਾ. ਕੀਰਤ ਸੰਧੂ ਚੀਮਾ ਅਤੇ ਡਾਇਰੈਕਟਰ ਅਤੇ ਮੈਨੇਜਿੰਗ ਟਰਸਟੀ ਸਾਹਿਲਜੀਤ ਸਿੰਘ ਸੰਧੂ ਪ੍ਰਿੰਸੀਪਲ ਰਾਜੀਵ ਸ਼ਰਮਾ ਨੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਕੂਲ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਤੇ ਮਾਣ ਹੈ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply