ਖਾਲੜਾ, 12 ਅਕਤੂਬਰ (ਲਖਵਿੰਦਰ ਗੌਲਣ/ ਰਿੰਪਲ ਗੌਲਣ) – ਆਲ-ਇੰਡੀਆ ਟਰੱਕ ਯੁਨੀਅਨ ਪੰਜਾਬ ਦਾ ਵਾਇਸ ਪ੍ਰਧਾਨ ਬਣਨ ‘ਤੇ ਗੁਰਮੁੱਖ ਸਿੰਘ ਘੁੱਲਾ ਨੂੰ ਖਾਲੜਾ ਮੰਡੀ ਦੇ ਪ੍ਰਧਾਨ ਜਸਵੰਤ ਸਿੰਘ ਜੋਧਪੁਰੀ ਦੀ ਆੜ੍ਹਤ ਵਿਖੇ ਸਿਰੋਪੇ ਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਗੁਰਮੁੱਖ ਸਿੰਘ ਘੁੱਲਾ ਨੇ ਆਏ ਹੋਏ ਆੜਤੀਏ ਅਤੇ ਪਤਵੰਤੇ ਸੱਜਣਾ ਨੂੰ ਸੰਬੋਧਨ ਕਰਦਿਆਂ ਕਿਹਾ ਕੀ ਉਹ ਟਰਾਂਸਪੋਰਟ ਭਾਈਚਾਰੇ ਦੀ ਸੇਵਾ ਨੂੰ ਸਮਰਪਿੱਤ ਹਨ ਅਤੇ ਦੁੱਖ ਸੁਖ ਸਮੇਂ ਉਨਾਂ ਦੇ ਨਾਲ ਖੜੇ ਹੋਣਗੇ।ਇਲਾਕੇ ਵਿੱਚ ਕੈਰੋਂ ਪਰਿਵਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜ਼ਾਂ ਦੀ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਕੈਰੋਂ ਪਰਿਵਾਰ ਦਾ ਇਲਾਕੇ ਵਿੱਚ ਵੱਡਾ ਯੌਗਦਾਨ ਹੈ।ਉਨਾਂ ਕਿਹਾ ਕਿ ਜੋ ਵੀ ਲੋਕ ਕੈਰੋਂ ਪਰਿਵਾਰ ਨਾਲ ਜੁੜੇ ਹਨ, ਉਹਨਾ ਨੂੰ ਉਹ ਪੂਰਾ ਮਾਨ ਸਨਮਾਨ ਦੇਂਦੇ ਹਨ ਅਤੇ ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਆਉਦੀ ਹੈ ਤਾਂ ਉਹ ਬੇਝਿਜਕ ਸ੍ਰ. ਕੈਰੋਂ ਨੂੰ ਮਿਲ ਸਕਦੇ ਹਨ।ਇਸ ਮੌਕੇ ਸਿਤਾਰਾ ਸਿੰਘ ਡਲੀਰੀ, ਰਣਜੀਤ ਸਿੰਘ ਢਿਲੋ ਬਲੈਰ, ਸਿਮਰ ਸਰਪੰਚ ਭੈਣੀ ਮੱਸਾ ਸਿੰਘ, ਕੰਵਰ ਬਲੈਰ, ਬਲਜਿੰਦਰ ਸਿੰਘ ਬਲੈਰ, ਡਿਪਟੀ ਆੜਤੀਆ, ਪਹਿਲਵਾਨ ਸੁਬੇਗ ਸਿੰਘ ਨਾਰਲੀ, ਬਲਵਿੰਦਰ ਸਿੰਘ ਆੜਤੀਆ ਨਾਰਲੀ, ਬਲਜੀਤ ਸਿੰਘ ਆੜਤੀਆ, ਚਾਨਣ ਸੰਧੂ, ਬੱਬੂ ਆੜਤੀਆ ਆਦਿ ਹਾਜ਼ਰ ਸਨ
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media