Monday, June 29, 2026

ਸੜਕ ਹਾਦਸੇ ‘ਚ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਕੇ ‘ਤੇ ਮੌਤ- ਟੱਰਕ ਨੇ ਕੁਚਲਿਆ ਮੌਤ- ਟੱਰਕ ਨੇ ਕੁਚਲਿਆ

 ਮ੍ਰਿਤਕ ਦਿਲਬਾਗ ਸਿੰਘ ਦਾ ਪਿਤਾ ਤੇ ਭਰਾ
ਮ੍ਰਿਤਕ ਦਿਲਬਾਗ ਸਿੰਘ ਦਾ ਪਿਤਾ ਤੇ ਭਰਾ

ਅੰਮ੍ਰਿਤਸਰ, 12 ਅਕਤੂਬਰ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਮਕਬੂਲਪੁਰਾ ਮਹਿਤਾ ਰੋਡ ਸਥਿਤ ਜੋਸਨ ਹਸਪਤਾਲ ਸਾਹਮਣੇ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮੋਟਰ ਸਾਈਕਲ ਨੰ: ਪੀ.ਬੀ.02-ਸੀ.ਕਿਊ-6487 ਤੇ ਸਵਾਰ 32 ਸਾਲਾ ਦਿਲਬਾਗ ਸਿੰਘ ਪੁੱਤਰ ਕਰਤਾਰ ਸਿੰਘ ਆਪਣੀ ਧਰਮ ਪਤਨੀ 28 ਸਾਲਾ ਪਰਮਜੀਤ ਕੌਰ ਅਤੇ 3 ਸਾਲਾ ਬੇਟੀ ਰੋਜ਼ੀ ਸਮੇਤ ਸ਼ਹਿਰੋਂ ਦਵਾਈ ਲੈ ਕੇ ਜੀ.ਟੀ. ਰੋਡ ਤੋਂ ਆਪਣੇ ਪਿੰਡ ਫਤਿਹਗੜ੍ਹ ਸ਼ੁੱਕਰਚੱਕ ਨੇੜੇ ਗੁਰੂ ਰਾਮ ਦਾਸ ਹਸਪਤਾਲ ਵੱਲ੍ਹਾ ਵੱਲ ਜਾ ਰਿਹਾ ਸੀ ਕਿ ਪਿੱਛੋਂ ਆਏ ਤੇਜ਼ ਰਫਤਾਰ ਟਰੱਕ ਨੰ: ਪੀ.ਬੀ.07-ਐਚ-7269 ਨੇ ਟੱਕਰ ਮਾਰ ਕੇ ਉਨ੍ਹਾਂ ਨੂੰ ਕੁਚਲ ਦਿੱਤਾ, ਜਿਸ ਨਾਲ ਤਿੰਨਾਂ ਦੀ ਹੀ ਮੌਕੇ ਤੇ ਮੌਤ ਹੋ ਗਈ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ ਦੱਸਿਆ ਜਾਂਦਾ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ਤੇ ਪੁਲਿਸ ਪਾਰਟੀ ਸਮੇਤ ਪੁੱਜੇ ਥਾਣਾ ਮਕਬੂਲਪੁਰਾ ਮੁੱਖੀ ਇੰਸਪੈਕਟਰ ਕੁਲਦੀਪ ਸਿੰਘ ਨੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਸਿਵਲ ਲਾਈਨ ਹਸਪਤਾਲ ਦੇ ਮੁਰਦਾਘਰ ਭਿਜਵਾ ਦਿੱਤਾ ਅਤੇ ਟਰੱਕ ਤੇ ਮੋਟਰ ਸਾਈਕਲ ਥਾਣੇ ਲਗਾ ਦਿੱਤੇ ਗਏ ਹਨ। ਇਸੇ ਦੌਰਾਨ ਥਾਣਾ ਮਕਬੂਲਪੁਰਾ ਵਿਖੇ ਟਰੱਕ ਡਰਾਈਵਰ ਜਸਵਿੰਦਰ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਪਿੰਡ ਬੋਪਾਰਾਏ, ਮਹਿਤਾ ਰੋਡ ਦੇ ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਮਕਬੂਲਪੁਰਾ ਥਾਣੇ ਵਿਖੇ ਪਿੰਡ ਫਤਿਹਗੜ੍ਹ ਸੁਦੇ ਸਰਪੰਚ ਕਰਨੈਲ ਸਿੰਘ, ਮੈਂਬਰ ਪੰਚਾਇਤ ਅਵਤਾਰ ਸਿੰਘ, ਹਰਦੀਪ ਸਿੰਘ ਅਤੇ ਮ੍ਰਿਤਕ ਦੇ ਪਿਤਾ ਕਰਤਾਰ ਸਿੰਘ, ਭਰਾ ਬਲਕਾਰ ਸਿੰਘ, ਚਾਚਾ ਚਰਨ ਸਿੰਘ ਵੀ ਮੌਜੂਦ ਸਨ, ਜਿੰਨ੍ਹਾਂ ਨੇ ਦੱਸਿਆ ਕਿ ਦਿਲਬਾਗ ਸਿੰਘ ਮਹਿਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਸੀ ਤੇ ਉਸਦੀ ਕੇਵਲ 4 ਲੜਕੀਆਂ ਹੀ ਸਨ ਜਿੰਨ੍ਹਾਂ ਵਿੱਚੋਂ ਇੱਕ ਦੀ ਉਨ੍ਹਾਂ ਦੇ ਨਾਲ ਹੀ ਮੌਤ ਹੋ ਗਈ। ਇਸੇ ਦੌਰਾਨ ਪਿੰਡ ਦੇ ਸਰਪੰਚ ਕਰਨੈਲ ਸਿੰਘ ਤੇ ਪੰਚਾਂ ਨੇ ਗਰੀਬ ਪਰਿਵਾਰ ਨਾਲ ਸਬੰਧਤ ਮ੍ਰਿਤਕ ਦਿਲਬਾਗ ਸਿੰਘ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਦੇਣ ਅਤੇ ਟਰੱਕ ਡਰਾਈਵਰ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply