Thursday, October 15, 2026

ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ  ਏ.ਬੀ.ਵੀ.ਪੀ  ਅਭਿਆਸ ਪ੍ਰੋਗਰਾਮ ਅਯੋਜਿਤ

PPN1110201510

ਛੇਹਰਟਾ, 11 ਅਕਤੂਬਰ (ਸੁਖਬੀਰ ਖੁਰਮਨੀਆ) – ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਅੰਮ੍ਰਿਤਸਰ ਇਕਾਈ ਨੇ ਮਾਧਵ ਵਿੱਦਿਆ ਨਿਕੇਤਨ ਵਿਖੇ ਸ਼ਹਿਰੀ ਸਕੱਤਰ ਪ੍ਰਤੀਕ ਕਪੂਰ ਅਤੇ ਜਿਲਾ੍ਹ ਸੰਯੋਜਕ ਗਗਨਦੀਪ ਸਿੰਘ ਦੀ ਅਗਵਾਈ ਹੇਠ ਏ.ਬੀ.ਵੀ.ਪੀ ਦਾ ਅਭਿਆਸ ਪ੍ਰੋਗਰਾਮ ਅਯੋਜਿਤ ਕੀਤਾ, ਜਿਸ ਵਿੱਚ ਪੰਜਾਬ ਦੇ ਸੰਗਠਨ ਮੰਤਰੀ ਸੂਰਜ ਭਾਰਦਵਾਜ, ਪੂਰਵ ਪ੍ਰਾਂਤ ਪ੍ਰਧਾਨ ਪੰਕਜ ਮਹਾਜਨ, ਸਹਿ-ਪ੍ਰਧਾਨ ਸ਼ੁਭਿਕਾ ਮਹਿਰਾ, ਉੱਤਰ ਭਾਰਤ ਯੂਨੀਵਰਸਿਟੀ ਇੰਚਾਰਜ ਦਿਨੇਸ਼ ਚੌਹਾਨ ਵਿਸ਼ੇਸ਼ ਤੌਰ ਤੇ ਹਾਜਰ ਹੋਏ।ਇਹ ਵਰਕਸ਼ਾਪ 3 ਪੱਧਰਾਂ ‘ਚ ਪੇਸ਼ ਕੀਤੀ ਗਈ, ਜਿਸ ਵਿੱਚ ਏ.ਬੀ.ਵੀ.ਪੀ ਦੇ ਇਤਿਹਾਸ-ਵਿਕਾਸ, ਕਾਰਜ ਯੋਜਨਾ ਅਤੇ ਕੈਂਪਸ ਵਰਕਿੰਗ ਬਾਰੇ ਵੱਖ-ਵੱਖ ਸਕੂਲਾਂ, ਕਾਲਜਾਂ ਤੋ ਆਏ ਵਿਦਿਆਰਥੀਆਂ ਨੂੰ ਟਰੇਨਿੰਗ ਦਿੱਤੀ ਗਈ।ਇਸ ਅਭਿਆਸ ਵਰਕਸ਼ਾਪ ਵਿੱਚ ਯੂਥ ਨੂੰ ਲੀਡਰਸ਼ਿਪ ਬਾਰੇ ਸਮਝਾਇਆ ਗਿਆ ਅਤੇ ਉਨ੍ਹਾਂ ਨੂੰ ਸਕੂਲ ਕਾਲਜਾਂ ਅਤੇ ਸਮਾਜ ਦੇ ਵੱਖ-ਵੱਖ ਉਸਾਰੂ ਕੰਮਾਂ ਵਾਸਤੇ ਪ੍ਰੇਰਿਤ ਕੀਤਾ।ਮੋਜੂਦਾ ਪੰਜਾਬ ਦੇ ਹਾਲਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਸੂਰਜ ਨੇ ਵਿਦਿਆਰਥੀਆਂ ਨੂੰ ਨਸ਼ੇ ਦੇ ਖਿਲਾਫ ਇਕ ਮੁਹਿੰਮ ਚਲਾਉਣ ਲਈ ਜਾਗਰੂਕ ਕੀਤਾ।ਇਸ ਵਰਕਸ਼ਾਪ ਵਿੱਚ ਸੀਪੇਟ, ਖਾਲਸਾ ਕਾਲਜ, ਡੀ.ਏ.ਵੀ ਕਾਲਜ ਅਤੇ ਮਾਧਵ ਵਿੱਦਿਆ ਨਿਕੇਤਨ ਸਕੂਲ ਦੇ ਕਰੀਬ 100 ਵਿਦਿਆਰਥੀਆਂ ਨੇ ਵੱਧ-ਚੜ ਕੇ ਹਿੱਸਾ ਲੈਂਦਿਆ ਹੋਇਆ ਅਧਿਕਾਰੀਆਂ ਨਾਲ ਕਈ ਸਵਾਲ-ਜਵਾਬ ਵੀ ਕੀਤੇ।
ਦਿਨੇਸ਼ ਚੌਹਾਨ ਨੇ ਅੰਮ੍ਰਿਤਸਰ ਦੀ ਆਨਲਾਈਨ ਮੈਂਬਰਸ਼ਿਪ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਮੈਂਬਰਸ਼ਿਪ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 7 ਦਿਨਾਂ ਵਿੱਚ ਅੰਮ੍ਰਿਤਸਰ ਇਕਾਈ ਨੇ ਵੱਖ ਵੱਖ ਸਕੂਲਾਂ ਕਾਲਜਾਂ ਵਿੱਚ ਲਗਭਗ 1000 ਮੈਂਬਰਸ਼ਿਪ ਕਰ ਲਈ ਹੈ ਅਤੇ ਆਉਣ ਵਾਲੇ ਇਕ ਮਹੀਨੇ ਵਿੱਚ ਨਿਸ਼ਾਨਾ 10000 ਮੈਂਬਰਸ਼ਿਪ ਕਰਨ ਮਿਥਿਆ ਹੈ। ਮਾਧਵ ਵਿੱਦਿਆ ਨਿਕੇਤਨ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸ਼ੈਲੀ ਸ਼ਰਮਾ ਨੇ ਵੀ ਬੱਚਿਆਂ ਨੂੰ ਸੰਗਠਨ ਨਾਲ ਜੁੜਨ ਵਾਸਤੇ ਪ੍ਰੇਰਿਤ ਕੀਤਾ ਅਤੇ ਭਰੋਸਾ ਦਿੱਤਾ ਕਿ ਮਾਧਵ ਸਕੂਲ ਹਰ ਵੇਲੇ ਉਨ੍ਹਾਂ ਦੇ ਨਾਲ ਖੜਾ ਹੈ। ਇਸ ਮੌਕੇ ਮੋਹਿਤ, ਸੁਮਿਤ, ਆਨੰਦ ਰਾਹੀ, ਰਮਿੰਦਰ, ਸਾਹਿਲ, ਪਰਮਿੰਦਰ, ਮਨਜੋਤ, ਰੋਹਿਤ, ਵਿਸ਼ਵ, ਦਲਜੀਤ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply