
ਛੇਹਰਟਾ, 11 ਅਕਤੂਬਰ (ਸੁਖਬੀਰ ਖੁਰਮਨੀਆ) – ਹੋਟਲ ਐਸੋਸੀਏਸ਼ਨ ਦੀ ਮੀਟਿੰਗ ਏ.ਪੀ ਸਿੰਘ ਚੱਠਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੋਰਾਨ ਕੇ. ਐਲ ਸ਼ਰਮਾ ਡਾਇਰੈਕਟਰ ਡਿਸਟਰੀਬਿਊਸ਼ਨ ਪੀ.ਐਸ.ਪੀ.ਸੀ.ਐਲ ਪੰਜਾਬ ਸਰਕਾਰ ਅਤੇ ਰਜਿੰਦਰ ਸਿੰਘ ਮਰਵਾਹਾ ਪ੍ਰਧਾਨ ਵਪਾਰ ਵਿੰਗ ਸ਼੍ਰੋਮਣੀ ਅਕਾਲੀ ਦਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਮੀਟਿੰਗ ਵਿਚ ਬਾਰਡਰ ਜੋਨ ਦੇ ਚੀਫ ਇੰਜੀਨੀਅਰ ਐਨ. ਕੇ ਗਾਂਧੀ, ਐਸ.ਸੀ.ਐਸ.ਕੇ ਚਾਵਲਾ, ਐਸ.ਸੀ.ਐਸ.ਕੇ ਸੈਣੀ, ਪੀ.ਆਰ.ਓ ਹਰਪਾਲ ਸਿੰਘ ਵਾਲੀਆ ਅਤੇ ਹੋਰ ਪੀ.ਐਸ.ਪੀ.ਸੀ.ਐਲ ਦੇ ਉੱਚ ਅਧਿਕਾਰੀ ਸ਼ਾਮਿਲ ਹੋਏ।ਮੀਟਿੰਗ ਵਿਚ ਪੀ.ਐਸ.ਪੀ. ਐਲ ਸਬੰਧੀ ਕਈ ਮਾਮਲੇ ਹੋਟਲ ਵਾਲਿਆਂ ਨੇ ਕੇ. ਐਲ ਸ਼ਰਮਾ ਦੇ ਸਾਹਮਣੇ ਰੱਖੇ, ਜਿਸ ਵਿਚ ਬਿਜਲੀ ਬਿੱਲਾਂ ਸਬੰਧੀ ਸ਼ਿਕਾਇਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਅਤੇ ਇਹ ਜੋ ਫੈਸਲਾ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਵਪਾਰੀਆਂ ਅਤੇ ਉਦਯੋਗਪਤੀਆਂ ਅਤੇ ਘਰੇਲੂ ਖਪਤਕਾਰਾਂ ਨੂੰ ਚਿਰਾਂ ਤੋਂ ਆ ਰਹੀ ਮੁਸ਼ਕਿਲ ਜਿਸ ਵਿਚ ਬਿਜਲੀ ਮੀਟਰ ਤੋਂ ਅੱਗੇ ਸਬਮੀਟਰ ਲਗਾ ਕੇ ਸਪਲਾਈ ਦੇਣ ਬਾਰੇ ਮਹਿਕਮਾ ਬਹੁਤ ਵੱਡੇ ਜੁਰਮਾਨੇ ਵਸੂਲ ਕਰਦਾ ਸੀ।ਇਸ ਮੰਗ ਨੂੰ ਪੂਰਾ ਕਰਦਿਆਂ ਕੇ.ਐਲ ਸ਼ਰਮਾ ਨੇ ਐਲਾਨ ਕੀਤਾ ਕਿ ਹੁਣ ਕੋਈ ਵੀ ਖਪਤਕਾਰ ਆਪਣੇ ਪੀ.ਐਸ.ਪੀ.ਸੀ.ਐਲ ਦੇ ਮੀਟਰ ਤੋਂ ਅੱਗੇ ਸਬਮੀਟਰ ਲਗਾ ਕੇ ਆਪਣੇ ਕਿਰਾਏਦਾਰ ਨੂੰ ਬਿਜਲੀ ਦੇ ਸਕਦਾ ਹੈ (ਸਬਲੈਟ) ਕਰਨ ਦੀ ਇਜ਼ਾਜਤ ਦਿੱਤੀ।ਕੇ. ਐਲ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਕਦਮ ਵਪਾਰੀਆਂ ਉਦਯੋਗਪਤੀਆਂ ਤੇ ਘਰੇਲੂ ਖਪਤਕਾਰਾਂ ਲਈ ਇਕ ਬਹੁਤ ਵੱਡੀ ਰਾਹਤ ਹੈ ਅਤੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਉਪਰੋਕਤ ਪਹਿਲ ਕੀਤੀ ਹੈ।ਇਸ ਮੌਕੇ ਤੇ ਰਜਿੰਦਰ ਸਿੰਘ ਮਰਵਾਹਾ ਡਾਇਰੈਕਟਰ ਟਰੇਡ ਬੋਰਡ ਪੰਜਾਬ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਪੰਜਾਬ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਹਮੇਸ਼ਾ ਹੀ ਵਪਾਰੀਆ ਅਤੇ ਉਦਯੋਗਪਤੀਆਂ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਦੇ ਹਨ ਅਤੇ ਬਿਕਰਮਜੀਤ ਸਿੰਘ ਮਜੀਠੀਆ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਸੋਲਰ ਪਾਵਰ ਪਲਾਟ ਲਗਾ ਕੇ ਪੰਜਾਬ ਨੂੰ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣਾ ਦਿੱਤਾ ਜੋ ਕਿ ਬਿਜਲੀ ਸਰਪਲੱਸ ਹੈ ਕਿਸੇ ਵੀ ਤਰ੍ਹਾਂ ਦੇ ਖਪਤਕਾਰ ਨੂੰ ਭਾਵੇਂ ਉਦਯੋਗ, ਖੇਤੀਬਾੜੀ ਜਾਂ ਕਿ ਸੇਵੀ ਕਿੱਤੇ ਨੂੰ ਬਿਜਲੀ ਦੇ ਕੱਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ।ਰਜਿੰਦਰ ਸਿੰਘ ਮਰਵਾਹਾ ਨੇ ਵਪਾਰ ਵਿੰਗ ਦੇ ਪ੍ਰਧਾਨ ਅਤੇ ਵਪਾਰੀਆਂ, ਉਦਯੋਗਪਤੀਆਂ ਦੇ ਪ੍ਰਤੀਨਿਧ ਹੋਣ ਦੇ ਨਾ ਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।
Punjab Post Daily Online Newspaper & Print Media